ਕੋਰੋਨਾ ਦਾ ਖੌਫ, ਸਰਕਾਰੀ ਬੱਸਾਂ ''ਚ ਕੀਤਾ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਅ

03/16/2020 1:10:07 PM

ਹੁਸ਼ਿਆਰਪੁਰ (ਅਮਰਿੰਦਰ)— ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਰੋਡਵੇਜ਼ ਨੇ ਆਪਣੇ ਸਾਰੇ 18 ਡਿਪੂਆਂ 'ਚ ਬੱਸਾਂ ਨੂੰ ਸੈਨੀਟਾਈਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬੱਸ ਸਟੈਂਡ ਤੋਂ ਰੂਟ 'ਤੇ ਰਵਾਨਾ ਕਰਨ ਤੋਂ ਪਹਿਲਾਂ ਬੱਸਾਂ 'ਚ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ। ਹਰ ਡਿਪੂ 'ਚ ਸੋਡੀਅਮ ਹਾਈਪੋਕਲੋਰਾਈਡ ਦੀ ਸਪਲਾਈ ਭੇਜੀ ਜਾ ਰਹੀ ਹੈ। ਇਸ ਤੋਂ ਇਲਾਵਾ ਸਪਰੇਅ ਸਮੱਗਰੀ ਵੀ ਭਿਜਵਾਈ ਜਾ ਰਹੀ ਹੈ। ਹਾਲਾਂਕਿ ਸਫਰ ਦੌਰਾਨ ਬੱਸਾਂ 'ਚ ਹੈਂਡ ਸੈਨੀਟਾਈਜ਼ਰ ਵਰਗੀ ਕੋਈ ਸਹੂਲਤ ਮੁਸਾਫਰਾਂ ਲਈ ਉਪਲੱਬਧ ਨਹੀਂ ਕਰਵਾਈ ਗਈ।

PunjabKesari

ਇਹ ਵੀ ਪੜ੍ਹੋ : ਕੋਰੋਨਾ ਦਾ ਖੌਫ : ਦੇਖੋ ਵਿਦੇਸ਼ੋਂ ਪਰਤੇ ਲੋਕਾਂ ਨੂੰ ਕਿਵੇਂ ਘਰਾਂ 'ਚੋਂ ਚੁੱਕ ਰਹੀ ਪੰਜਾਬ ਪੁਲਸ 

ਬੱਸਾਂ 'ਚ ਹੈਂਡ ਸੈਨੀਟਾਈਜ਼ਰ ਨਹੀਂ ਉਪਲੱਬਧ
ਹੁਸ਼ਿਆਰਪੁਰ-ਦਿੱਲੀ ਵੋਲਵੋ ਬੱਸ 'ਤੇ ਸਵਾਰ ਮੁਸਾਫਰਾਂ ਨੇ ਕਿਹਾ ਕਿ ਚੱਲਦੀ ਹੋਈ ਬੱਸ 'ਚ ਮੁਸਾਫਰਾਂ ਨੂੰ ਹਰ ਹਾਲ 'ਚ ਹੈਂਡਲ ਫੜਨਾ ਪੈਂਦਾ ਹੈ, ਜਿਸ ਨਾਲ ਹੱਥਾਂ 'ਚ ਇਨਫੈਕਸ਼ਨ ਹੋਣ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ। ਇਸ ਕਾਰਨ ਬੱਸਾਂ 'ਚ ਵੀ ਘੱਟ ਤੋਂ ਘੱਟ ਇਕ ਬੋਤਲ ਸੈਨੀਟਾਈਜ਼ਰ ਦੀ ਹਰ ਰੂਟ 'ਤੇ ਉਪਲੱਬਧ ਕਰਵਾਈ ਜਾਣੀ ਚਾਹੀਦੀ ਹੈ ਤਾਂਕਿ ਯਾਤਰੀ ਬੱਸ ਤੋਂ ਉਤਰਨ ਸਮੇਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫਕਰ ਲਵੇ। ਦੂਜੇ ਪਾਸੇ ਰੋਡਵੇਜ਼ ਅਧਿਕਾਰੀਆਂ ਨੇ ਕਿਹਾ ਕਿ ਹਰ ਬੱਸ 'ਚ ਸੈਨੀਟਾਈਜ਼ਰ ਉਪਲੱਬਧ ਕਰਵਾਉਣਾ ਫਿਲਹਾਲ ਸੰਭਵ ਨਹੀਂ ਹੈ। ਵਧੇਰੇ ਯਾਤਰੀ ਆਪਣੇ ਨਾਲ ਸੈਨੀਟਾਈਜ਼ਰ ਲੈ ਕੇ ਹੀ ਚੱਲ ਰਹੇ ਹਨ।

PunjabKesari

ਸਿਹਤ ਵਿਭਾਗ ਦੇ ਨਿਰਦੇਸ਼ 'ਤੇ ਕਰ ਰਹੇ ਹਾਂ ਛਿੜਕਾਅ
ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਨਿਰਦੇਸ਼ਾਂ 'ਤੇ ਹੀ ਬੱਸਾਂ 'ਚ ਸੋਡੀਅਮ ਹਾਈਪੋਕਲੋਰਾਈਡ ਰਸਾਇਣ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਡਿਪੂ ਦੇ ਜਨਰਲ ਮੈਨੇਜਰ ਨੂੰ ਬੱਸਾਂ ਨੂੰ ਸੈਨੀਟਾਈਜ਼ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕਿਹਾ ਗਿਆ ਹੈ ਕਿ ਬੱਸਾਂ ਨੂੰ ਰੂਟ 'ਤੇ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸੈਨੀਟਾਈਜ਼ ਕਰਨਾ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰਨ ਦੇ ਫੈਸਲੇ 'ਤੇ ਜਥੇਦਾਰ ਦਾ ਵੱਡਾ ਬਿਆਨ 

ਬੱਸ ਸਟੈਂਡ 'ਤੇ ਜਨਰਲ ਮੈਨੇਜਰ ਨੇ ਮੁਸਾਫਰਾਂ ਨੂੰ ਕੀਤਾ ਜਾਗਰੂਕ
ਅੰਤਰਰਾਜੀ ਬੱਸ ਸਟੈਂਡ ਹੁਸ਼ਿਆਰਪੁਰ 'ਤੇ ਵੀ ਸਿਹਤ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਨੇ ਲੋਕਾਂ ਅਤੇ ਆਪਣੇ ਸਟਾਫ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਹਰ ਬੱਸ 'ਚ 'ਕੋਰੋਨਾ ਤੋਂ ਬਚਾਅ ਲਈ ਕੀ ਕਰੀਏ ਅਤੇ ਕੀ ਨਾ ਕਰੀਏ' ਸਬੰਧੀ ਪੋਸਟਰ ਵੀ ਲਵਾ ਦਿੱਤਾ ਗਿਆ ਹੈ ਤਾਂ ਕਿ ਯਾਤਰੀ ਸਫਰ ਦੌਰਾਨ ਵੀ ਜਾਗਰੂਕ ਰਹਿਣ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਦਰਬਾਰ ਸਾਹਿਬ ਦੁਆਰ 'ਤੇ ਸਥਿਤ 'ਪਲਾਜ਼ਾ ਬੰਦ' 


shivani attri

Content Editor

Related News