ਚੰਡੀਗੜ੍ਹ ਦੇ ਕਲੱਬ ''ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ ''ਚ ਮਚ ਗਈ ਭਾਜੜ (ਵੀਡੀਓ)

Thursday, May 14, 2026 - 11:07 PM (IST)

ਚੰਡੀਗੜ੍ਹ ਦੇ ਕਲੱਬ ''ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ ''ਚ ਮਚ ਗਈ ਭਾਜੜ (ਵੀਡੀਓ)

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-26 ਸਥਿਤ ਡਿਫੇਲੇ ਕਲੱਬ (Defele Club) ਵਿੱਚ ਵੀਰਵਾਰ ਨੂੰ ਅਚਾਨਕ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਵੇਲੇ ਕਲੱਬ ਦੀ ਪਹਿਲੀ ਮੰਜ਼ਿਲ 'ਤੇ ਲਗਭਗ 15 ਤੋਂ 20 ਲੋਕ ਖਾਣਾ ਖਾ ਰਹੇ ਸਨ ਤੇ ਸਟਾਫ ਦੇ 6 ਮੈਂਬਰ ਵੀ ਉੱਥੇ ਮੌਜੂਦ ਸਨ। ਅੱਗ ਲੱਗਦੇ ਹੀ ਕਲੱਬ ਦੇ ਅੰਦਰ ਭਾਜੜ ਵਰਗੀ ਸਥਿਤੀ ਬਣ ਗਈ।

ਸੁਰੱਖਿਅਤ ਕੱਢੇ ਗਏ ਲੋਕ
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ 10 ਮਿੰਟਾਂ ਦੇ ਅੰਦਰ ਮੌਕੇ 'ਤੇ ਪਹੁੰਚ ਗਈਆਂ। ਕਲੱਬ ਦੇ ਸਟਾਫ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਪਹਿਲੀ ਮੰਜ਼ਿਲ ਦੇ ਦਰਵਾਜ਼ੇ ਰਾਹੀਂ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

12 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਕਾਬੂ
ਅੱਗ ਕਲੱਬ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਸੀ, ਜੋ ਦੇਖਦੇ ਹੀ ਦੇਖਦੇ ਤੇਜ਼ੀ ਨਾਲ ਫੈਲ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 12 ਗੱਡੀਆਂ ਨੂੰ ਲਗਾਇਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪੁਲਸ ਨੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾ ਕੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ।

ਫਾਇਰ ਵਿਭਾਗ ਦੇ ਅਧਿਕਾਰੀ ਮੁਲਤਾਨੀ ਨੇ ਦੱਸਿਆ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਅੱਗ ਕਾਰਨ ਕਲੱਬ ਦੇ ਅੰਦਰ ਪਿਆ ਜ਼ਿਆਦਾਤਰ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News