ਕੁਲਰੀਆਂ ''ਚ ਫਾਇਰਿੰਗ, 18 ਵਿਅਕਤੀਆਂ ਖਿਲਾਫ ਮਾਮਲਾ ਦਰਜ
Monday, Apr 14, 2025 - 07:00 PM (IST)

ਬਰੇਟਾ (ਬਾਂਸਲ) : ਸਥਾਨਕ ਪੁਲਸ ਵੱਲੋਂ 2 ਧਿਰਾਂ ਦੇ ਆਪਸੀ ਝਗੜੇ ਦੌਰਾਨ ਦੋਵਾਂ ਧਿਰਾਂ ਦੇ 5-6 ਅਣਪਛਾਤੇ ਵਿਅਕਤੀਆ ਸਮੇਤ 19 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੁਲਰੀਆਂ ਦੇ ਸੋਨੀ ਰਾਮ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸਦੇ ਪਿਤਾ ਘਰ ਤੋਂ ਬਾਹਰ ਆ ਰਹੇ ਸਨ ਤਾਂ ਮੱਖਣ ਚੰਦ ਨੇ ਆਪਣੇ ਹੱਥ ਵਿੱਚ ਫੜੇ ਪਿਸਟਲ ਨਾਲ ਸੋਨੀ ਰਾਮ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ। ਜਿਸ 'ਤੇ ਸੋਨੀ ਰਾਮ ਥੱਲੇ ਡਿੱਗ ਪਿਆ ਤੇ ਮੇਰੇ ਤੇ ਮੇਰੇ ਪਿਤਾ ਦੀ ਕੁੱਟਮਾਰ ਕੀਤੀ ਗਈ। ਜਿੱਥੇ ਪੁਲਸ ਨੇ ਰਮੇਸ਼ ਚੰਦ, ਮੱਖਣ ਸਿੰਘ, ਪਰਵਿੰਦਰ ਭਿੰਦਾ, ਗੁਰਪ੍ਰੀਤ, ਸੁਖਵਿੰਦਰ ਸਿੰਘ, ਗੁਰਲਾਲ ਸਿੰਘ, ਲਛਮਣ ਸਿੰਘ ਵਾਸੀਅਨ ਕੁਲਰੀਆਂ ਅਤੇ 5-6 ਅਣਪਛਾਤੇ ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ।
ਦੂਸਰੇ ਪਾਸੇ ਹਰਮੇਸ਼ ਚੰਦ ਦੇ ਬਿਆਨ ਅਨੁਸਾਰ ਦੱਸਿਆ ਕਿ ਵਰਖਾ ਰਾਮ ਉਸਦੇ ਘਰ ਪੁੱਜਾ ਤਾਂ ਦੋਸ਼ੀਆਂ ਨੇ ਕਰਪਾਨਾਂ ਅਤੇ ਡਾਂਗਾ ਸੋਟੀਆਂ ਨਾਲ ਕੁੱਟਮਾਰ ਕੀਤੀ। ਜਿਸ 'ਤੇ ਪੁਲਸ ਨੇ ਹਰਮੇਸ਼ ਚੰਦ ਦੇ ਬਿਆਨ ਤੇ ਸੋਨੀ ਰਾਮ, ਹੈਪੀ ਸ਼ਰਮਾ, ਕੁਲਦੀਪ ਕੁਮਾਰ, ਬੱਬੂ, ਸੋਨੀ ਵਾਸੀਅਨ ਕੁਲਰੀਆਂ ਖਿਲਾਫ ਮਾਮਲਾ ਕਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8