ਮੁਕੇਰੀਆਂ ਵਿਖੇ ਅਵਾਰਾ ਕੁੱਤਿਆਂ ਦੇ ਕਹਿਰ ਕਾਰਨ ਸ਼ਹਿਰ ਵਾਸੀ ਪਰੇਸ਼ਾਨ
Sunday, Dec 15, 2024 - 06:45 PM (IST)
ਮੁਕੇਰੀਆਂ (ਰਾਜੂ)- ਮੁਕੇਰੀਆਂ ਗੁਡੀਆ ਸ਼ਿਵਾਲਾ ਮੰਦਰ ਨਜ਼ਦੀਕ ਇਕ ਸਕੂਟਰੀ ਚਾਲਕ ਰਾਕੇਸ਼ ਕੁਮਾਰ ਨੂੰ ਅਵਾਰਾ ਕੁੱਤੇ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ। ਕੁੱਤੇ ਵੱਲੋਂ ਵੱਢੇ ਜਾਣ ’ਤੇ ਤਰੁੰਤ ਦੁਕਾਨਦਾਰਾਂ ਨੇ ਜ਼ਖ਼ਮੀ ਰਾਕੇਸ਼ ਕੁਮਾਰ ਪੰਡਿਤ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਜ਼ਖ਼ਮੀ ਦਾ ਇਲਾਜ ਕਰਵਾਂਉਦਿਆਂ ਜੀਵਨ ਕੁਮਾਰ, ਵਿਕਾਸ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਸ਼ਹਿਰ ਅੰਦਰ ਅਵਾਰਾ ਕੁੱਤਿਆਂ ਨੇ ਆਤੰਕ ਮਚਾਇਆ ਹੋਇਆ ਹੈ ਅਤੇ ਰੋਜ਼ਾਨਾ ਹੀ ਕਿਸੇ ਨੂੰ ਜ਼ਖ਼ਮੀ ਕੀਤਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਗੁਡੀਆ ਸ਼ਿਵਾਲਾ ਮੰਦਰ ਨਜ਼ਦੀਕ ਪਹਿਲਾਂ ਵੀ ਕਈ ਵਾਰ ਅਵਾਰਾ ਕੁੱਤਿਆਂ ਨੇ ਰਾਹਗੀਰਾਂ ਨੂੰ ਵੱਢਿਆ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਮੁਕੇਰੀਆਂ ਤੋਂ ਮੰਗ ਕੀਤੀ ਕਿ ਅਵਾਰਾ ਕੁੱਤਿਆਂ ’ਤੇ ਤਰੁੰਤ ਕਾਬੂੂ ਪਾਇਆ ਜਾਵੇ, ਤਾਂ ਕਿ ਲੋਕਾਂ ਦੀ ਜਾਨ ਦਾ ਬਚਾਅ ਹੋ ਸਕੇ।
ਇਹ ਵੀ ਪੜ੍ਹੋ- Alert! ਕਿਤੇ ਤੁਹਾਨੂੰ ਵੀ ਤਾਂ ਨਹੀਂ ਆਉਂਦੇ ਇਨ੍ਹਾਂ ਨੰਬਰਾਂ ਤੋਂ ਫੋਨ, ਸਿਰਫ਼ 3 ਸੈਕਿੰਡ 'ਚ ਹੋ ਸਕਦੈ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8