ਮਸ਼ਹੂਰ ਸੈਲੂਨ ’ਚ ਬਿਊਟੀ ਟਰੀਟਮੈਂਟ ਕਰਵਾਉਣ ਆਈ ਮੇਕਅਪ ਆਰਟਿਸਟ ਦੀ ਡਾਇਮੰਡ ਰਿੰਗ ਹੋਈ ਚੋਰੀ

11/05/2023 1:37:27 PM

ਜਲੰਧਰ (ਜ. ਬ.)–ਮਾਡਲ ਟਾਊਨ ਦੇ ਇਕ ਚਰਚਿਤ ਸੈਲੂਨ ਵਿਚ ਅਨੋਖਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੀ ਪ੍ਰਸਿੱਧ ਮੇਕਅਪ ਆਰਟਿਸਟ ਤਾਨਿਆ ਅਰੋੜਾ ਦੀ ਸੈਲੂਨ ਦੇ ਅੰਦਰੋਂ ਹੀ ਰਿੰਗ ਚੋਰੀ ਹੋ ਗਈ। ਇਕ ਪਾਸੇ ਰਿੰਗ ਤਾਂ ਚੋਰੀ ਹੋਈ ਹੀ, ਦੂਜੇ ਪਾਸੇ ਹੇਅਰ ਸੈਲੂਨ ਵੱਲੋਂ ਉਨ੍ਹਾਂ ਦੀ ਰਿੰਗ ਸੈਲੂਨ ਵਿਚੋਂ ਚੋਰੀ ਹੋਣ ਦੀ ਗੱਲ ਤੋਂ ਸਾਫ਼ ਤੌਰ ’ਤੇ ਪੱਲਾ ਝਾੜ ਲਿਆ ਗਿਆ। ਜਦੋਂ ਪੀੜਤਾ ਵੱਲੋਂ ਥਾਣਾ ਨੰਬਰ 6 (ਮਾਡਲ ਟਾਊਨ) ਦੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਲਟਾ ਪੁਲਸ ਨੇ ਵੀ ਉਨ੍ਹਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ ਅਤੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਇਆ, ਜਿਸ ਨਾਲ ਪੁਲਸ ਦੀ ਕਾਰਜਪ੍ਰਣਾਲੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।

ਪੀੜਤਾ ਤਾਨਿਆ ਅਰੋੜਾ ਬੀਤੀ 30 ਅਕਤੂਬਰ ਦੀ ਸ਼ਾਮ ਨੂੰ ਮਾਡਲ ਟਾਊਨ ਸਥਿਤ ਸੰਜੇ ਕਰਾਟੇ ਵਾਲੀ ਰੋਡ ’ਤੇ ਇਕ ਪ੍ਰਸਿੱਧ ਸੈਲੂਨ ਵਿਚ ਹੇਅਰ ਸਰਵਿਸ ਅਤੇ ਹੋਰ ਬਿਊਟੀ ਟਰੀਟਮੈਂਟ ਲੈਣ ਲਈ ਗਈ ਸੀ। ਬਿਊਟੀ ਟਰੀਟਮੈਂਟ ਦੇਣ ਤੋਂ ਬਾਅਦ ਮਹਿਲਾ ਸਟਾਫ਼ ਕਰਮਚਾਰੀ ਨੇ ਹੋਰ ਕੰਮ ਕਰਨ ਲਈ ਹੇਠਾਂ ਦੂਜੇ ਸੈਕਸ਼ਨ ਵਿਚ ਜਾਣ ਨੂੰ ਕਿਹਾ। ਦੋਸ਼ ਹੈ ਕਿ ਜਦੋਂ ਉਹ (ਪੀੜਤਾ) ਹੇਠਾਂ ਗਈ ਤਾਂ ਉਸ ਸਮੇਂ ਉਸ ਦੀ ਸਾਰੀ ਜਿਊਲਰੀ ਉਸੇ ਮਹਿਲਾ ਸਟਾਫ਼ ਦੇ ਕੋਲ ਹੀ ਸੀ। ਰਾਤ ਲਗਭਗ 10 ਵਜੇ ਜਦੋਂ ਉਹ ਫ੍ਰੀ ਹੋਈ ਤਾਂ ਉਸ ਦੀ ਸਾਰੀ ਜਿਊਲਰੀ ਸੈਲੂਨ ਵਿਚ ਹੀ ਰਹਿ ਗਈ। ਤਾਨਿਆ ਨੇ ਦੋਸ਼ ਲਾਇਆ ਕਿ ਜਦੋਂ ਅਗਲੇ ਦਿਨ ਉਨ੍ਹਾਂ ਸੈਲੂਨ ਵਿਚ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੀ ਜਿਊਲਰੀ ਸੈਲੂਨ ਵਿਚ ਹੀ ਰਹਿ ਗਈ ਹੈ ਤਾਂ ਉਹ ਜਿਊਲਰੀ ਸੈਲੂਨ ਵਿਚ ਹੋਣ ਤੋਂ ਮੁੱਕਰ ਗਏ।

ਇਹ ਵੀ ਪੜ੍ਹੋ: ਹੋਟਲ 'ਚ ਬਰਥਡੇ ਪਾਰਟੀ ਦੌਰਾਨ ਪੈ ਗਿਆ ਭੜਥੂ, ਮਾਮੂਲੀ ਗੱਲ ਨੂੰ ਲੈ ਕੇ ਪਿਆ ਖਿਲਾਰਾ

ਇਸ ਤੋਂ ਬਾਅਦ ਜਦੋਂ ਉਨ੍ਹਾਂ ਵੱਲੋਂ ਦਬਾਅ ਬਣਾਇਆ ਗਿਆ ਤਾਂ ਅਚਾਨਕ ਸੈਲੂਨ ਦਾ ਸਟਾਫ਼ ਫੋਨ ਕਰਕੇ ਕਹਿਣ ਲੱਗਾ ਕਿ ਉਨ੍ਹਾਂ ਦੀ ਜਿਊਲਰੀ ਮਿਲ ਗਈ ਹੈ। ਜਦੋਂ ਉਹ ਸੈਲੂਨ ਵਿਚ ਪਹੁੰਚੀ ਤਾਂ ਜਿਊਲਰੀ ਵਿਚੋਂ ਇਕ ਮਹਿੰਗੀ ਡਾਇਮੰਡ ਦੀ ਰਿੰਗ ਗਾਇਬ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਸਟਾਫ਼ ਨੂੰ ਕਿਹਾ ਕਿ ਉਨ੍ਹਾਂ ਦੀ ਡਾਇਮੰਡ ਦੀ ਰਿੰਗ ਕਿਥੇ ਹੈ ਤਾਂ ਸਟਾਫ਼ ਇਸ ਤੋਂ ਨਾਂਹ-ਨੁੱਕਰ ਕਰਨ ਲੱਗਾ। ਪੀੜਤ ਤਾਨਿਆ ਮੁਤਾਬਕ ਦੂਜੇ ਪਾਸੇ ਜਦੋਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਉਸ ਨੇ ਪਹਿਲਾਂ ਮਹਿਲਾ ਸਟਾਫ਼ ਨੂੰ ਵੀ ਬੁਲਾਇਆ ਪਰ ਬਾਅਦ ਵਿਚ ਪੁਲਸ ਉਲਟਾ ਸ਼ਿਕਾਇਤਕਰਤਾ ’ਤੇ ਹੀ ਰਾਜ਼ੀਨਾਮਾ ਕਰਨ ਅਤੇ ਲੱਖਾਂ ਦੀ ਚੋਰੀ ਹੋਈ ਰਿੰਗ ਬਾਰੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦਾ ਦਬਾਅ ਬਣਾਉਣ ਲੱਗੀ। ਪੀੜਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਸਾਹਮਣੇ ਹੀ ਐੱਸ. ਐੱਚ. ਓ. ਮਾਡਲ ਟਾਊਨ ਨੂੰ ਕਿਸੇ ਰਸੂਖਦਾਰ ਵਿਅਕਤੀ ਦਾ ਫੋਨ ਆਇਆ ਸੀ ਅਤੇ ਉਹ ਕਹਿ ਰਿਹਾ ਸੀ ਕਿ ਉਹ ਇਸ ਮਾਮਲੇ ਨੂੰ ਸੁਲਝਾ ਦੇਵਗਾ ਜਾਂ ਰਫ਼ਾ-ਦਫ਼ਾ ਕਰਵਾ ਦੇਵੇਗਾ।

ਪੁਲਸ ਦੇ ਸਾਹਮਣੇ ਹੀ ਡਿਲੀਟ ਹੋ ਗਈ ਫੁਟੇਜ
ਸੈਲੂਨ ਵਿਚ ਜਾਂਚ ਕਰਨ ਗਈ ਪੁਲਸ ਜਦੋਂ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਰਹੀ ਸੀ ਸ਼ਿਕਾਇਤਕਰਤਾ ਪੀੜਤਾ ਨੂੰ ਵਾਰ-ਵਾਰ ਬਾਹਰ ਭੇਜਿਆ ਜਾਂਦਾ ਰਿਹਾ। ਕਾਫੀ ਦੇਰ ਜਾਂਚ ਕਰਨ ਤੋਂ ਬਾਅਦ ਆਖਿਰ ਵਿਚ ਨਵੀਂ ਕਹਾਣੀ ਘੜ ਲਈ ਗਈ ਕਿ ਫੁਟੇਜ ਦਾ ਸਾਰਾ ਡਾਟਾ ਡਿਲੀਟ ਹੋ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਪੁਲਸ ਨੇ ਇਸ ਘਟਨਾ ਤੋਂ ਬਾਅਦ ਵੀ ਸੀ. ਸੀ. ਟੀ. ਵੀ. ਦਾ ਡੀ. ਵੀ. ਆਰ. ਕਬਜ਼ੇ ਵਿਚ ਨਹੀਂ ਲਿਆ ਅਤੇ ਨਾ ਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸੈਲੂਨ ਦੇ ਕਰਮਚਾਰੀ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੀੜਤਾ ਨੂੰ ਹੀ ਧਮਕੀਆਂ ਦੇ ਰਹੇ ਹਨ। ਇਥੋਂ ਤਕ ਕਿ ਕੁਝ ਲੋਕ ਪੀੜਤਾ ’ਤੇ ਇਸ ਮਾਮਲੇ ਵਿਚ ਚੁੱਪ ਰਹਿਣ ਲਈ ਦਬਾਅ ਬਣਾ ਰਹੇ ਹਨ, ਜਦੋਂ ਕਿ ਪੀੜਤਾ ਕੋਲ ਕਈ ਸਬੂਤ ਹਨ, ਜਿਨ੍ਹਾਂ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਉਹ ਰਿੰਗ ਪਹਿਨ ਕੇ ਅੰਦਰ ਗਈ ਸੀ ਅਤੇ ਜਦੋਂ ਬਾਹਰ ਆਈ ਤਾਂ ਰਿੰਗ ਨਹੀਂ ਸੀ।

ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿੰਕਜਾ, ਸਖ਼ਤ ਹਦਾਇਤਾਂ ਕੀਤੀਆਂ ਜਾਰੀ

ਐੱਸ. ਐੱਚ. ਓ. ਬੋਲੇ-ਅਜੇ ਕੋਈ ਹੱਲ ਨਹੀਂ ਨਿਕਲਿਆ
ਦੂਜੇ ਪਾਸੇ ਐੱਸ. ਐੱਚ. ਓ. ਅਜਾਇਬ ਸਿੰਘ ਨੇ ਸੈਲੂਨ ਵਿਚ ਪੁਲਸ ਮੁਲਾਜ਼ਮ ਭੇਜ ਕੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕਰਵਾਏ, ਜਿਸ ਵਿਚ ਪੀੜਤਾ ਤਾਨਿਆ ਅਰੋੜਾ ਸੈਲੂਨ ਵਿਚ ਦਾਖਲ ਹੋਣ ਸਮੇਂ ਰਿੰਗ ਹੱਥ ਵਿਚ ਪਹਿਨ ਕੇ ਆਈ ਹੈ ਪਰ ਵਾਪਸ ਜਾਣ ਸਮੇਂ ਰਿੰਗ ਉਸਦੇ ਹੱਥ ਵਿਚ ਨਹੀਂ ਸੀ। ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਤਕ ਕੋਈ ਹੱਲ ਇਸ ਮਾਮਲੇ ਦਾ ਨਹੀਂ ਨਿਕਲਿਆ। ਬਾਕੀ ਉਨ੍ਹਾਂ ਦਬਾਅ ਵਿਚ ਰਾਜ਼ੀਨਾਮਾ ਕਰਵਾਉਣ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News