ਮਾਡਰਨ ਜੇਲ੍ਹ ’ਚ ਬੰਦ 6 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ

06/06/2022 4:16:57 PM

ਕਪੂਰਥਲਾ (ਓਬਰਾਏ) : ਥਾਣਾ ਕੋਤਵਾਲੀ ਪੁਲਸ ਨੇ ਐੱਨ. ਡੀ. ਪੀ. ਸੀ. ਐਕਟ, ਲੁੱਟਾਂ-ਖੋਹਾਂ ਤੇ ਹੋਰ ਮਾਮਲਿਆਂ ’ਚ ਮਾਡਰਨ ਜੇਲ੍ਹ ’ਚ ਬੰਦ 6 ਵਿਅਕਤੀਆਂ ਵਿਰੁੱਧ ਐੱਨ. ਡੀ. ਪੀ. ਸੀ. ਐਕਟ, ਆਰਮਜ਼ ਐਕਟ, ਪ੍ਰਿਜ਼ਨਰ ਐਕਟ ਤੋਂ ਇਲਾਵਾ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਰੂਪ ਚੰਦ ਡੋਗਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਸਬੰਧਿਤ ਵਿਅਕਤੀਆਂ ਨੇ ਕਥਿਤ ਤੌਰ ’ਤੇ ਆਪਣੇ ਕੋਲ ਜੇਲ੍ਹ ’ਚ ਮੋਬਾਈਲ ਫ਼ੋਨ ਰੱਖੇ ਹਨ। ਇਨ੍ਹਾਂ ਮੋਬਾਈਲ ਫੋਨਾਂ ਰਾਹੀਂ ਉਹ ਕਥਿਤ ਤੌਰ ’ਤੇ ਅਮੀਰ ਲੋਕਾਂ ਨੂੰ ਡਰਾ-ਧਮਕਾ ਕੇ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹਨ ਤੇ ਆਪਣੇ ਬਾਹਰ ਬੈਠੇ ਸਾਥੀਆਂ ਦੀ ਮਦਦ ਨਾਲ ਲੋਕਾਂ ਕੋਲੋਂ ਕਥਿਤ ਤੌਰ ’ਤੇ ਜਬਰਨ ਪੈਸੇ ਵਸੂਲਦੇ ਹਨ |

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਹਮਲਾ, ਕਿਹਾ-ਪੰਜਾਬ ’ਚ ਕੋਈ ਵੀ ਨਹੀਂ ਸੁਰੱਖਿਅਤ

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਕਾਰਨ ਇਨ੍ਹਾਂ ਵਿਰੁੱਧ ਕੋਈ ਵੀ ਮੂੰਹ ਨਹੀਂ ਖੋਲ੍ਹਦਾ | ਸਬ-ਇੰਸਪੈਕਟਰ ਜਸਬੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਨਬੀਰ ਸਿੰਘ ਵਾਸੀ ਰਾਜੋਕੇ, ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਕਮਾਲਪੁਰ ਸੁਲਤਾਨਪੁਰ ਲੋਧੀ, ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਤੋਤੀ ਸੁਲਤਾਨਪੁਰ ਲੋਧੀ, ਸੋਹਣ ਲਾਲ ਉਰਫ਼ ਕਾਲਾ ਵਾਸੀ ਥਾਦੀਆਂ ਥਾਣਾ ਸਦਰ ਬੰਗਾ, ਜਰਨੈਲ ਸਿੰਘ ਉਰਫ਼ ਚੈਰੀ ਵਾਸੀ ਬਟਾਲਾ, ਗੁਰਪ੍ਰੀਤ ਸਿੰਘ, ਜੋ ਕੇਂਦਰੀ ਜੇਲ੍ਹ ਕਪੂਰਥਲਾ ’ਚ ਬੰਦ ਹਨ, ਵਿਰੁੱਧ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ |

ਇਹ ਵੀ ਪੜ੍ਹੋ : ਕੇਂਦਰ ਤੇ ਸੂਬਾ ਸਰਕਾਰ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਬਰਨ ਦਿੱਤੀ ਜ਼ੈੱਡ ਸੁਰੱਖਿਆ  


Manoj

Content Editor

Related News