ਪਾਕਿਸਤਾਨ ’ਚ ਮਾਪਿਆਂ ਨੇ ਸਾੜ ਕੇ ਮਾਰ ਦਿੱਤੀ 17 ਸਾਲਾ ਧੀ, ਅਣਖ ਖ਼ਾਤਰ ਚੁੱਕਿਆ ਖੌਫ਼ਨਾਕ ਕਦਮ

Tuesday, May 14, 2024 - 05:58 AM (IST)

ਪਾਕਿਸਤਾਨ ’ਚ ਮਾਪਿਆਂ ਨੇ ਸਾੜ ਕੇ ਮਾਰ ਦਿੱਤੀ 17 ਸਾਲਾ ਧੀ, ਅਣਖ ਖ਼ਾਤਰ ਚੁੱਕਿਆ ਖੌਫ਼ਨਾਕ ਕਦਮ

ਗੁਰਦਾਸਪੁਰ (ਵਿਨੋਦ)– ਪਾਕਿਸਤਾਨ ਦੇ ਜ਼ਿਲਾ ਲਿਆਕਤਪੁਰ ਦੇ ਇਕ ਪਿੰਡ ’ਚ 17 ਸਾਲਾ ਕੁੜੀ ਨੂੰ ਉਸ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਕਥਿਤ ਤੌਰ ’ਤੇ ਸਾੜ ਕੇ ਮਾਰ ਦਿੱਤਾ ਕਿਉਂਕਿ ਉਸ ਨੇ ਆਪਣੇ ਮਾਪਿਆਂ ਵਲੋਂ ਪਸੰਦ ਕੀਤੇ ਮੁੰਡੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਸਰਹੱਦੀ ਸੂਤਰਾਂ ਅਨੁਸਾਰ ਪੁਲਸ ਪਾਰਟੀ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਦੁਬਈ ਦੇ ਬਲੋਚ ਕਬੀਲੇ ਦੇ ਅੱਤਾ ਮੁਹੰਮਦ ਦੀ ਧੀ ਦਾ ਉਸ ਦੇ ਪਿਤਾ ਤੇ ਭਰਾਵਾਂ ਨੇ ਅਣਖ ਖ਼ਾਤਰ ਕਤਲ ਕਰ ਦਿੱਤਾ ਹੈ। ਜਦੋਂ ਪੁਲਸ ਪੁੱਜੀ ਤਾਂ ਮੁਲਜ਼ਮ ਕੁੜੀ ਦੀ ਲਾਸ਼ ਨੂੰ ਪਿੰਡ ਦੇ ਕਬਰਿਸਤਾਨ ’ਚ ਦਫ਼ਨਾ ਰਹੇ ਸਨ। ਜਦੋਂ ਪੁੱਛਗਿੱਛ ਕੀਤੀ ਗਈ ਤਾਂ ਮੌਜੂਦ ਲੋਕ ਉਸ ਦੀ ਮੌਤ ਬਾਰੇ ਤਸੱਲੀਬਖ਼ਸ਼ ਜਾਣਕਾਰੀ ਦੇਣ ’ਚ ਅਸਫ਼ਲ ਰਹੇ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਤਾਂ ਬੱਚੀ ਸ਼ਕੀਨਾ ਦੇ ਸਰੀਰ ਦੇ 10 ਹਿੱਸਿਆਂ ’ਤੇ ਤਸ਼ੱਦਦ ਤੇ ਸਾੜਨ ਦੇ ਨਿਸ਼ਾਨ ਮਿਲੇ।

ਇਹ ਖ਼ਬਰ ਵੀ ਪੜ੍ਹੋ : ਸੁਹਾਗਰਾਤ ਵਾਲੀ ਰਾਤ ਵਿਆਹ ਟੁੱਟਣ ਦਾ ਮਾਮਲਾ : BF ਨੇ 2 ਸਾਲਾਂ ਤਕ ਬਣਾਏ ਜਿਸਮਾਨੀ ਸਬੰਧ, ਦਿੱਤੀ ਸੀ ਇਹ ਧਮਕੀ

ਪੁਲਸ ਵਲੋਂ ਕੀਤੀ ਜਾਂਚ ਦੇ ਆਧਾਰ ’ਤੇ ਪਤਾ ਲੱਗਾ ਕਿ ਮਲਿਕਪੁਰ ਦੀ ਰਹਿਣ ਵਾਲੀ ਮੌਜਾ ਅੱਲ੍ਹਾ ਦੇਵੀ ਉਸੇ ਪਿੰਡ ਦੇ ਹੀ ਇਕ ਨੌਜਵਾਨ ਚੰਦੀਆ ਨਾਲ ਘਰੋਂ ਭੱਜ ਗਈ ਸੀ। ਸਥਾਨਕ ਪਤਵੰਤਿਆਂ ਦੇ ਦਖ਼ਲ ਤੋਂ ਬਾਅਦ ਅੱਲ੍ਹਾ ਦੇਵੀ ਨੂੰ ਘਰ ਵਾਪਸ ਲਿਆਂਦਾ ਗਿਆ। ਜਦੋਂ 11 ਮਈ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਮਿਆਣੀ ਅੱਚਾ ਵਾਸੀ ਮੁਹੰਮਦ ਆਸਿਫ਼ ਗੋਪਾਂਗ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਨਕਾਰ ਕਰ ਦਿੱਤਾ।

ਇਸ ਤੋਂ ਗੁੱਸੇ ’ਚ ਆ ਕੇ ਕੁੜੀ ਦੇ ਪਰਿਵਾਰ ਵਾਲਿਆਂ ਤੇ ਉਸ ਦੇ ਪਿਤਾ ਅੱਤਾ ਮੁਹੰਮਦ ਨੇ ਮੁਹੰਮਦ ਆਸਿਫ, ਅਰਸ਼ਦ, ਅਮਜਦ ਤੇ ਹੋਰਨਾਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News