ਆਨਲਾਈਨ ਹਾਸਲ ਹੋਈ ਸ਼ਿਕਾਇਤ ’ਤੇ ਜ਼ਮੀਨ ਮਾਲਕਾਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਤਹਿਤ ਮਾਮਲਾ ਦਰਜ
01/15/2023 6:05:48 PM

ਨੂਰਪੁਰਬੇਦੀ (ਭੰਡਾਰੀ)-ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਂਕੀ ਕਲਵਾਂ ਦੀ ਪੁਲਸ ਨੇ ਮਾਈਨਿੰਗ ਅਧਿਕਾਰੀਆਂ ਵੱਲੋਂ ਕੀਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪਿੰਡ ਕਲਵਾਂ ਵਿਖੇ ਰੋਡ਼ੂਆਣਾ ਅਤੇ ਨਲਹੋਟੀ ਪਿੰਡ ਦੇ ਵਿਚਕਾਰ ਪੈਂਦੀ ਜ਼ਮੀਨ ’ਚ ਨਾਜਾਇਜ਼ ਮਾਈਨਿੰਗ ਹੋਣ ’ਤੇ ਉਕਤ ਜ਼ਮੀਨ ਦੇ ਮਾਲਕਾਂ ਖ਼ਿਲਾਫ਼ ਮਾਈਨਿੰਗ ਐਕਟ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਮਾਈਨਿੰਗ ਅਧਿਕਾਰੀਆਂ ਨੂੰ ਉਕਤ ਸ਼ਿਕਾਇਤ ਆਨਲਾਈਨ ਹਾਸਲ ਹੋਈ ਸੀ, ਜਿਸ ਦੀ ਜਾਂਚ ਉਪਰੰਤ ਮਾਮਲਾ ਦਰਜ ਕਰਨ ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਜੂਨੀਅਰ ਇੰਜੀਨੀਅਰ ਉਪ ਮੰਡਲ ਨੂਰਪੁਰਬੇਦੀ ਜਲ ਨਿਕਾਸ-ਕਮ-ਮਾਈਨਿੰਗ ਨੂਰਪੁਰਬੇਦੀ ਰਜਤ ਗੋਪਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮਾਈਨਿੰਗ ਅਧਿਕਾਰੀਆਂ ਦੀ ਟੀਮ ਵੱਲੋਂ ਨਾਜਾਇਜ਼ ਮਾਈਨਿੰਗ ਸਬੰਧੀ ਹਾਸਲ ਹੋਈ ਆਨਲਾਈਨ ਸ਼ਿਕਾਇਤ ਤੋਂ ਬਾਅਦ ਪਿੰਡ ਕਲਵਾਂ ਵਿਖੇ ਰੋਡ਼ੂਆਣਾ ਅਤੇ ਨਲਹੋਟੀ ਪਿੰਡ ਦੇ ਵਿਚਕਾਰ ਪੈਂਦੀ ਜ਼ਮੀਨ ਦਾ ਮੌਕਾ ਵੇਖਿਆ ਗਿਆ। ਇਸ ਦੌਰਾਨ ਉਨ੍ਹਾਂ ਪਾਇਆ ਕਿ ਮੌਕੇ ਪਰ 2 ਡੰਪ ਅਤੇ ਇਕ ਖੱਡਾ ਮਿਲਿਆ। ਉਕਤ ਖੱਡੇ ਦੀ ਪੈਮਾਇਸ਼ ਕਰਨ ’ਤੇ ਕਰੀਬ 44 ਹਜ਼ਾਰ ਸੀ. ਐੱਫ਼. ਟੀ. ਮਿਕਦਾਰ ਪਾਈ ਗਈ ਜਦਕਿ ਮੌਕੇ ’ਤੇ ਕੋਈ ਵੀ ਮਸ਼ੀਨਰੀ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ :ਜਲੰਧਰ ਦੇ ਖ਼ਾਲਸਾ ਕਾਲਜ ਤੋਂ ਮੁੜ ਸ਼ੁਰੂ ਹੋਈ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ', ਮੂਸੇਵਾਲਾ ਦੇ ਪਿਤਾ ਵੀ ਹੋਏ ਮੌਜੂਦ
ਪੁਲਸ ਨੇ ਜੂਨੀਅਰ ਇੰਜੀਨੀਅਰ ਉਪ ਮੰਡਲ ਨੂਰਪੁਰਬੇਦੀ ਜਲ ਨਿਕਾਸ-ਕਮ-ਮਾਈਨਿੰਗ ਨੂਰਪੁਰਬੇਦੀ ਰਜਤ ਗੋਪਾਲ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪਿੰਡ ਕਲਵਾਂ ਵਿਖੇ ਰੋਡ਼ੂਆਣਾ ਅਤੇ ਨਲਹੋਟੀ ਪਿੰਡ ਦੇ ਵਿਚਕਾਰ ਪੈਂਦੀ ਉਕਤ ਜ਼ਮੀਨ ਦੇ ਨਾਮਲੂਮ ਮਾਲਕਾਂ ਖਿਲਾਫ਼ ਮਾਈਨਸ ਐਂਡ ਮਿਨਰਲਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਚੌਕੀ ਕਲਵਾਂ ਦੇ ਇੰਚਾਰਜ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਮਾਲ ਵਿਭਾਗ ਰਾਹੀਂ ਜ਼ਮੀਨ ਦੇ ਅਸਲ ਮਾਲਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਪੰਜ ਤੱਤਾਂ 'ਚ ਵਿਲੀਨ ਹੋਏ ਸੰਤੋਖ ਸਿੰਘ ਚੌਧਰੀ, ਰਾਹੁਲ ਗਾਂਧੀ ਸਣੇ ਕਾਂਗਰਸੀ ਲੀਡਰਸ਼ਿਪ ਨੇ ਦਿੱਤੀ ਅੰਤਿਮ ਵਿਦਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ