ਸ਼ਾਰਟ ਸਰਕਟ ਕਾਰਨ ਸ਼ੈਲਰ ''ਚ ਲੱਗੀ ਅੱਗ, ਲੱਖਾਂ ਰੁਪਏ ਦਾ ਬਾਰਦਾਨਾ ਸੜ ਕੇ ਸੁਆਹ

Thursday, May 21, 2026 - 05:34 PM (IST)

ਸ਼ਾਰਟ ਸਰਕਟ ਕਾਰਨ ਸ਼ੈਲਰ ''ਚ ਲੱਗੀ ਅੱਗ, ਲੱਖਾਂ ਰੁਪਏ ਦਾ ਬਾਰਦਾਨਾ ਸੜ ਕੇ ਸੁਆਹ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ): ਸ਼ਰੀਹ ਵਾਲਾ ਰੋਡ ਦੇ ਕੋਲ ਸਥਿਤ ਰਾਜ ਰਾਈਸ ਮਿਲ ਸ਼ੈਲਰ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਤੇ ਸ਼ੈਲਰ 'ਚ ਪਿਆ ਨਵਾਂ ਬਾਰਦਾਨਾ ਸੜ ਕੇ ਸੁਆਹ ਹੋ ਗਿਆ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਬੜੀ ਮੁਸ਼ੱਕਤ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਰਾਈਸ ਮਿਲ ਦੇ ਮਾਲਕ ਬੂੜ ਚੰਦ ਕਪੂਰ ਨੇ ਦੱਸਿਆ ਕਿ ਅੱਜ ਦੁਪਹਿਰ ਉਨ੍ਹਾਂ ਦੇ ਸ਼ੈਲਰ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਤੇ ਸ਼ੈਲਰ ਅੰਦਰ ਖਾਲੀ ਥਾਂ 'ਤੇ ਰੱਖੇ ਹਜ਼ਾਰਾਂ ਖਾਲੀ ਗੱਟੇ ਬੋਰੀਆਂ ਬਾਰਦਾਨੇ ਨੂੰ ਅੱਗ ਲੱਗ ਗਈ। 

PunjabKesari

ਇਸ ਦੌਰਾਨ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਜ਼ਿਲਕਾ, ਫਿਰੋਜ਼ਪੁਰ ਤੇ ਜਲਾਲਾਬਾਦ ਤੋਂ ਆਈਆਂ ਗੱਡੀਆਂ ਦੇ ਕਰਮਚਾਰੀਆਂ ਨੇ ਆ ਕੇ ਬੜੀ ਮਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਰਾਜ ਰਾਈਸ ਮਿੱਲ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਉਨ੍ਹਾਂ ਨੇ ਇਹ ਕਿਹਾ ਕਿ ਗਨੀਮਤ ਇਹ ਵੀ ਰਹੀ ਕਿ ਅੱਗ ਜਿਆਦਾ ਥਾਂ ਤੇ ਨਹੀਂ ਫੈਲੀ ਨਹੀਂ ਤਾਂ ਉਨ੍ਹਾਂ ਦੇ ਸ਼ੈਲਰ 'ਚ ਪਿਆ ਲੱਖਾਂ ਰੁਪਏ ਦਾ ਚਾਵਲ, ਝੋਨਾ ਤੇ ਹੋਰ ਸਮਾਨ ਦਾ ਵੱਡਾ ਨੁਕਸਾਨ ਹੋ ਜਾਣਾ ਸੀ। ਸ਼ੈਲਰ 'ਚ ਕੰਮ ਕਰਦੀ ਲੇਬਰ ਤੇ ਆਸ-ਪਾਸ ਰਹਿੰਦੇ ਲੋਕਾਂ ਨੇ ਵੀ ਆ ਕੇ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ। ਜੇ.ਸੀ.ਬੀ. ਮਸ਼ੀਨ ਰਾਹੀਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਏ ਬਾਰਦਾਨੇ ਨੂੰ ਚੁੱਕਿਆ ਜਾ ਰਿਹਾ ਸੀ।
 


author

Anmol Tagra

Content Editor

Related News