ਲੁਧਿਆਣਾ ਦੀ ਫੈਕਟਰੀ ''ਚ ਲੱਗੀ ਭਿਆਨਕ ਅੱਗ: 2 ਕਿੱਲੋਮੀਟਰ ਦੂਰ ਤੱਕ ਦਿਖਿਆ ਧੂੰਆਂ

Saturday, May 16, 2026 - 04:28 PM (IST)

ਲੁਧਿਆਣਾ ਦੀ ਫੈਕਟਰੀ ''ਚ ਲੱਗੀ ਭਿਆਨਕ ਅੱਗ: 2 ਕਿੱਲੋਮੀਟਰ ਦੂਰ ਤੱਕ ਦਿਖਿਆ ਧੂੰਆਂ

ਜਗਰਾਓਂ: ਲੁਧਿਆਣਾ ਦੇ ਜਗਰਾਓਂ ਇਲਾਕੇ ਵਿਚ ਕੋਠੇ ਖਜੂਰਾ ਰੋਡ 'ਤੇ ਸਥਿਤ ਇਕ ਮਸ਼ਹੂਰ ਫਰਨੀਚਰ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਕਾਲੇ ਧੂੰਏਂ ਦੇ ਗੁਬਾਰ ਲਗਭਗ 2 ਕਿੱਲੋਮੀਟਰ ਦੀ ਦੂਰੀ ਤੋਂ ਸਾਫ਼ ਦੇਖੇ ਜਾ ਸਕਦੇ ਸਨ, ਜਿਸ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਫੈਕਟਰੀ ਦੇ ਅੰਦਰ ਕੰਮ ਕਰ ਰਹੇ ਮੁਲਾਜ਼ਮਾਂ ਨੇ ਫੌਰੀ ਤੌਰ 'ਤੇ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਚਸ਼ਮਦੀਦਾਂ ਅਨੁਸਾਰ, ਫੈਕਟਰੀ ਵਿਚ ਵੱਡੀ ਮਾਤਰਾ ਵਿਚ ਲੱਕੜ ਮੌਜੂਦ ਸੀ, ਜਿਸ ਕਾਰਨ ਅੱਗ ਨੇ ਬਹੁਤ ਤੇਜ਼ੀ ਨਾਲ ਭਿਆਨਕ ਰੂਪ ਧਾਰਨ ਕਰ ਲਿਆ। ਆਸ-ਪਾਸ ਦੇ ਪਿੰਡਾਂ ਅਤੇ ਕਸਬਿਆਂ ਦੇ ਲੋਕ ਅਸਮਾਨ ਵਿਚ ਉੱਠਦੇ ਧੂੰਏਂ ਦੇ ਬੱਦਲਾਂ ਨੂੰ ਦੇਖ ਕੇ ਮੌਕੇ 'ਤੇ ਪਹੁੰਚ ਗਏ। 
 


author

Anmol Tagra

Content Editor

Related News