''''17 ਲੱਖ ਮੰਗਣ ਦੇ ਕਾਂਸਟੇਬਲ ਦਿਲਰਾਜ ਵੱਲੋਂ ਲਾਏ ਜਾ ਰਹੇ ਨੇ ਝੂਠੇ ਦੋਸ਼''''

06/24/2018 11:20:44 AM

ਜਲੰਧਰ (ਮਹੇਸ਼)— ਰਾਜ਼ੀਨਾਮਾ ਕਰਨ ਲਈ 17 ਲੱਖ ਰੁਪਏ ਦੀ ਮੰਗ ਦੇ ਥਾਣਾ ਸਦਰ 'ਚ ਤਾਇਨਾਤ ਕਾਂਸਟੇਬਲ (ਕੰਪਿਊਟਰ ਆਪ੍ਰੇਟਰ) ਦਿਲਰਾਜ ਸਿੰਘ ਪੁੱਤਰ ਏ. ਐੱਸ. ਆਈ. ਮੁਲਖ ਰਾਜ ਵਾਸੀ ਪਿੰਡ ਚੂਹੜਵਾਲੀ ਥਾਣਾ ਆਦਮਪੁਰ ਦਿਹਾਤੀ ਪੁਲਸ ਜਲੰਧਰ ਵੱਲੋਂ ਝੂਠੇ ਦੋਸ਼ ਲਗਾਏ ਜਾ ਰਹੇ ਹਨ ਤਾਂ ਜੋ ਉਹ ਆਪਣਾ ਬਚਾਅ ਕਰ ਸਕੇ। ਇਹ ਗੱਲ ਰਾਮਾ ਮੰਡੀ ਦੇ ਓਲਡ ਦਸਮੇਸ਼ ਨਗਰ ਖੇਤਰ ਵਿਚ ਰਹਿੰਦੀ ਇਕ ਔਰਤ ਨੇ ਆਖੀ ਹੈ, ਜਿਸ ਨੇ ਪੁਲਸ ਕਮਿਸ਼ਨਰ ਜਲੰਧਰ ਨੂੰ ਦਿਲਰਾਜ ਖਿਲਾਫ ਧੋਖੇ ਨਾਲ ਉਸ ਨਾਲ ਵਿਆਹ ਕਰਵਾਉਣ, ਉਸ ਕੋਲੋਂ ਦਾਜ ਮੰਗਣ, ਕੈਨੇਡਾ ਭੇਜਣ ਲਈ ਜ਼ੋਰ ਪਾਉਣ ਅਤੇ ਕੁੱਟਮਾਰ ਕਰਨ ਦੀ ਸ਼ਿਕਾਇਤ ਦੇ ਕੇ ਮਹਿਲਾ ਥਾਣੇ 'ਚ ਕੇਸ ਦਰਜ ਕਰਵਾਇਆ ਹੈ। ਦਿਲਰਾਜ ਨੇ ਬੀਤੇ ਦਿਨ ਉਕਤ ਔਰਤ 'ਤੇ ਉਸ ਕੋਲੋਂ 17 ਲੱੱਖ ਰੁਪਏ ਰਾਜ਼ੀਨਾਮੇ ਲਈ ਮੰਗਣ ਦੇ ਦੋਸ਼ ਲਗਾਏ ਸਨ, ਜਿਸ ਨੂੰ ਉਕਤ ਔਰਤ ਨੇ ਝੂਠੇ ਤੇ ਬੇਬੁਨਿਆਦ ਦੱਸਿਆ ਹੈ। ਉਸ ਨੇ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਅਜਿਹੀਆਂ ਹਰਕਤਾਂ 'ਤੇ ਉਤਰ ਆਇਆ ਹੈ।


Related News