ਚਿਕਨ ਵਿਕ੍ਰੇਤਾ ’ਤੇ ਹਮਲਾ ਕਰਨ ਵਾਲੇ ਕਾਲੀ ਤੇ ਉਸ ਦੇ ਸਾਥੀਆਂ ’ਤੇ ਕੇਸ ਦਰਜ

Saturday, Nov 11, 2023 - 05:04 PM (IST)

ਜਲੰਧਰ (ਵਰੁਣ)–ਗੜ੍ਹਾ ਇਲਾਕੇ ਵਿਚ ਸਨੈਕਸ ਖਾਂਦੇ ਚਿਕਨ ਵਿਕ੍ਰੇਤਾ ਨੂੰ ਗੰਨ ਪੁਆਇੰਟ ’ਤੇ ਜ਼ਬਰਦਸਤੀ ਲਿਜਾ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨ ਵਾਲੇ ਕਾਲੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਥਾਣਾ ਨੰਬਰ 7 ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ। ਨਾਮਜ਼ਦ ਮੁਲਜ਼ਮਾਂ ਵਿਚ ਸਰਕਾਰੀ ਨੌਕਰੀ ਕਰਨ ਵਾਲਾ ਰਿਧਮ ਨੇਗੀ ਵੀ ਸ਼ਾਮਲ ਹੈ।

ਥਾਣਾ ਨੰਬਰ 7 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬਸਤੀ ਦਾਨਿਸ਼ਮੰਦਾਂ ਦੀ ਮਹਿੰਦਰਾ ਕਾਲੋਨੀ ਨਿਵਾਸੀ ਨਵਨੀਤ ਉਰਫ ਨਵੀ ਦੇ ਬਿਆਨਾਂ ’ਤੇ ਵਿਸ਼ਵਜੀਤ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਟਾਰਜਨ ਨਿਵਾਸੀ ਭਾਰਗੋ ਕੈਂਪ, ਕਾਲੀ ਨਿਵਾਸੀ ਅਜੈ ਨਗਰ, ਰਿਧਮ ਨੇਗੀ ਅਤੇ ਕੁਝ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਘਰਾਂ ਵਿਚ ਰੇਡ ਕੀਤੀ ਗਈ ਪਰ ਸਾਰੇ ਫ਼ਰਾਰ ਹਨ। ਪੁਲਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਰੇਡ ਕਰ ਰਹੀਆਂ ਹਨ। ਐੱਸ. ਐੱਚ. ਓ. ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਵਿਖੇ ਦੀਵਾਲੀ ਦੇ ਮੱਦੇਨਜ਼ਰ ਮੈਡੀਕਲ ਸੁਪਰਡੈਂਟ ਡਾਕਟਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ

ਦੱਸਿਆ ਜਾ ਰਿਹਾ ਹੈ ਕਿ ਕਾਲੀ ਅਮਨ ਫਤਿਹ ਗੈਂਗ ਨਾਲ ਸਬੰਧ ਰੱਖਦਾ ਹੈ। ਉਹ ਮੁਲਜ਼ਮ ਅਕਸ ਵਾਲਾ ਨੌਜਵਾਨ ਹੈ, ਜਿਸ ਨੇ ਪਹਿਲਾਂ ਵੀ ਗੜ੍ਹਾ ਵਿਚ ਗੁੰਡਾਗਰਦੀ ਕੀਤੀ ਸੀ। ਉਸ ਦੀ ਰੰਜਿਸ਼ ਗੜ੍ਹਾ ਦੇ ਹੀ ਪ੍ਰੇਮਾ ਗਰੁੱਪ ਨਾਲ ਹੈ। ਕਈ ਵਾਰ ਦੋਵੇਂ ਗਰੁੱਪ ਆਹਮੋ-ਸਾਹਮਣੇ ਹੋ ਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭੰਗ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਦੀਵਾਲੀ ਮੌਕੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਵਿਖੇ ਭੁਲੱਥ ਦੇ ਨੌਜਵਾਨ ਦੀ ਦਰਦਨਾਕ ਮੌਤ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


Anuradha

Content Editor

Related News