ਡਿਸਟ੍ਰਿਕਟ ਕੰਜ਼ਿਊਮਰ ਫੋਰਮ ਨੇ ਆਹਲੂਵਾਲੀਆ ਦੇ 7ਵੀਂ ਵਾਰ ਕੱਢੇ ਗ੍ਰਿਫਤਾਰੀ ਵਾਰੰਟ

Saturday, Feb 22, 2020 - 04:47 PM (IST)

ਡਿਸਟ੍ਰਿਕਟ ਕੰਜ਼ਿਊਮਰ ਫੋਰਮ ਨੇ ਆਹਲੂਵਾਲੀਆ ਦੇ 7ਵੀਂ ਵਾਰ ਕੱਢੇ ਗ੍ਰਿਫਤਾਰੀ ਵਾਰੰਟ

ਜਲੰਧਰ (ਚੋਪੜਾ)— ਬੀਬੀ ਭਾਨੀ ਕੰਪਲੈਕਸ ਦੇ ਅਲਾਟੀ ਦਰਸ਼ਨ ਲਾਲ ਨਰੂਲਾ ਨਾਲ ਸਬੰਧਤ ਮਾਮਲੇ 'ਚ ਡਿਸਟ੍ਰਿਕਟ ਕੰਜ਼ਿੳੂਮਰ ਫੋਰਮ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ 7ਵੀਂ ਵਾਰ ਅਰੈਸਟ ਵਾਰੰਟ ਜਾਰੀ ਕੀਤੇ ਹਨ। ਸਟੇਟ ਕਮਿਸ਼ਨ 'ਚ ਟਰੱਸਟ ਵੱਲੋਂ ਅਪੀਲ ਦਰਜ ਕਰਨ ਦੌਰਾਨ 25000 ਰੁਪਏ ਜਾਂ ਕਾਨੂੰਨੀ ਖਰਚ ਜਮ੍ਹਾ ਕਰਵਾਇਆ ਸੀ, ਜੋ ਕਿ ਬੈਂਕ ਵਿਆਜ ਸਮੇਤ 30761 ਰੁਪਏ ਬਣਦਾ ਸੀ ਉਹ ਫੋਰਮ ਨੇ ਅਲਾਟੀ ਨੂੰ ਰਿਲੀਜ਼ ਕੀਤਾ ਹੈ।

ਜ਼ਿਕਰਯੋਗ ਹੈ ਕਿ ਡਿਸਟ੍ਰਿਕਟ ਫੋਰਮ ਨੇ ਦਰਸ਼ਨ ਨਰੂਲਾ ਦੇ ਕੇਸ 'ਚ ਟਰੱਸਟ ਦੇ ਵਿਰੁੱਧ ਫੈਸਲਾ ਸੁਣਾਉਂਦੇ ਹੋਏ ਅਲਾਟੀ ਨੂੰ ਹੁਕਮ ਜਾਰੀ ਕੀਤੇ ਸਨ ਕਿ ਉਹ ਅਲਾਟੀ ਵਲੋਂ ਟਰੱਸਟ ਨੂੰ ਫਲੈਟ ਦੇ ਬਦਲੇ ਜਮ੍ਹਾ ਕਰਵਾਈ ਗਈ ਪ੍ਰਿੰਸੀਪਲ ਅਮਾਊਂਟ ਦੇ ਨਾਲ ਵਿਆਜ, ਮੁਆਵਜ਼ਾ ਅਤੇ ਕਾਨੂੰਨੀ ਖਰਚ ਜੋ ਕਿ ਕਰੀਬ 14 ਲੱਖ ਰੁਪਏ ਬਣਦਾ ਹੈ ਉਸ ਨੂੰ ਵਾਪਸ ਕੀਤਾ ਜਾਵੇ ਪਰ ਟਰੱਸਟ ਨੇ ਫੋਰਮ ਦੇ ਫੈਸਲੇ ਖਿਲਾਫ ਸਟੇਟ ਕਮਿਸ਼ਨ 'ਚ ਅਪੀਲ ਦਰਜ ਕੀਤੀ ਪਰ ਕਮਿਸ਼ਨ ਨੇ ਟਰੱਸਟ ਤੋਂ 25000 ਰੁਪਏ ਕਾਨੂੰਨੀ ਖਰਚ ਜਮ੍ਹਾ ਕਰਵਾ ਕੇ ਟਰੱਸਟ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਸੀ। ਇਸ ਤੋਂ ਬਾਅਦ ਅਲਾਟੀ ਨੇ ਡਿਸਟ੍ਰਿਕਟ ਫੋਰਮ 'ਚ ਫੈਸਲੇ ਨੂੰ ਲਾਗੂ ਕਰਨ ਨੂੰ ਐਕਸੀਕਿਊਸ਼ਨ ਦਰਜ ਕੀਤੀ। 6 ਵਾਰ ਅਰੈਸਟ ਵਾਰੰਟ ਜਾਰੀ ਹੋਣ ਦੇ ਬਾਵਜੂਦ ਟਰੱਸਟ ਨੇ ਅਲਾਟੀ ਨੂੰ ਅਜੇ ਤੱਕ ਫੈਸਲੇ ਦੇ ਮੁਤਾਬਕ ਭੁਗਤਾਨ ਨਹੀਂ ਕੀਤਾ, ਜਿਸ ਕਾਰਨ ਚੇਅਰਮੈਨ ਦਲਜੀਤ ਸਿਘ ਆਹਲੂਵਾਲੀਆ ਦੇ ਲਗਾਤਾਰ ਇਕ ਵਾਰ ਫਿਰ ਤੋਂ ਨਵੇਂ ਅਰੈਸਟ ਵਾਰੰਟ ਜਾਰੀ ਕੀਤੇ ਗਏ ਹਨ।


author

shivani attri

Content Editor

Related News