ਪੁਲਸ ਕਰਮਚਾਰੀਆਂ ਨੇ ਕੀਤੀ ਦਵਾਈ ਲੈਣ ਆਏ ਬਜ਼ੁਰਗ ਨਾਲ ਬਦਸਲੂਕੀ

03/30/2020 2:03:38 PM

ਜਲੰਧਰ (ਸੁਨੀਲ)— ਕੋਰੋਨਾ ਵਾਇਰਸ ਕਾਰਣ ਸ਼ਹਿਰ 'ਚ ਕਈ ਦਿਨਾਂ ਤੋਂ ਕਰਫਿਊ ਲੱਗਾ ਹੋਣ ਕਾਰਨ ਲੋਕ ਅਕਸਰ ਦਵਾਈ, ਖਾਣ-ਪੀਣ ਦੀਆਂ ਚੀਜ਼ਾਂ ਦੇ ਨਾ ਮਿਲਣ ਤੋਂ ਪ੍ਰੇਸ਼ਾਨੀ 'ਚ ਇਧਰ-ਉਧਰ ਭਟਕ ਰਹੇ ਸਨ ਪਰ ਅੱਜ ਪ੍ਰਸ਼ਾਸਨ ਵਲੋਂ ਮੈਡੀਕਲ ਸਟੋਰ ਨੂੰ ਖੁੱਲ੍ਹਣ ਦਾ ਸਮਾਂ 2 ਤੋਂ 3 ਵਜੇ ਤਕ ਦਿੱਤਾ ਗਿਆ ਸੀ। ਇਹ ਸਮਾਂ ਹੁਣ ਰੋਜ਼ ਹੀ ਲਾਗੂ ਕਰ ਦਿੱਤਾ ਗਿਆ ਹੈ।

ਜਿੱਥੇ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਰਫਿਊ 'ਚ ਕੋਈ ਵੀ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ, ਉਥੇ ਦੂਜੇ ਪਾਸੇ ਮਕਸੂਦਾਂ ਸਥਿਤ ਇਕ ਮੈਡੀਕਲ ਸਟੋਰ 'ਤੇ ਦਵਾਈ ਲੈਣ ਆਏ ਇਕ ਬੀਮਾਰ 70 ਸਾਲਾ ਬਜ਼ੁਰਗ ਨਾਲ ਪੁਲਸ ਕਰਮਚਾਰੀਆਂ ਨੇ ਜਿੱਥੇ ਬਦਸਲੂਕੀ ਕੀਤੀ ਅਤੇ ਉਸ ਨੂੰ ਮੈਡੀਕਲ ਸਟੋਰ ਤੋਂ ਦਵਾਈ ਤੱਕ ਵੀ ਨਹੀਂ ਲੈਣ ਦਿੱਤੀ। ਜਦ ਬਜ਼ੁਰਗ ਨੇ ਕਿਹਾ ਕਿ ਮੈਂ ਹਾਰਟ ਦਾ ਮਰੀਜ਼ ਹਾਂ ਅਤੇ ਇਹ ਦਵਾਈ ਕਾਫੀ ਸਮੇਂ ਤੋਂ ਲੈ ਰਿਹਾ ਹਾਂ ਪਰ ਉਸ ਦੀ ਗੱਲ ਨੂੰ ਦਰਕਿਨਾਰ ਕਰਦੇ ਹੋਏ ਉਸ ਨੂੰ ਉਥੋਂ ਜਾਣ ਨੂੰ ਕਹਿ ਦਿੱਤਾ। ਪੁਲਸ ਕਰਮਚਾਰੀਆਂ ਨੇ ਕਿਹਾ ਕਿ ਜੇ ਤੁਸੀਂ ਇਥੋਂ ਨਹੀਂ ਗਏ ਤਾਂ ਤੁਹਾਨੂੰ ਧੱਕੇ ਮਾਰ ਕੇ ਇਥੋਂ ਭੇਜਿਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਮੈਡੀਕਲ ਸਟੋਰ ਵਾਲੇ ਨੂੰ ਕਿਹਾ ਕਿ ਸਟੋਰ ਨੂੰ ਬੰਦ ਕਰਦੇ ਹੋ ਜਾਂ ਬਾਹਰ ਤੋਂ ਲਾਕ ਲਾ ਦੇਈਏ। ਇਹ ਗੱਲ ਸੁਣ ਕੇ ਬਜ਼ੁਰਗ ਨੇ ਕਿਹਾ ਕਿ ਸਰ, ਸਿਰਫ 5 ਮਿੰਟ ਲੱਗਣਗੇ, ਜੇ ਇਹ ਦਵਾਈ ਰਾਤ ਨੂੰ ਨਹੀਂ ਖਾਏਗਾ ਤਾਂ ਉਸ ਦੀ ਤਕਲੀਫ ਬਹੁਤ ਜ਼ਿਆਦਾ ਵਧ ਜਾਵੇਗੀ। ਇਸ ਦੇ ਜਵਾਬ 'ਚ ਪੁਲਸ ਕਰਮਚਾਰੀਆਂ ਨੇ ਕਿਹਾ ਕਿ ਪੂਰੇ 5 ਵਜ ਗਏ ਹਨ, ਅਸੀਂ ਤੁਹਾਨੂੰ ਇਕ ਮਿੰਟ ਤਕ ਵੀ ਨਹੀਂ ਦੇ ਸਕਦੇ।


shivani attri

Content Editor

Related News