ਦਸੂਹਾ ਵਿਖੇ ਸ਼ਾਰਟ ਸਰਕਟ ਕਾਰਨ ਕੱਪੜੇ ਦੇ ਸ਼ੋਅਰੂਮ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

08/10/2022 9:16:21 AM

ਦਸੂਹਾ (ਵਰਿੰਦਰ ਪੰਡਿਤ) - ਬੀਤੀ ਰਾਤ ਦਸੂਹਾ ਦੇ ਵਿਜੇ ਮਾਰਕੀਟ ਵਿੱਚ ਰਾਘਵ ਸਿਲਕ ਸਟੋਰ ਵਿਚ ਅਚਾਨਕ ਅੱਗ ਲੱਗਣ ਕਾਰਨ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋ ਗਿਆ। ਸਟੋਰ ’ਚ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ 9.15 ਵਜੇ ਦੇ ਕਰੀਬ ਇਕ ਰਾਹਗੀਰ ਨੇ ਦੁਕਾਨ ਵਿੱਚੋਂ ਧੁਆ ਨਿਕਲਦਾ ਵੇਖ ਇਸਦੀ ਸੂਚਨਾ ਦੁਕਾਨ ਮਾਲਕ ਕੁਲਦੀਪ ਸਿੰਘ ਕਾਲਾ ਨੂੰ ਦਿੱਤੀ। 

PunjabKesari

ਦੇਖਦੇ ਹੀ ਦੇਖਦੇ ਅੱਗ ਨੇ ਸਿਲਕ ਸਟੋਰ ’ਚ ਲੱਗੀ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਅਤੇ ਸਥਾਨਕ ਲੋਕਾਂ ਨੇ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਪਰ ਉਸ ਸਮੇਂ ਤੱਕ ਅੱਗ ਕਾਫੀ ਤਬਾਹੀ ਮਚਾ ਚੁੱਕੀ ਸੀ। ਅੱਗ ਕਾਰਨ ਦੁਕਾਨਦਾਰ ਦੇ ਲੱਖਾਂ ਰੁਪਏ ਦੇ ਕੱਪੜੇ ਅਤੇ ਦੁਕਾਨ ਦੀ ਫਿਟਿੰਗ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।


rajwinder kaur

Content Editor

Related News