ਜਿੰਮ ’ਚ ਨੌਜਵਾਨ ਦੀ ਕੁੱਟਮਾਰ, 10 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ
Thursday, Apr 10, 2025 - 10:36 AM (IST)

ਬਰੇਟਾ (ਬਾਂਸਲ) : ਜਿੰਮ 'ਚ ਤਕਰਾਰਬਾਜ਼ੀ ਹੋਣ ’ਤੇ ਕੁੱਟਮਾਰ ਦੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਹਰਮਨਜੀਤ ਸਿੰਘ ਵਾਸੀ ਬਹਾਦਰਪੁਰ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਜਿੰਮ ਵਿਚ ਕੁੱਝ ਲੋਕ ਉਸਨੂੰ ਅੱਖਾਂ ਕੱਢਦੇ ਸਨ।
ਉਸ ਵੱਲੋਂ ਪੁੱਛਣ ’ਤੇ ਉਨ੍ਹਾਂ ਉਸਦੀ ਕੁੱਟਮਾਰ ਕਰ ਦਿੱਤੀ। ਇਸ ’ਤੇ ਪੁਲਸ ਨੇ 4-5 ਅਣਪਛਾਤੇ ਨੌਜਵਾਨਾਂ ਤੋਂ ਇਲਾਵਾ ਕੋਕੀ, ਹਰਪ੍ਰੀਤ, ਅਰਸ਼, ਰਮਨ, ਚਮਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।