ਸਪਾ ਸੈਂਟਰ ''ਚ ਹਾਈ ਪ੍ਰੋਫਾਈਲ ਕੁੜੀਆਂ ਵੇਚ ਰਹੀਆਂ ਜਿਸਮ, ਕੁਝ ਮਿੰਟਾਂ ਦੀ ਸਰਵਿਸ ਦੇ ਵਸੂਲੇ ਜਾ ਰਹੇ ਹਜ਼ਾਰਾਂ ਰੁਪਏ

Thursday, May 02, 2024 - 06:24 PM (IST)

ਸਪਾ ਸੈਂਟਰ ''ਚ ਹਾਈ ਪ੍ਰੋਫਾਈਲ ਕੁੜੀਆਂ ਵੇਚ ਰਹੀਆਂ ਜਿਸਮ, ਕੁਝ ਮਿੰਟਾਂ ਦੀ ਸਰਵਿਸ ਦੇ ਵਸੂਲੇ ਜਾ ਰਹੇ ਹਜ਼ਾਰਾਂ ਰੁਪਏ

ਲੁਧਿਆਣਾ (ਰਾਮ) : ਚੰਡੀਗੜ੍ਹ ਰੋਡ ’ਤੇ ਇਨ੍ਹਾਂ ਦਿਨਾਂ ’ਚ ਸਪਾ ਸੈਂਟਰ ਜਿਸਮਫਰੋਸ਼ੀ ਅਤੇ ਅੱਯਾਸ਼ੀ ਦਾ ਅੱਡਾ ਬਣੇ ਹੋਏ ਹਨ। ਸਵੇਰ ਤੋਂ ਲੈ ਕੇ ਰਾਤ ਦੇ ਹਨੇਰੇ ’ਚ ਇਥੇ ਕਾਲੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸਪਾ ਸੈਂਟਰਾਂ ’ਚ ਨਸ਼ੇ ਤੋਂ ਲੈ ਕੇ ਜਿਸਮਫਰੋਸ਼ੀ ਦੇ ਧੰਦੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਥੇ ਰਾਤ ਹੁੰਦਿਆਂ ਹੀ ਨਸ਼ੇੜੀਆਂ ਅਤੇ ਜਿਸਮਫਰੋਸ਼ੀ ਕਰਨ ਵਾਲਿਆਂ ਦਾ ਜਮਾਵੜਾ ਸ਼ੁਰੂ ਹੋ ਜਾਂਦਾ ਹੈ। ਇਹ ਕਾਲਾਧੰਦਾ ਔਰਤ ਦਲਾਲਾਂ ਵੱਲੋਂ ਚਲਾਇਆ ਜਾ ਰਿਹਾ ਹੈ। ਮਹਿਲਾ ਦਲਾਲਾਂ ਦਾ ਗੁੱਟ ਆਸ-ਪਾਸ ਦੀਆਂ ਲੜਕੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਵੇਸ਼ਵਾਪੁਣਾ ਕਰਵਾ ਰਹੀਆਂ ਹਨ। ਦਲਾਲੀ ਦਾ ਇਹ ਬਿਜ਼ਨੈੱਸ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਚੱਲਦਾ ਰਹਿੰਦਾ ਹੈ। ਸਪਾ ਸੈਂਟਰਾਂ ’ਚ ਮਸਾਜ ਦੀ ਆੜ ’ਚ ਹਾਈ ਪ੍ਰੋਫਾਈਲ ਕੁੜੀਆਂ ਦੇਹ ਵਪਾਰ ਕਰ ਰਹੀਆਂ ਹਨ। ਅਜਿਹੇ ’ਚ ਇਨ੍ਹਾਂ ਕੁੜੀਆਂ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਇਹ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਹੋਣਗੀਆਂ। ਚੰਡੀਗੜ੍ਹ ਰੋਡ ਦੇ ਸਪਾ ਸੈਂਟਰ ਸਿਰਫ ਜਿਸਮਫਰੋਸ਼ੀ ਦਾ ਅੱਡਾ ਬਣ ਕੇ ਰਹਿ ਗਏ ਹਨ। ਇਥੇ ਖੂਬਸੂਰਤ ਕੁੜੀਆਂ ਆਪਣੇ ਕੰਮ ਨੂੰ ਬਾਖੂਬੀ ਅੰਜਾਮ ਦੇ ਰਹੀਆਂ ਹਨ, ਜਦੋਂਕਿ ਇਸ ਮਾਮਲੇ ’ਚ ਪੁਲਸ ਬੇਖ਼ਬਰ ਹੈ।

ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦੇ ਮਾਰੇ ਜਾਣ ਦੀ ਖ਼ਬਰ !

ਸੂਤਰਾਂ ਦੀ ਮੰਨੀਏ ਤਾਂ ਜਿਸਮਫਰੋਸ਼ੀ ਦਾ ਇਹ ਧੰਦਾ ਨਾ ਸਿਰਫ ਚੰਡੀਗੜ੍ਹ ਰੋਡ 'ਤੇ ਸਗੋਂ ਕਈ ਹੋਰ ਇਲਾਕਿਆਂ ’ਚ ਆਪਣੇ ਪੈਰ ਪਸਾਰ ਚੁੱਕਾ ਹੈ। ਸੈਕਸ ਰੈਕੇਟ ਲਈ ਲੜਕੀਆ ਵੱਖ-ਵੱਖ ਸ਼ਹਿਰਾਂ ਤੋਂ ਇਥੇ ਪਹੁੰਚਾਈਆਂ ਜਾ ਰਹੀਆਂ ਹਨ। ਜਿਸਮਫਰੋਸ਼ੀ ਕਰਨ ਵਾਲੀਆਂ ਲੜਕੀਆਂ ਸਪਲਾਈ ਕਰਕੇ ਦਲਾਲ ਵੀ ਹੁਣ ਕਾਫੀ ਪੈਸਾ ਕਮਾ ਰਹੇ ਹਨ। ਮਸਾਜ ਦੇ ਨਾਮ ’ਤੇ ਆਏ ਨੌਜਵਾਨਾਂ ਨੂੰ ਇਹ ਲੜਕੀਆਂ ਆਪਣੇ ਜਾਲ ਵਿਚ ਫਸਾ ਕੇ ਹਜ਼ਾਰਾਂ ਰੁਪਏ ਠੱਗ ਲੈਂਦੀਆਂ ਹਨ। ਸੂਤਰਾਂ ਮੁਤਾਬਕ ਇਸ ਧੰਦੇ ਦੀ ਖਾਸ ਗੱਲ ਇਹ ਹੈ ਕਿ ਜਿਨ੍ਹਾਂ ਲੜਕੀਆਂ ਦੀ ਉਮਰ ਘੱਟ ਹੁੰਦੀ ਹੈ, ਉਨ੍ਹਾਂ ਦੀ ਕੀਮਤ ਓਨੀ ਹੀ ਜ਼ਿਆਦਾ ਲਾਈ ਜਾਂਦੀ ਹੈ।

ਇਹ ਵੀ ਪੜ੍ਹੋ : ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬੇਰਹਿਮੀ ਨਾਲ ਕਤਲ

ਕੁਝ ਮਿੰਟਾਂ ਦੀ ਸਰਵਿਸ ਦੇ ਵਸੂਲੇ ਜਾ ਰਹੇ ਹਜ਼ਾਰਾਂ ਰੁਪਏ

ਸੂਤਰਾਂ ਦੀ ਮੰਨੀਏ ਤਾਂ ਗਾਹਕਾਂ ਨਾਲ ਵ੍ਹਟਸਐਪ ਅਤੇ ਇੰਟਰਨੈੱਟ ਜ਼ਰੀਏ ਸੰਪਰਕ ਕੀਤਾ ਜਾਂਦਾ ਹੈ। ਸਿਰਫ 10 ਮਿੰਟ ਦੀ ਸਰਵਿਸ ਦੀ ਕੀਮਤ ਹਜ਼ਾਰਾਂ ਰੁਪਏ ਤੱਕ ਹੁੰਦੀ ਹੈ। ਜੇਕਰ ਗਾਹਕ ਲੜਕੀ ਨੂੰ ਵੱਖਰੇ ਕਮਰੇ ’ਚ ਲਿਜਾਣਾ ਚਾਹੁੰਦਾ ਹੈ ਤਾਂ ਇਹ ਰਕਮ ਕਈ ਗੁਣਾ ਹੋ ਜਾਂਦੀ ਹੈ। ਲੜਕੀਆਂ ਨੇ ਖੁਦ ਕਬੂਲ ਕੀਤਾ ਹੈ ਕਿ ਉਨ੍ਹਾਂ ਨੂੰ ਜਿਸਮਫਰੋਸ਼ੀ ਕਰਨ ’ਤੇ ਤਨਖਾਹ ਵਧਾ ਕੇ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਸਕੂਲ ਜਾ ਰਹੀ 14 ਸਾਲਾ ਕੁੜੀ ਨੂੰ ਕੀਤਾ ਅਗਵਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਲੜਕੀਆਂ ਖੁਦ ਵੀ ਲੱਭਦੀਆਂ ਹਨ ਗਾਹਕ, ਦਲਾਲ ਸੁਰੱਖਿਆ ਦਿੰਦੇ

ਇਹ ਲੜਕੀਆਂ ਗਾਹਕ ਲੱਭਦੇ ਸਮੇਂ ਇਕੱਲੀਆਂ ਨਜ਼ਰ ਆਉਂਦੀਆਂ ਹਨ ਪਰ ਉਨ੍ਹਾਂ ਦੇ ਆਸ-ਪਾਸ ਹੀ ਦਲਾਲ ਮੌਜੂਦ ਹੁੰਦੇ ਹਨ, ਜੋ ਇਨ੍ਹਾਂ ਨੂੰ ਸੁਰੱਖਿਆ ਦੇਣ ਦਾ ਕੰਮ ਕਰਦੇ ਹਨ। ਲੜਕੀ ਅਤੇ ਗਾਹਕ ਵਿਚ ਕਿਸੇ ਤਰ੍ਹਾਂ ਦੇ ਝਗੜੇ ਦੀ ਸਥਿਤੀ ਹੁੰਦੀ ਹੈ ਤਾਂ ਇਹ ਦਲਾਲ ਕੁੱਟਮਾਰ ਤੱਕ ਉਤਰ ਆਉਂਦੇ ਹਨ। ਇਨ੍ਹਾਂ ਦਾ ਆਪਣਾ ਇਕ ਸਮੂਹ ਹੈ।

60 ਫੀਸਦੀ ਪੈਸਾ ਦਲਾਲ ਅਤੇ ਸਪਾ ਸੈਂਟਰ ਨੂੰ ਚਲਾ ਜਾਂਦਾ

ਸਪਾ ਸੈਂਟਰ ’ਚ ਕੰਮ ਕਰਨ ਵਾਲੇ ਇਕ ਨੌਜਵਾਨ ਨੇ ਸਾਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਉਸ ਦਾ ਕਹਿਣਾ ਹੈ ਕਿ ਇਹ ਧੰਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਕਦੇ ਬੰਦ ਨਹੀਂ ਹੋ ਸਕਦਾ ਕਿਉਂਕਿ ਇਸ ਖੇਡ ’ਚ ਕਈ ਵੱਡੇ ਦਿੱਗਜ ਸ਼ਾਮਲ ਹਨ। ਉਹ ਦਿੱਗਜ ਕੌਣ ਹਨ, ਪੁੱਛਣ ’ਤੇ ਨੌਜਵਾਨ ਨੇ ਨਾਂ ਦੱਸਣ ਤੋਂ ਮਨ੍ਹਾ ਕਰ ਦਿੱਤਾ। ਉਸ ਨੇ ਦੱਸਿਆ ਕਿ ਕੋਈ ਲੜਕੀ ਜੇਕਰ ਕਿਸੇ ਗਾਹਕ ਨੂੰ 1500 ਰੁਪਏ ਰੇਟ ’ਤੇ ਲੈ ਕੇ ਆਉਂਦੀ ਹੈ ਤਾਂ 800 ਰੁਪਏ ਹੋਟਲ ਅਤੇ ਕਈ ਵਾਰ 500 ਰੁਪਏ ਦਲਾਲ ਨੂੰ ਵੀ ਚਲੇ ਜਾਂਦੇ ਹਨ। 200 ਰੁਪਏ ਉਨ੍ਹਾਂ ਦੇ ਆਪਣੇ ਹੁੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਅਹਿਮ ਖ਼ਬਰ, ਜਾਰੀ ਹੋਈ ਐਡਵਾਈਜ਼ਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News