ਨਵੇਂ ਚੁਣੇ ਸਰਪੰਚ ਦੇ ਸਮਰਥਕਾਂ ‘ਤੇ ਵਿਰੋਧੀਆਂ ਵੱਲੋਂ ਮਾਰੂ ਹਥਿਆਰਾਂ ਨਾਲ ਹਮਲਾ

Friday, Oct 18, 2024 - 02:43 PM (IST)

ਤਪਾ ਮੰਡੀ (ਸ਼ਾਮ, ਗਰਗ) : ਪਿੰਡ ਮਹਿਤਾ ਵਿਖੇ ਨਵੇਂ ਚੁਣੇ ਸਰਪੰਚ ਦੇ ਸਮਰਥਕਾਂ ‘ਤੇ ਵਿਰੋਧੀਆਂ ਵੱਲੋਂ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ‘ਚ ਜ਼ਖਮੀ ਕਰ ਦੇਣ ‘ਤੇ ਪੁਲਸ ਨੇ 5 ਜਣਿਆਂ 'ਤੇ ਮਾਮਲਾ ਦਰਜ ਕੀਤਾ ਹੈ। ਹਸਪਤਾਲ ਤਪਾ ‘ਚ ਜੇਰੇ ਇਲਾਜ ਮਨਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਹਿਤਾਨੇ ਪੁਲਸ ਪਾਸ ਬਿਆਨ ਦਰਜ ਕਰਵਾਏ ਹਨ ਕਿ ਬਰਨਾਲਾ ਵਿਖੇ ਬਤੌਰ ਵਕੀਲ ਪ੍ਰੈਕਟਿਸ ਕਰਦਾਹੈ। ਮੈਂ ਨਵੇਂ ਜਿੱਤੇ ਸਰਪੰਚ ਸਿਕੰਦਰ ਸਿੰਘ ਸਮੇਤ ਸਮਰਥਕਾਂ ਨਾਲ ਪਿੰਡ ‘ਚ ਧੰਨਵਾਦੀ ਦੌਰਾ ਕਰ ਰਹੇ ਸੀ ਤਾਂ ਪ੍ਰਗਟ ਸਿੰਘ ਦੇ ਘਰ ਅੱਗੇ ਪਹੁੰਚੇ ਤਾਂ ਪਹਿਲਾਂ ਤੋਂ ਹੀ
ਖੜ੍ਹੇ ਕਈ ਵਿਅਕਤੀ ਜਿਨ੍ਹਾਂ ਦੇ ਹੱਥ ‘ਚ ਲੋਹੇ ਦੀਆਂ ਰਾਡਾਂ ਫੜ੍ਹੀਆਂ ਹੋਇਆ ਸੀ, ਉਹ ਲਲਕਾਰੇ ਮਾਰਨ ਲੱਗੇ।

ਮਨਿੰਦਰ ਸਿੰਘ ਵਕੀਲ ਨੇ ਵੋਟਾਂ ‘ਚ ਸਿਕੰਦਰ ਸਿੰਘ ਦੀ ਸਪੋਰਟ ਕੀਤੀ ਸੀ। ਵਿਰੋਧੀ ਸਮਰਥਕਾਂ ਨੇ ਉਸ ਦੀ ਕੁੱਟਮਾਰ ਕਰਕੇ ਵਾਲ ਫੜ੍ਹ ਕੇ ਉਸ ਨੂੰ ਘੜੀਸਿਆ ਅਤੇ ਸਿਰ ਅਤੇ ਬਾਂਹ ‘ਤੇ ਹਮਲੇ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਕਾਰਾਂ ‘ਚ ਸਵਾਰ ਹੋ ਕੇ ਫ਼ਰਾਰ ਹੋ ਗਏ। ਪਿੰਡ ਦੇ ਲੋਕਾਂ ਨੇ ਸਰਪੰਚ ਦੇ ਸਮਰਥਕ ਮਨਿੰਦਰ ਸਿੰਘ ਵਕੀਲ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਸ ਘਟਨਾ ਦਾ ਪਤਾ ਲੱਗਦੇ ਹੀ ਬਾਰ ਐਸੋ. ਦੇ ਸਾਬਕਾ ਪ੍ਰਧਾਨ ਨਿਤਿਨ ਬਾਂਸਲ, ਮੀਤ ਪ੍ਰਧਾਨ ਚਮਕੌਰ ਸਿੰਘ, ਸਕੱਤਰ ਸੁਮੰਤ ਗੋਇਲ, ਜੁਆਇੰਟ ਸਕੱਤਰ ਗਰਗ, ਪਰਮਜੀਤ ਸਿੰਘ ਸੀਨੀਅਰ ਵਕੀਲ ਆਦਿ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਹਮਲਾਵਰਾਂ 'ਤੇ ਮਾਮਲਾ ਦਰਜ ਕੀਤਾ ਜਾਵੇ। ਜਦ ਥਾਣਾ ਮੁਖੀ ਇੰਸ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਤੇਜਿੰਦਰ ਸਿੰਘ ਪੁੱਤਰ ਉਤਮ ਸਿੰਘ ਸਾਬਕਾ ਸਰਪੰਚ ਮਹਿਤਾ, ਗੁਰਦੀਪ ਸਿੰਘ ਪੁੱਤਰ ਮਿੱਠੂ ਸਿੰਘ, ਭੱਟੀ ਖੰਨੇ ਵਾਲਾ, ਜੀਤੂ ਅਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Babita

Content Editor

Related News