ਮਾ-ਪੁੱਤ ਨਾਲ ਕੁੱਟਮਾਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ

08/26/2020 8:56:44 PM

ਨਕੋਦਰ, (ਪਾਲੀ)- ਅਮ੍ਰਿਤਧਾਰੀ ਮਾ-ਪੁੱਤ ਨਾਲ ਕੁੱਟਮਾਰ ਕਰਕੇ ਕਪੜੇ ਪਾੜਨ ਤੇ ਸਿਰੀ ਸਾਹਿਬ ਉਤਾਰ ਕੇ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਸਬੰਧੀ ਸਦਰ ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪਿੰਡ ਖਾਨਪੁਰ ਢੱਡਾ ਦੇ ਚਾਰ ਵਿਅਕਤੀਆਂ ਤੇ 2 ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਸਦਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਅਮਰੀਕ ਸਿੰਘ ਵਾਸੀ ਪਿੰਡ ਖਾਨਪੁਰ ਢੱਡਾ ਨੇ ਦੱਸਿਆ ਕਿ ਮੈਂ ਆਪਣੀ ਮਾਤਾ ਕੁਲਵਿੰਦਰ ਕੌਰ ਨਾਲ ਬੀਤੀ 25 ਅਗਸਤ ਨੁੰ ਸਵੇਰੇ ਕਰੀਬ 6 ਵਜੇ ਮੋਟਰਸਾਈਕਲ 'ਤੇ ਰੋਜਾਨਾਂ ਦੀ ਤਰ੍ਹਾਂ ਖੂਹ 'ਤੇ ਪਸ਼ੂਆਂ ਦੀਆਂ ਧਾਰਾਂ ਕੱਢਣ ਗਏ ਸੀ।ਜਿਥੇ ਇੰਦਰਜੀਤ ਉਰਫ ਸਾਧੂ, ਸੋਨੂੰ, ਬਲਜਿੰਦਰ ਉਰਫ ਭੱਟੀ, ਕਾਕਾ ਸਮੇਤ 2 ਹੋਰ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਹੱਥਾ 'ਚ ਡਾਂਗਾ ਸੌਟੇ ਫੜੇ ਹੋਏ ਸਨ। ਇੰਦਰਜੀਤ ਨੇ ਮੇਰੀ ਮਾਤਾ ਦੀ ਚੁੰਨੀ ਲਾਹ ਦਿੱਤੀ ਤੇ ਮੁੰਹ 'ਤੇ ਚਪੇੜਾ ਮਾਰੀਆਂ, ਜਦੋ ਮੈਂ ਰੋਕਿਆ ਤਾਂ ਇਨ੍ਹਾਂ ਸਾਰਿਆਂ ਨੇ ਮੈਨੂੰ ਘੇਰ ਲਿਆ ਅਤੇ ਫਿਰ ਸਾਡੀ ਦੋਹਾਂ ਦੀ ਕੁੱਟਮਾਰ ਕੀਤੀ। ਬੇਇੱਜਤੀ ਕਰਨ ਦੀ ਨੀਅਤ ਨਾਲ ਮੇਰੀ ਮਾਤਾ ਦੇ ਕਪੜੇ ਪਾੜ ਦਿੱਤੇ ।ਮੈਂ ਤੇ ਮੇਰੀ ਮਾਤਾ ਦੋਵੇਂ ਅਮ੍ਰਿਤਧਾਰੀ ਹਾਂ 'ਤੇ ਉਕਤ ਵਿਅਕਤੀਆਂ ਨੇ ਸਾਡੇ ਪਾਏ ਹੋਏ ਸਿਰੀ ਸਾਹਿਬ ਵੀ ਉਤਾਰ ਦਿੱਤੇ ਤੇ ਸਾਡੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਈ ਅਤੇ ਮੇਰੀ ਮਾਤਾ ਦੇ ਕਪੜੇ ਪਾੜ ਕੇ ਉਸ ਦੀ ਬੇਇੱਜਤੀ ਕੀਤੀ ਹੈ।ਉਕਤ ਵਿਅਕਤੀ  ਸਾਨੂੰ ਧਮਕੀਆ ਦਿੰਦੇ ਹੋਏ ਫਰਾਰ ਹੋ ਗਏ।
ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਅਮਰੀਕ ਸਿੰਘ ਵਾਸੀ  ਪਿੰਡ ਖਾਨਪੁਰ ਢੱਡਾ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਇੰਦਰਜੀਤ ਉਰਫ ਸਾਧੂ, ਸੋਨੂੰ, ਬਲਜਿੰਦਰ ਉਰਫ ਭੱਟੀ, ਕਾਕਾ ਵਿਅਕਤੀ ਵਾਸੀਆਂ ਪਿੰਡ ਖਾਨਪੁਰ ਢੱਡਾ (ਨਕੋਦਰ) ਅਤੇ  2 ਹੋਰ ਅਣਪਛਾਤੇ ਖਿਲਾਫ ਧਾਰਾ 354-ਬੀ,295-ਏ,341,323,148,149 ਤਹਿਤ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।


Bharat Thapa

Content Editor

Related News