ATM ''ਚੋਂ ਲੁੱਟੇ ਲੱਖਾਂ ਦੇ ਕੈਸ਼ ਮਾਮਲੇ ''ਚ CCTV ਫੁਟੇਜ ਹੋਣ ਦੇ ਬਾਵਜੂਦ ਪੁਲਸ ਦੇ ਹੱਥ ਅਜੇ ਵੀ ਖਾਲੀ

Tuesday, Mar 29, 2022 - 04:55 PM (IST)

ਫਗਵਾੜਾ (ਜਲੋਟਾ) : ਪਿੰਡ ਖਜੂਰਲਾ ਨੇੜੇ 16 ਦਿਨ ਪਹਿਲਾਂ ਭਾਰਤੀ ਸਟੇਟ ਬੈਂਕ ਦੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਅਣਪਛਾਤੇ ਬਰੇਜ਼ਾ ਕਾਰ ਸਵਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟੇ ਗਏ 21 ਲੱਖ 88000 ਰੁਪਏ ਦਾ ਮਾਮਲਾ ਅਜੇ ਵੀ ਗੁੰਝਲਦਾਰ ਬਣਿਆ ਹੋਇਆ ਹੈ। ਡਕੈਤੀ ਨੂੰ ਲੈ ਕੇ ਇਕ ਪਾਸੇ ਜਿੱਥੇ ਪੁਲਸ ਅਧਿਕਾਰੀ ਇਹੋ ਦਾਅਵੇ ਕਰ ਰਹੇ ਹਨ ਕਿ ਇਹ ਮਾਮਲਾ ਜਲਦ ਟ੍ਰੇਸ ਕਰ ਲਿਆ ਜਾਵੇਗਾ, ਉੱਥੇ ਆਨ ਰਿਕਾਰਡ ਪੁਲਸ ਲੁਟੇਰਿਆਂ ਦੀ ਗ੍ਰਿਫ਼ਤਾਰੀ ਕਰਨਾ ਤਾਂ ਦੂਰ, ਇਨ੍ਹਾਂ ਦੀ ਅਸਲੀ ਪਛਾਣ ਤੱਕ ਨਹੀਂ ਕਰ ਪਾਈ, ਜਦਕਿ ਮਾਮਲੇ ਦੀ ਜਾਂਚ ’ਚ ਲੱਗੀਆਂ ਪੁਲਸ ਟੀਮਾਂ ਕੋਲ ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ ਮੌਜੂਦ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦਾ ਇਕ ਹੋਰ ਝਟਕਾ, 1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਸਫ਼ਰ, ਜਾਣੋ ਕਿੰਨਾ ਵਧਿਆ ਟੋਲ ਟੈਕਸ (ਵੀਡੀਓ)

ਦੱਸਣਯੋਗ ਹੈ ਕਿ 12 ਮਾਰਚ ਨੂੰ ਤੜਕੇ ਕਰੀਬ 3 ਵਜੇ ਐੱਸ. ਬੀ. ਆਈ. ਦੇ ਏ. ਟੀ. ਐੱਮ. ਕੈਬਿਨ 'ਚ 2 ਲੁਟੇਰੇ ਆਏ ਸਨ, ਜਿਨ੍ਹਾਂ ’ਚ ਇਕ ਦੇ ਹੱਥ ਗੈਸ ਕਟਰ ਤੇ ਦੂਜੇ ਦੇ ਹੱਥ ਕਾਲੇ ਰੰਗ ਦਾ ਸਪਰੇਅ ਪੇਂਟ ਫੜਿਆ ਹੋਇਆ ਸੀ। ਇਸ ਤੋਂ ਬਾਅਦ ਗੈਸ ਕਟਰ ਨਾਲ ਇਕ ਲੁਟੇਰੇ ਨੇ ਜਿੱਥੇ ਏ. ਟੀ. ਐੱਮ. ਮਸ਼ੀਨ ਦੀ ਭੰਨਤੋੜ ਕਰਕੇ ਅੰਦਰ ਰੱਖੀ ਲੱਖਾਂ ਦੀ ਨਕਦੀ ਲੁੱਟ ਲਈ, ਉੱਥੇ ਦੂਜਾ ਲੁਟੇਰਾ ਏ. ਟੀ. ਐੱਮ. ਕੈਬਿਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਤੇ ਕਾਲੇ ਰੰਗ ਦੀ ਸਪਰੇਅ ਕਰਦਾ ਹੋਇਆ ਵੀਡੀਓ ਫੁਟੇਜ 'ਚ ਵਿਖਾਈ ਦਿੱਤਾ ਸੀ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨਹੀਂ, ਬਾਦਲ ਪਰਿਵਾਰ ਹਾਰਿਆ : ਖਹਿਰਾ

15 ਤੋਂ 20 ਮਿੰਟਾਂ 'ਚ ਦਿੱਤਾ ਵਾਰਦਾਤ ਨੂੰ ਅੰਜਾਮ

ਦਿਲਚਸਪ ਗੱਲ ਇਹ ਸੀ ਕਿ ਇਹ ਵਾਰਦਾਤ ਲੁਟੇਰਿਆਂ ਵੱਲੋਂ ਸਿਰਫ਼ 15 ਤੋਂ 20 ਮਿੰਟਾਂ ਦੇ ਅੰਦਰ ਹੀ ਅੰਜਾਮ ਦਿੱਤੀ ਗਈ ਸੀ। ਲੁੱਟ ’ਚ ਇਹ ਵੀ ਗੱਲ ਬੇਹੱਦ ਅਹਿਮ ਸੀ ਕਿ ਜਿਸ ਗੈਸ ਕਟਰ ਦੀ ਵਰਤੋਂ ਕਰਦਿਆਂ ਏ. ਟੀ. ਐੱਮ. ਮਸ਼ੀਨ ਨੂੰ ਕੱਟ ਕੇ ਲੱਖਾਂ ਦਾ ਕੈਸ਼ ਲੁੱਟਿਆ ਗਿਆ, ਉਹ ਲੁਟੇਰਿਆਂ ਨੇ ਆਪਣੀ ਬਰੇਜ਼ਾ ਕਾਰ ’ਚ ਹੀ ਫਿੱਟ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਬਣਾਏ ਜਾ ਰਹੇ ਪੁਲ ਦਾ ਨਿਰਮਾਣ ਜੰਗੀ ਪੱਧਰ 'ਤੇ ਜਾਰੀ

ਪਹਿਲਾਂ ਇਲਾਕੇ ਦੀ ਕੀਤੀ ਸੀ ਰੇਕੀ

ਜ਼ਿਕਰਯੋਗ ਇਹ ਵੀ ਹੈ ਕਿ ਜਿਸ ਏ. ਟੀ. ਐੱਮ. ਕੈਬਿਨ ’ਚ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉੱਥੇ ਕਦੀ ਵੀ ਕੋਈ ਸੁਰੱਖਿਆ ਗਾਰਡ ਬੈਂਕ ਪ੍ਰਬੰਧਕਾਂ ਵੱਲੋਂ ਤਾਇਨਾਤ ਹੀ ਨਹੀਂ ਕੀਤਾ ਗਿਆ, ਜਿਸ ਦਾ ਲੁਟੇਰਿਆਂ ਨੂੰ ਪਤਾ ਸੀ। ਲੁਟੇਰੇ ਇਲਾਕੇ ਦੀ ਪੂਰੀ ਤਰ੍ਹਾਂ ਰੇਕੀ ਕਰਨ ਤੋਂ ਬਾਅਦ ਇਸ ਵਾਰਦਾਤ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦੇ ਕੇ ਗਏ ਸਨ।


Harnek Seechewal

Content Editor

Related News