ਟਾਂਡਾ ਦੇ ਮਿਆਣੀ 'ਚ ਕਬਾੜਖਾਨੇ 'ਚ ਲੱਗੀ ਭਿਆਨਕ ਅੱਗ! ਲੱਖਾਂ ਰੁਪਏ ਦਾ ਨੁਕਸਾਨ
Saturday, May 23, 2026 - 01:14 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ/ਵਰਿੰਦਰ ਪੰਡਤ): ਮਿਆਣੀ ਦਸੂਹਾ ਮਾਰਗ 'ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਜ਼ਦੀਕ ਇਕ ਕਬਾੜਖਾਨੇ 'ਤੇ ਬੀਤੀ ਰਾਤ ਅਚਾਨਕ ਹੀ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਕਬਾੜਖਾਨੇ ਵਿਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਬੀਤੀ ਰਾਤ ਕਰੀਬ ਢਾਈ ਵਜੇ ਲੱਗੀ ਇਸ ਅੱਗ 'ਤੇ ਕਰੀਬ ਚਾਰ ਘੰਟੇ ਦੀ ਜੱਦੋ-ਜਹਿਦ ਉਪਰੰਤ ਕਾਬੂ ਪਾਇਆ ਗਿਆ। ਕਬਾੜਖਾਨੇ ਦੇ ਮਾਲਕ ਨੇ ਦੱਸਿਆ ਕਿ ਇਸ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੌਜੂਦਾ ਸਮੇਂ ਵਿਚ ਵੀ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ ਸੀ, ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
