ਪੰਜਾਬ ਦੇ 4 ਵਪਾਰੀਆਂ ਨੂੰ ਮਿਲੀ ਗੈਂਗਸਟਰਾਂ ਵੱਲੋਂ ਧਮਕੀ! ਫਿਰੌਤੀ 'ਚ ਮੰਗੇ ਲੱਖਾਂ ਰੁਪਏ

Sunday, May 24, 2026 - 06:47 PM (IST)

ਪੰਜਾਬ ਦੇ 4 ਵਪਾਰੀਆਂ ਨੂੰ ਮਿਲੀ ਗੈਂਗਸਟਰਾਂ ਵੱਲੋਂ ਧਮਕੀ! ਫਿਰੌਤੀ 'ਚ ਮੰਗੇ ਲੱਖਾਂ ਰੁਪਏ

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਜ਼ਿਲ੍ਹੇ ਦੇ ਵਪਾਰੀਆਂ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਮੰਗ ਨੂੰ ਲੈ ਕੇ ਧਮਕੀ ਭਰੇ ਫੋਨਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਘਟਨਾਕ੍ਰਮ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਚਾਰ ਕਾਰੋਬਾਰੀਆਂ ਨੂੰ ਧਮਕੀ ਭਰੀ ਕਾਲਾਂ ਆਉਣ ਨਾਲ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸੂਬੇਦਾਰ ਦੇ ਘਰ 'ਤੇ ਚੱਲੀਆਂ ਗੋਲ਼ੀਆਂ

ਫਿਰੌਤੀ ਲਈ ਕਾਲ ਕਰਨ ਵਾਲਾ ਕਾਲਰ ਖ਼ੁਦ ਨੂੰ ਹਰਜੀਤ ਸਿੰਘ ਲਾਡੀ ਉਰਫ਼ ਜੱਗਾ ਗੜ੍ਹਪਧਾਣਾ ਬਤਾ ਰਿਹਾ ਹੈ। ਇਕ ਵਪਾਰੀ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਿਰੌਤੀ ਦੀ ਕਾਲ ਆਉਣ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਇਥੇ ਵਰਣਨਯੋਗ ਹੈ ਕਿ ਗੈਂਗਸਟਰਾਂ ਵੱਲੋਂ ਸ਼ਹਿਰ ਦੇ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਕਾਲਾਂ ਆਉਣ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦਰਜਨ ਦੇ ਕਰੀਬ ਕਾਰੋਬਾਰੀਆਂ ਨੂੰ ਅਜਿਹੇ ਧਮਕੀ ਭਰੇ ਫੋਨ ਆ ਚੁੱਕੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ ਵਿਦਿਅਕ ਅਦਾਰੇ ਤੇ ਦਫ਼ਤਰ

ਜਾਣਕਾਰੀ ਅਨੁਸਾਰ ਗੈਂਗਸਟਰਾਂ ਵੱਲੋਂ ਆਈ ਤਾਜਾ ਧਮਕੀਆਂ ਵਿੱਚ ਇਕ ਕਾਲ ਨਵਾਂਸ਼ਹਿਰ ਦੇ ਕੋਠੀ ਰੋਡ 'ਤੇ ਕਾਰੋਬਾਰ ਕਰਨ ਵਾਲੇ ਇਕ ਵਪਾਰੀ ਨੂੰ ਮਿਲੀ ਹੈ ਜਦਕਿ ਤਿੰਨ ਕਾਲਾਂ ਗੀਤਾ ਭਵਨ ਮਾਰਕੀਟ 'ਚ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੂੰ ਮਿਲੀ ਹੈ। ਜਦੋਂ ਇਸ ਸੰਬੰਧ 'ਚ ਇਕ ਉੱਚ ਪੁਲਸ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਹਿਲਾਂ ਆਇਆਂ ਰੈਂਡਮ ਕਾਲਾਂ ਵਿੱਚੋਂ ਅਧਿਕਾਂਸ਼ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਾਜ਼ਾ ਘਟਨਾ 'ਚ ਆਈ ਕਾਲ ਕਰਨ ਵਾਲੇ ਦੋਸ਼ੀਆਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਮੁਸਤੈਦ ਹੈ।

ਇਹ ਵੀ ਪੜ੍ਹੋ: ਬੱਚਿਆਂ ਲਈ ਆ ਗਈ Pinkoo TV ਦੀ ਇਕ ਹੋਰ ਮਜ਼ੇਦਾਰ ਵੀਡੀਓ! ਵੇਖੋ ਕਿਵੇਂ 'ਭੋਲੀ ਬੱਕਰੀ' ਨੇ ਮਚਾਇਆ ਹੁੜਦੰਗ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News