12 ਲੱਖ ਦੇ ਗਹਿਣੇ ਲੁੱਟਣ ਦੇ ਮਾਮਲੇ ’ਚ ਦਿੱਲੀ ਤੇ ਬਿਹਾਰ ਦੇ ਰਹਿਣ ਵਾਲੇ ਲੁਟੇਰੇ ਗ੍ਰਿਫ਼ਤਾਰ

05/25/2022 5:44:12 PM

ਜਲੰਧਰ (ਮਹੇਸ਼)– ਨਿਊ ਡਿਫੈਂਸ ਕਾਲੋਨੀ ਫੇਜ਼-2 ਪਰਾਗਪੁਰ ਵਿਚ ਟੀਚਰ ਨਵਦੀਪ ਕੌਰ ਦੇ ਬੇਟੇ ਜਾਗ੍ਰਿਤ ਸਿੰਘ ਪੁੱਤਰ ਸਵ. ਰਾਜਿੰਦਰ ਸਿੰਘ ਨੂੰ ਬੰਦੀ ਬਣਾ ਕੇ 12 ਲੱਖ ਰੁਪਏ ਦੇ ਕੀਮਤ ਦੇ ਗਹਿਣੇ ਲੁੱਟਣ ਵਾਲੇ ਮੂਲ ਰੂਪ ਵਿਚ ਦਿੱਲੀ ਅਤੇ ਬਿਹਾਰ ਦੇ ਰਹਿਣ ਵਾਲੇ ਲੁਟੇਰਿਆਂ ਨੂੰ ਕਮਿਸ਼ਨਰੇਟ ਪੁਲਸ ਨੇ 3 ਦਿਨਾਂ ਵਿਚ ਟਰੇਸ ਕਰ ਲੈਣ ਵਿਚ ਸਫਲਤਾ ਹਾਸਲ ਕੀਤੀ ਹੈ। 21 ਮਈ ਨੂੰ ਸਵੇਰੇ 7 ਵਜੇ ਹੋਈ ਉਕਤ ਵਾਰਦਾਤ ਨੂੰ ਲੈ ਕੇ ਥਾਣਾ ਜਲੰਧਰ ਕੈਂਟ ਦੀ ਪੁਲਸ ਨੇ ਵਾਰਦਾਤ ਵਾਲੇ ਦਿਨ ਹੀ ਧਾਰਾ 382 ਅਤੇ 452 ਆਈ. ਪੀ. ਸੀ. ਤਹਿਤ ਐੱਫ. ਆਈ. ਆਰ. ਨੰਬਰ 49 ਦਰਜ ਕਰ ਲਈ ਸੀ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਮੰਗਲਵਾਰ ਨੂੰ ਉਕਤ ਜਾਣਕਾਰੀ ਪ੍ਰੈੱਸ ਕਾਨਫ਼ਰੰਸ ਵਿਚ ਦਿੰਦਿਆਂ ਦੱਸਿਆ ਕਿ ਜੀ. ਐੱਨ. ਏ. ਚੌਕ ਜਲੰਧਰ ਕੈਂਟ ਤੋਂ ਏ. ਸੀ. ਪੀ. ਰਵਿੰਦਰ ਸਿੰਘ ਦੀ ਅਗਵਾਈ ਵਿਚ ਐੱਸ. ਐੱਚ. ਓ. ਰਜਵੰਤ ਕੌਰ ਅਤੇ ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਸੁਰਜੀਤ ਸਿੰਘ ਦੀ ਪੁਲਸ ਪਾਰਟੀ ਵੱਲੋਂ ਫੜੇ ਮੁਲਜ਼ਮਾਂ ਦੀ ਪਛਾਣ 19 ਸਾਲਾ ਸੁਮਿਤ ਪੁੱਤਰ ਵਰਿੰਦਰ ਰਾਏ ਨਿਵਾਸੀ ਪਿੰਡ ਨਾਨਪੁਰ, ਮੁਜ਼ੱਫਰਪੁਰ (ਪਟਨਾ) ਬਿਹਾਰ, ਹਾਲ ਵਾਸੀ ਰਣਜੀਤ ਐਨਕਲੇਵ ਦੀਪ ਨਗਰ ਜਲੰਧਰ ਕੈਂਟ ਅਤੇ 31 ਸਾਲਾ ਵਿਕਰਮਜੀਤ ਦੱਤ ਪੁੱਤਰ ਵਿਸ਼ਵਜੀਤ ਦੱਤ ਨਿਵਾਸੀ ਗਿਆਨ ਮੰਦਿਰ ਰੋਡ, ਜੈਤਪੁਰ, ਬਦਰਪੁਰ, ਨਵੀਂ ਦਿੱਲੀ, ਹਾਲ ਵਾਸੀ ਸੀ-84 ਸੌਰਭ ਵਿਹਾਰ ਬਦਰਪੁਰ, ਨਵੀਂ ਦਿੱਲੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਉੱਡੇ ਹੋਸ਼

PunjabKesari

ਸੀ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਜਾਗ੍ਰਿਤ ਸਿੰਘ ਨੂੰ ਬੰਦੀ ਬਣਾ ਕੇ ਲੁੱਟੇ ਗਹਿਣੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਏਅਰ ਪਿਸਟਲ, ਐਕਟਿਵਾ ਤੇ ਦਾਤ ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰਨ ਲਈ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਵਿਚ ਡੀ. ਸੀ. ਪੀ. ਸਿਟੀ ਜਗਮੋਹਨ ਸਿੰਘ ਅਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਏ. ਡੀ. ਸੀ. ਪੀ. ਸਿਟੀ-2 ਰੰਧਾਵਾ ਅਤੇ ਏ. ਸੀ. ਪੀ. ਜਲੰਧਰ ਕੈਂਟ ਰਵਿੰਦਰ ਸਿੰਘ ਤੋਂ ਇਲਾਵਾ ਥਾਣਾ ਕੈਂਟ ਦੀ ਐੱਸ. ਐੱਚ. ਓ. ਤੇ ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ: ਸਾਊਦੀ ਅਰਬ ’ਚ ਫਸੇ ਨੌਜਵਾਨਾਂ ਦੀ ਵੀਡੀਓ ਵਾਇਰਲ, ਹੱਡਬੀਤੀ ਦੱਸ CM ਮਾਨ ਤੋਂ ਲਾਈ ਮਦਦ ਦੀ ਗੁਹਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News