ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ ਦੀ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਖਿਡਾਰੀਆਂ ਦੀ ਪਕੜ ਕਾਇਮ

11/15/2018 1:22:41 PM

ਜਲੰਧਰ (ਭਾਰਤੀ)— ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ ਵਲੋਂ ਡੀ. ਐੱਲ. ਐੱਫ. ਮਾਲ ਵਿਚ ਕਰਵਾਈ ਜਾ ਰਹੀ 7ਵੀਂ ਨੈਸ਼ਨਲ ਐਮੇਚਿਓਰ ਚੈੱਸ ਚੈਂਪੀਅਨਸ਼ਿਪ ਦੇ 5ਵੇਂ ਦਿਨ ਵੀ ਪੰਜਾਬ ਦੇ ਖਿਡਾਰੀਆਂ ਨੇ ਲੀਡ ਬਣਾਈ ਹੋਈ ਹੈ। ਲੁਧਿਆਣਾ ਦੇ ਸ਼ੁਭਮ ਸ਼ੁਕਲਾ ਨੇ ਮਹਾਰਾਸ਼ਟਰ ਦੇ ਮਹਿੰਦਰਕ ਨੂੰ ਹਰਾ ਕੇ ਆਪਣੀ ਜਿੱਤ ਬਰਕਰਾਰ ਰੱਖੀ ਹੈ।

ਆਓ ਜਾਣਦੇ ਹਾਂ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਬਾਰੇ :

ਹੁਣ ਘੱਟ ਉਮਰ ਵਿਚ ਖੇਡਣਾ ਸ਼ੁਰੂ ਕਰ ਦਿੰਦੇ ਹਨ ਬੱਚੇ : ਹਿਮਾਂਸ਼ੂ ਮੌਦਗਿਲ
35 ਸਾਲ ਦੇ ਹਿਮਾਂਸ਼ੂ ਨੂੰ ਚੈੱਸ ਖੇਡਦੇ 17 ਸਾਲ ਹੋ ਗਏ ਹਨ। ਦਿੱਲੀ ਦੇ ਰਹਿਣ ਵਾਲੇ ਹਿਮਾਂਸ਼ੂ ਪ੍ਰੋਫੈਸ਼ਨਲ ਚੈੱਸ ਪਲੇਅਰ ਹਨ। ਉਨ੍ਹਾਂ ਕਾਲਜ ਵਿਚ ਜਾ ਕੇ ਚੈੱਸ ਖੇਡਣਾ ਸ਼ੁਰੂ ਕੀਤਾ ਸੀ। ਉਹ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਕੰਪੀਟੀਸ਼ਨ ਪਹਿਲਾਂ ਨਾਲੋਂ ਜ਼ਿਆਦਾ ਵਧ ਗਿਆ ਹੈ ਪਰ ਅੱਜ ਦੇ ਟਾਈਮ ਵਿਚ ਬੱਚੇ ਘੱਟ ਉਮਰ ਵਿਚ ਹੀ ਚੈੱਸ ਖੇਡਣਾ ਸ਼ੁਰੂ ਕਰ ਦਿੰਦੇ ਹਨ ਜੋ ਵੱਡੇ ਹੋਣ ਤਕ ਉਹ ਕਾਫੀ ਚੰਗੇ ਚੈੱਸ ਪਲੇਅਰ ਬਣ ਚੁੱਕੇ ਹੁੰਦੇ ਹਨ।

ਐਡਿਕਸ਼ਨ ਦੀ ਤਰ੍ਹਾਂ ਹੈ ਚੈੱਸ : ਸ਼ੁਭਮ ਸ਼ੁਕਲਾ
22 ਸਾਲਾ ਸ਼ੁਭਮ ਨੂੰ ਚੈੱਸ ਖੇਡਦੇ 10 ਸਾਲ ਹੋ ਗਏ ਹਨ। ਲੁਧਿਆਣਾ ਦੇ ਰਹਿਣ ਵਾਲੇ ਸ਼ੁਭਮ ਨੇ ਸਕੂਲ ਵਿਚ ਐਕਸਟ੍ਰਾ ਐਕਟੀਵਿਟੀ ਵਿਚ ਹਿੱਸਾ ਲੈਣ ਲਈ ਚੈੱਸ ਖੇਡਣੀ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮੈਂ ਸਕੂਲ ਵਿਚ ਸੀ ਤਾਂ ਉਦੋਂ ਮੈਂ ਬਾਕੀ ਬੱਚਿਆਂ ਨੂੰ ਮੈਡਲ ਲਿਆਉਂਦੇ ਹੋਏ ਦੇਖ ਕੇ ਮੇਰੇ ਮਨ ਵਿਚ ਵੀ ਹੁੰਦਾ ਸੀ ਕਿ ਮੈਂ ਵੀ ਸਕੂਲ ਲਈ ਮੈਡਲ ਲੈ ਕੇ ਆਵਾਂ। ਇਸ ਲਈ ਮੈਂ ਚੈੱਸ ਖੇਡਣੀ ਸ਼ੁਰੂ ਕਰ ਦਿੱਤੀ। ਸ਼ੁਰੂ ਵਿਚ ਮੇਰੇ ਪੇਰੈਂਟਸ ਮੈਨੂੰ ਸਪੋਰਟ ਨਹੀਂ ਕਰਦੇ ਸਨ ਪਰ ਬਾਅਦ ਵਿਚ ਮੇਰਾ ਪੈਸ਼ਨ ਦੇਖਦੇ ਹੋਏ ਉਨ੍ਹਾਂ ਨੇ ਮੈਨੂੰ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਲੱਗਦਾ ਹੈ ਕਿ ਚੈੱਸ ਇਕ ਐਡਿਕਸ਼ਨ ਦੀ ਤਰ੍ਹਾਂ ਹੈ ਜਿਸ ਨੂੰ ਖੇਡੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ। ਅੱਜ ਦੇ ਸਮੇਂ ਵਿਚ ਕਾਫੀ ਬਦਲਾਅ ਹੋਇਆ ਹੈ। ਪਹਿਲਾਂ ਖਿਡਾਰੀ ਜੋ ਚੀਜ਼ਾਂ 5 ਸਾਲ ਵਿਚ ਸਿੱਖਦੇ ਸਨ ਉਹ ਹੁਣ ਇਕ ਸਾਲ ਵਿਚ ਹੀ ਸਿੱਖ ਲੈਂਦੇ ਹਨ।
ਸੂਬਾ ਸਰਕਾਰ ਵੀ ਕਰੇ ਸਪੋਰਟ : ਪੰਕਜ ਸ਼ਰਮਾ
ਬਠਿੰਡਾ ਦੇ ਰਹਿਣ ਵਾਲੇ ਪੰਕਜ ਸ਼ਰਮਾ ਕੈਂਡੀਡੇਟ ਮਾਸਟਰ ਵੀ ਹਨ। 28 ਸਾਲ ਦਾ ਪੰਕਜ 11 ਸਾਲ ਪਹਿਲਾਂ ਕਾਲਜ ਵਿਚ ਸੀ ਅਤੇ ਉਸ ਨੇ ਚੈੱਸ ਖੇਡਣੀ ਸ਼ੁਰੂ ਕਰ ਦਿੱਤੀ ਸੀ। ਅੱਜ ਉਹ ਪ੍ਰੋਫੈਸ਼ਨਲ ਚੈੱਸ ਪਲੇਅਰ ਦੇ ਤੌਰ 'ਤੇ ਚੈੱਸ ਖੇਡਦੇ ਹਨ। ਪੰਕਜ ਨੈਸ਼ਨਲ ਐਮਚਿਓਰ ਚੈੱਸ ਚੈਂਪੀਅਨ ਵਿਚ ਸਿਲਵਰ ਅਤੇ 2017 ਵਿਚ ਇਟਲੀ ਵਿਚ ਹੋਈ ਵਰਲਡ ਐਮਚਿਓਰ ਚੈੱਸ ਮੁਕਾਬਲਿਆਂ ਵਿਚ ਵੀ ਸਿਲਵਰ ਮੈਡਲ ਹਾਸਲ ਕਰ ਚੁੱਕੇ ਹਨ। ਉਹ ਕਹਿੰਦੇ ਹਨ ਕਿ ਪੰਜਾਬ ਵਿਚ ਪਹਿਲਾਂ ਨਾਲੋਂ ਜ਼ਿਆਦਾ ਹੁਣ ਚੈੱਸ ਮੁਕਾਬਲੇ ਹੋਣ ਲੱਗ ਪਏ ਹਨ ਪਰ ਅਜੇ ਵੀ ਸਾਡੀ ਸੂਬਾ ਸਰਕਾਰ ਚੈੱਸ ਨੂੰ ਇੰਨਾ ਸਪੋਰਟ ਨਹੀਂ ਕਰਦੀ। ਮੈਂ ਚਾਹੁੰਦਾ ਹਾਂ ਕਿ ਸੂਬਾ ਸਰਕਾਰ ਚੈੱਸ ਨੂੰ ਓਨਾ ਹੀ ਸਪੋਰਟ ਕਰੇ ਜਿੰਨਾ ਬਾਕੀ ਖੇਡਾਂ ਨੂੰ ਕੀਤਾ ਜਾਂਦਾ ਹੈ।


Shyna

Content Editor

Related News