ਦਰਬਾਰ ਬਾਬਾ ਸ਼ਾਮੀ ਸ਼ਾਹ ਵਿਖੇ ਹੋਣ ਵਾਲਾ ਕੌਮਾਂਤਰੀ ਸੰਗੀਤ ਸੰਮੇਲਨ ਤੇ ਮੇਲਾ ਮੁਲਤਵੀ

8/6/2020 5:02:45 PM

ਸ਼ਾਮਚੁਰਾਸੀ (ਝਾਵਰ)— ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਵਿਖੇ ਹੋਣ ਵਾਲਾ ਕੌਮਾਂਤਰੀ ਪੱਧਰ ਦਾ ਸਲਾਬਨਾ ਸੰਗੀਤ ਸੰਮੇਲਨ ਅਤੇ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਪ੍ਰਬੰਧਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਦਰਬਾਰ ਕਮੇਟੀ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ  ਬਾਬਾ ਪ੍ਰਿਥੀ ਸਿੰਘ ਬਾਲੀ ਅਤੇ ਜਰਨਲ ਸਕੱਤਰ ਤਰਲੋਚਨ ਲੋਚੀ, ਕੈਸ਼ੀਅਰ ਲਾਲ ਚੰਦ ਵਿਰਦੀ ਨੇ ਦੱਸਿਆ ਕਿ ਦਰਬਾਰ ਬਾਬਾ ਸ਼ਾਮੀ ਸ਼ਾਹ ਵਿਖੇ 295ਵਾਂ ਕੌਮਾਂਤਰੀ ਪੱਧਰ ਦਾ ਸੰਗੀਤ ਸੰਮੇਲਨ ਅਤੇ ਮੇਲਾ ਜੋ 9,10,11 ਅਤੇ 12 ਸਤੰਬਰ 'ਚ ਹੋਣਾ ਸੀ।

ਕੋਰੋਨਾ  ਲਾਗ ਦੀ ਬੀਮਾਰੀ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਦਰਬਾਰ ਅਤੇ ਪ੍ਰਬੰਧਕ ਕਮੇਟੀ ਕੇਵਲ ਦਰਬਾਰ ਦੀਆਂ ਰਸਮਾਂ ਅਦਾ ਕਰੇਗੀ ਅਤੇ ਸੰਗੀਤ ਸੰਮੇਲਨ ਨਹੀ ਹੋਵੇਗਾ। ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੁੰ ਅਪੀਲ ਕੀਤੀ ਕਿ ਇਸ ਵਾਰ ਸੰਗਤਾਂ ਘਰਾਂ 'ਚ ਰਹਿ ਕੇ ਬਾਬਾ ਜੀ ਅੱਗੇ ਅਰਦਾਸ ਕਰਨ ਅਤੇ ਸਿਮਰਨ ਕਰਨ ਤਾਂ ਜੋ ਇਸ ਨਾਮੁਰਾਦ ਬੀਮਾਰੀ ਕੋਰੋਨਾ ਤੋਂ ਛੁਟਕਾਰਾ ਪਾਇਆ ਜਾ ਸਕੇ।


shivani attri

Content Editor shivani attri