ਵਿਅਕਤੀ ਨਾਲ ਮਾਰ-ਕੁਟਾਈ ਕਰਨ ਵਾਲੇ ਪਿਓ- ਪੁੱਤਰ ਖਿਲਾਫ ਮਾਮਲਾ ਦਰਜ

05/16/2020 11:19:47 AM

ਟਾਂਡਾ ਉੜਮੁੜ(ਮੋਮੀ,ਪੰਡਿਤ) - ਟਾਂਡਾ ਪੁਲਸ ਨੇ ਪਿੰਡ ਨੰਗਲ ਫਰੀਦ ਵਿਖੇ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਵਾਲੇ ਪਿਤਾ,ਪੁੱਤਰ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਮਾਰਕੁਟਾਈ ਦਾ ਸ਼ਿਕਾਰ ਹੋਏ ਦਿਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਨਿਵਾਸੀ ਪਲਵਿੰਦਰ ਸਿੰਘ ਅਤੇ ਉਸ ਦੇ ਪਿਤਾ ਤਰਸੇਮ ਸਿੰਘ ਖਿਲਾਫ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿਚ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 14 ਮਈ  ਨੂੰ ਉਹ ਆਪਣੇ ਖੇਤਾਂ ਚੋਂ ਵਾਪਸ ਆ ਰਿਹਾ ਸੀ ਤਾਂ ਪਹਿਲਾਂ ਤੋਂ ਹੀ ਹੱਥ ਵਿਚ ਗੰਡਾਸਾ ਫੜ ਕੇ ਖੜ੍ਹੇ ਪਲਵਿੰਦਰ ਸਿੰਘ ਨੇ ਉਸ ਉੱਪਰ ਗੰਡਾਸੇ ਨਾਲ ਵਾਰ ਕਰ ਦਿੱਤਾ ਅਤੇ ਬਾਅਦ ਵਿਚ ਆਏ ਪਲਵਿੰਦਰ ਸਿੰਘ ਦੇ ਪਿਤਾ ਤਰਸੇਮ ਸਿੰਘ ਹੱਠ ਦਾ ਵਾਰ ਉਸ ਦੇ ਸਿਰ ਉੱਪਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਦੋਵਾਂ ਪਿਓ, ਪੁੱਤਰ ਨੇ ਮੇਰੇ ਨਾਲ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਅਤੇ ਤਰਸੇਮ ਸਿੰਘ ਨੇ ਮੇਰਾ ਗਲਾ ਵੀ ਘੁੱਟਣ ਦੀ ਕੋਸ਼ਿਸ਼ ਕੀਤੀ। ਮੇਰੇ ਰੌਲਾ ਪਾਉਣ 'ਤੇ  ਇੰਦਰਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਅਤੇ ਬਿੰਦਰ ਪੁੱਤਰੀ ਤਰਸੇਮ ਸਿੰਘ ਨੇ ਮੈਨੂੰ ਛੁਡਾਇਆ ਅਤੇ ਮੇਰੇ ਪਿਤਾ ਹਰਜਿੰਦਰ ਸਿੰਘ ਤੇ ਮਾਸੜ ਸੁਰਜੀਤ ਸਿੰਘ ਨੇ ਮੈਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ।

ਪਲਵਿੰਦਰ ਸਿੰਘ ਨੇ ਉਸ 'ਤੇ ਇਹ ਹਮਲਾ ਇਸ ਕਰਕੇ ਕੀਤਾ ਕਿ ਉਸ ਨੂੰ ਸ਼ੱਕ ਸੀ ਕਿ ਮੇਰੀ ਉਸ ਦੀ ਪਤਨੀ ਜੈਸਮੀਨ ਕੌਰ ਨਾਲ ਗੱਲਬਾਤ ਹੈ। ਦਿਲਪ੍ਰੀਤ ਸਿੰਘ ਨੇ ਹੋਰ ਦੱਸਿਆ ਕਿ ਇਸੇ ਰੰਜਿਸ਼ ਨੂੰ ਲੈ ਕੇ ਪਲਵਿੰਦਰ ਸਿੰਘ ਨੇ ਪਹਿਲਾਂ ਵੀ ਮੇਰੇ ਨਾਲ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਮੈਂ ਭੱਜ ਕੇ ਆਪਣੀ ਜਾਨ ਬਚਾਈ ਸੀ। ਟਾਂਡਾ ਪੁਲਿਸ ਨੇ ਪਿਓ-ਪੁੱਤਰ ਖਿਲਾਫ  ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Harinder Kaur

Content Editor

Related News