ਰਾਧਾ ਸੁਆਮੀ ਤਰਨਤਾਰਨ ਡੇਰਾ ਬਾਬਾ ਬੱਗਾ ਸਿੰਘ ਵਿਖੇ ਹੋਇਆ ਸੰਗਤਾਂ ਦਾ ਭਾਰੀ ਇਕੱਠ

Sunday, May 17, 2026 - 10:36 PM (IST)

ਰਾਧਾ ਸੁਆਮੀ ਤਰਨਤਾਰਨ ਡੇਰਾ ਬਾਬਾ ਬੱਗਾ ਸਿੰਘ ਵਿਖੇ ਹੋਇਆ ਸੰਗਤਾਂ ਦਾ ਭਾਰੀ ਇਕੱਠ

ਤਰਨਤਾਰਨ (ਰਮਨ) - ਰਾਧਾ ਸੁਆਮੀ ਤਰਨਤਾਰਨ ਡੇਰਾ ਬਾਬਾ ਬੱਗਾ ਸਿੰਘ ਵਿਖੇ ਐਤਵਾਰ ਬਾਬਾ ਬੱਗਾ ਸਿੰਘ ਜੀ ਅਤੇ ਬਾਬਾ ਪ੍ਰਤਾਪ ਸਿੰਘ ਜੀ ਦਾ ਸਾਲਾਨਾ ਭੰਡਾਰਾ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿੱਥੇ ਇਸ ਪਵਿੱਤਰ ਅਸਥਾਨ ’ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਦੌਰਾਨ ਸੰਗਤ ਨੇ ਪਰਿਵਾਰਾਂ ਸਣੇ ਹਾਜ਼ਰੀ ਭਰੀ।

ਐਤਵਾਰ ਸਥਾਨਕ ਸ਼ਹਿਰ ਦੇ ਰੇਲਵੇ ਰੋਡ ’ਤੇ ਮੌਜੂਦ ਡੇਰੇ ਦੇ ਮੁਖੀ ਬਾਬਾ ਪਰਮਜੀਤ ਸਿੰਘ ਜੀ ਦੀ ਅਗਵਾਈ ਹੇਠ ਇਕ ਵਿਸ਼ਾਲ ਧਾਰਮਿਕ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ। ਬਾਬਾ ਪਰਮਜੀਤ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ “ਕਰਮੁ ਹੋਵੈ ਸਤਿਗੁਰੂ ਮਿਲਾਏ” ਦਾ ਸਰਲ ਅਤੇ ਪ੍ਰੇਰਨਾ ਦਾਇਕ ਸਤਿਸੰਗ ਫੁਰਮਾਇਆ। ਉਨ੍ਹਾਂ ਆਪਣੇ ਉਪਦੇਸ਼ ’ਚ ਦੱਸਿਆ ਕਿ ਪ੍ਰੇਮ, ਵਿਸ਼ਵਾਸ ਅਤੇ ਭਜਨ-ਬੰਦਗੀ ਮਨੁੱਖੀ ਜੀਵਨ ਨੂੰ ਆਤਮਿਕ ਉਚਾਈਆਂ ਵੱਲ ਲੈ ਜਾਣ ਵਾਲੇ ਮੁੱਖ ਆਧਾਰ ਹਨ।

ਬਾਬਾ ਜੀ ਨੇ ਕਿਹਾ ਕਿ ਜੇ ਮਨੁੱਖ ਆਪਣੇ ਜੀਵਨ ਵਿਚ ਸੇਵਾ, ਨਿਮਰਤਾ ਅਤੇ ਭਾਈਚਾਰੇ ਦੀ ਭਾਵਨਾ ਅਪਣਾਏ ਤਾਂ ਸਮਾਜ ’ਚ ਸੁੱਖ-ਸ਼ਾਂਤੀ ਅਤੇ ਏਕਤਾ ਦਾ ਵਾਤਾਵਰਣ ਬਣ ਸਕਦਾ ਹੈ। ਉਨ੍ਹਾਂ ਇਹ ਵੀ ਫੁਰਮਾਇਆ ਕਿ ਸੰਤਾਂ ਦੇ ਉਪਦੇਸ਼ ਹਰ ਯੁੱਗ ’ਚ ਮਨੁੱਖਤਾ ਲਈ ਪ੍ਰੇਰਨਾ ਸਰੋਤ ਰਹੇ ਹਨ ਅਤੇ ਅੱਜ ਵੀ ਉਨ੍ਹਾਂ ਦੀ ਰਹਿਨੁਮਾਈ ਬਹੁਤ ਪ੍ਰਾਸੰਗਿਕ ਹੈ। ਬਾਬਾ ਜੀ ਨੇ ਸੰਗਤ ਨੂੰ ਸੇਵਾ ਅਤੇ ਸਿਮਰਨ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸੱਚੀ ਭਗਤੀ ਮਨੁੱਖ ਨੂੰ ਪ੍ਰਭੂ ਨਾਲ ਜੋੜਦੀ ਹੈ।
 


author

Inder Prajapati

Content Editor

Related News