ਹਾਲ-ਏ-ਸਿਵਲ ਹਸਪਤਾਲ : ਬਲੱਡ ਬੈਂਕ ''ਚ ਵੀ ਦੁਖੀ ਹੋਇਆ ਸਟਾਫ

12/23/2019 4:05:54 PM

ਜਲੰਧਰ (ਸ਼ੋਰੀ)— ਉਂਝ ਇਕ ਗੱਲ ਪੱਕੀ ਹੈ ਕਿ ਪੰਜਾਬ 'ਚ ਭਾਵੇਂ ਅਕਾਲੀ-ਭਾਜਪਾ ਸਰਕਾਰ ਦਾ ਰਾਜ ਹੋਵੇ ਜਾਂ ਕਾਗਰਸ ਪਾਰਟੀ ਦਾ ਪਰ ਸਿਵਲ ਹਸਪਤਾਲ 'ਚ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਆਮ ਲੋਕਾਂ ਨੂੰ ਤਾਂ ਜਿੱਥੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਥੇ ਹੀ ਹਸਪਤਾਲ 'ਚ ਕਾਨੂੰਨ ਸਾਰਿਆਂ ਲਈ ਸਾਮਾਨ ਹੈ, ਜਿੱਥੇ ਸਟਾਫ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਗੱਲ ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ ਸਥਿਤ ਬਲੱਡ ਬੈਂਕ ਦੀ ਕੀਤੀ ਜਾਵੇ ਤਾਂ ਜਿੱਥੇ ਕੰਮ ਕਰਨ ਵਾਲੇ ਸਾਰੇ ਟੈਕਨੀਸ਼ੀਅਨ ਪ੍ਰੇਸ਼ਾਨ ਹੋ ਕੇ ਡਿਊਟੀ ਦੇਣ ਨੂੰ ਮਜਬੂਰ ਹੋ ਚੁੱਕੇ ਹਨ। ਕਾਰਨ ਬਲੱਡ ਬੈਂਕ 'ਚ ਘੱਟ ਤੋਂ ਘੱਟ 8 ਬਲੱਡ ਟੈਕਨੀਸ਼ੀਅਨ ਦੀ ਲੋੜ ਹੈ, ਜਿੱਥੇ ਲੋਕਾਂ ਨੂੰ ਬਲੱਡ, ਪਲੇਟਲੈਟਸ ਸੈੱਲ ਆਦਿ ਮੁਹੱਈਆ ਕਰਵਾਉਣ ਦਾ ਕੰਮ ਕਰ ਸਕੇ ਪਰ ਸ਼ਾਇਦ ਕਿਸੇ ਦੀ ਬਲੱਡ ਬੈਂਕ ਨੂੰ ਨਜ਼ਰ ਲੱਗੀ ਅਤੇ ਹੁਣ ਸਿਰਫ 4 ਟੈਕਨੀਸ਼ੀਅਨ ਹੀ ਰਹਿ ਗਏ ਹਨ।

ਨਾਂ ਨਾ ਛਾਪਣ 'ਤੇ ਇਕ ਟੈਕਨੀਸ਼ੀਅਨ ਨੇ ਦੱਸਿਆ ਕਿ ਜ਼ਨਾਬ ਰੋਜ਼ਾਨਾ ਬਲੱਡ ਲੈਣ ਲਈ ਕਰੀਬ 50 ਤੋਂ ਲੈ ਕੇ 60 ਯੂਨਿਟ ਬੈਂਕ ਤੋਂ ਟੈਸਟ ਹੋਣ ਲਈ ਲੱਗਦੇ ਹਨ ਅਤੇ ਸਿਵਲ ਹਸਪਤਾਲ ਦੇ ਨਾਲ ਪ੍ਰਾਈਵੇਟ ਹਸਪਤਾਲ ਦੇ ਮਰੀਜ਼ਾਂ ਨੂੰ ਵੀ ਬਲੱਡ ਇਥੋਂ ਹੀ ਜਾਰੀ ਹੁੰਦਾ ਹੈ। ਇਸ ਤੋਂ ਇਲਾਵਾ ਪਲੇਟਲੈਟਸ ਸੈੱਲ ਘੱਟ ਹੋਣ 'ਤੇ ਮਰੀਜ਼ ਨੂੰ ਲੱਗਣ ਵਾਲੇ ਪੀ. ਆਰ. ਪੀ. ਯੂਨਿਟ ਅਤੇ ਐੱਸ. ਡੀ. ਪੀ. ਕਿੱਟ ਵੀ ਟੈਕਨੀਸ਼ੀਅਨ ਨੂੰ ਤਿਆਰ ਕਰਨ 'ਚ ਕਾਫ਼ੀ ਸਮਾਂ ਲੱਗਦਾ ਹੈ। ਹਾਲਾਤ ਤਾਂ ਇਹ ਹੋ ਚੁੱਕੇ ਹਨ ਕਿ ਸਵੇਰੇ ਤੋਂ ਲੈ ਕੇ ਰਾਤ ਨੂੰ 1 ਹੀ ਟੈਕਨੀਸ਼ੀਅਨ ਡਿਊਟੀ ਕਰਦਾ ਹੈ ਅਤੇ ਕੁੱਲ 4 ਟੈਕਨੀਸ਼ੀਅਨ ਹੀ ਬਲੱਡ ਬੈਂਕ ਦੇ ਕੋਲ ਹਨ। ਲੋਕ ਜਲਦੀ ਆਪਣੇ ਮਰੀਜ਼ ਨੂੰ ਖੂਨ ਅਤੇ ਸੈੱਲ ਲੈਣ ਦੀ ਜ਼ਿੱਦ ਕਰਕੇ ਉਨ੍ਹਾਂ ਨਾਲ ਝਗੜਾ ਅਤੇ ਬਤਮੀਜ਼ੀ ਕਰਦੇ ਹਨ ਪਰ ਇਕੱਲਾ ਟੈਕਨੀਸ਼ੀਅਨ ਕਿਵੇਂ ਓਵਰਲੋਡ ਕੰਮ ਕਰ ਸਕਦਾ ਹੈ।

ਐੱਮ. ਐੱਸ. ਵੀ ਨਹੀਂ ਸੁਣਦੀ
ਹਸਪਤਾਲ ਦੀ ਮੈਡੀਕਲ ਸੁਪਰਡੈਂਟ (ਐੱਮ. ਐੱਸ.) ਨੂੰ ਵੀ ਕਈ ਵਾਰ ਲਿਖਤੀ ਦਿੱਤਾ ਅਤੇ ਮੰਗ ਰੱਖੀ ਕਿ ਉਹ ਟੈਕਨੀਸ਼ੀਅਨਾਂ ਦੀ ਕਮੀ ਨੂੰ ਪੂਰਾ ਕਰੇ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰੇ ਪਰ ਐੱਮ. ਐੱਸ. ਵੀ ਉਨ੍ਹਾਂ ਦੀ ਨਹੀਂ ਸੁਣਦੀ ਅਤੇ ਉਨ੍ਹਾਂ ਤੋਂ ਲੋੜ ਤੋਂ ਜ਼ਿਆਦਾ ਕੰਮ ਲਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਬਲੱਡ ਕੈਂਪ ਲਈ ਵੀ ਉਨ੍ਹਾਂ ਨੂੰ ਹਸਪਤਾਲ ਤੋਂ ਬਾਹਰ ਜਾਣਾ ਪੈਂਦਾ ਹੈ।


shivani attri

Content Editor

Related News