ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ

Wednesday, Jan 17, 2024 - 01:28 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਪੁਲਸ ਨੇ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਪਤੀ ਖ਼ਿਲਾਫ਼ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਜਸਵੀਰ ਕੌਰ ਪਤਨੀ ਕਮਲਦੀਪ ਸਿੰਘ ਪੁੱਤਰੀ ਮਲਕੀਤ ਸਿੰਘ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਦਾ ਵਿਆਹ 8 ਨਵੰਬਰ 2020 ਨੂੰ ਕਮਲਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਕਰੀਹਾ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦੇ ਨਾਨਕੇ ਪਰਿਵਾਰ ਨੇ ਵਿਆਹ ’ਤੇ ਆਪਣੀ ਆਮਦਨ ਤੋਂ ਵੱਧ ਖ਼ਰਚ ਕੀਤਾ ਸੀ। ਵਿਆਹ ਸਮਾਗਮ ’ਚ 100 ਦੇ ਕਰੀਬ ਮਹਿਮਾਨ ਹਾਜ਼ਰ ਸਨ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਕੀਮਤੀ ਸਾਮਾਨ ਦਾਜ ’ਚ ਦਿੱਤਾ ਗਿਆ।

ਉਸ ਨੇ ਦੱਸਿਆ ਕਿ ਉਸ ਦਾ ਪਹਿਲਾਂ ਵੀ ਤਲਾਕ ਹੋ ਚੁੱਕਾ ਸੀ ਅਤੇ ਇਸ ਬਾਰੇ ਆਪਣੇ ਸਹੁਰਿਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਉਸ ਨੇ ਦੋਸ਼ ਲਾਇਆ ਕਿ ਗਰਭਵਤੀ ਹੋਣ ਦੇ ਬਾਵਜੂਦ ਉਸ ਨੂੰ ਘਰੇਲੂ ਕੰਮ ਕਰਨ ਲਈ ਹੋਰ ਵੀ ਔਖਾ ਬਣਾਇਆ ਗਿਆ ਅਤੇ ਉਸ ਨੂੰ ਦਵਾਈ ਵੀ ਨਹੀਂ ਦਿੱਤੀ ਗਈ। ਉਸ ਨੇ ਦੱਸਿਆ ਕਿ ਜਣੇਪੇ ਤੋਂ ਪਹਿਲਾਂ ਉਸ ਨੂੰ ਉਸ ਦੇ ਨਾਨਕੇ ਘਰ ਛੱਡ ਦਿੱਤਾ ਗਿਆ ਸੀ। ਜਿੱਥੇ ਇਕ ਨਿੱਜੀ ਹਸਪਤਾਲ ’ਚ ਉਸ ਦੀ ਡਿਲਿਵਰੀ ਹੋਈ ਅਤੇ ਉਸ ਨੇ ਇਕ ਲਡ਼ਕੇ ਨੂੰ ਜਨਮ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਉਸ ਨੂੰ ਤੰਗ ਕਰਨ ਦਾ ਸਿਲਸਿਲਾ ਬੰਦ ਨਹੀਂ ਹੋਇਆ।

ਇਹ ਵੀ ਪੜ੍ਹੋ : 21 ਦਿਨ ਪਹਿਲਾਂ ਜਿਸ ਘਰ 'ਚ ਸੀ ਖ਼ੁਸ਼ੀ ਦਾ ਮਾਹੌਲ, ਹੁਣ ਉਸੇ ਘਰ ’ਚ ਛਾਇਆ ਮਾਤਮ, ਪਲਾਂ 'ਚ ਉਜੜਿਆ ਪਰਿਵਾਰ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਇਨਸਾਫ਼ ਦੀ ਗੁਹਾਰ ਲਾਈ ਹੈ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਪਡ਼ਤਾਲ ਉਪਰੰਤ ਤਫ਼ਤੀਸ਼ੀ ਅਫ਼ਸਰ ਵੱਲੋਂ ਦਰਜ ਕਰਵਾਈ ਰਿਪੋਰਟ ਦੇ ਆਧਾਰ ’ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਪਤੀ ਕਮਲਦੀਪ ਸਿੰਘ ਖਿਲਾਫ ਦਾਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਫਗਵਾੜਾ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਬਣੀ ਬੁਝਾਰਤ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News