ਨੌਜਵਾਨ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਮੌਤ ਦਾ ਖੁਲਾਸਾ

05/16/2019 6:23:55 PM

ਜਲੰਧਰ (ਮਾਹੀ,ਸੁਨੀਲ)—ਸੰਤੋਖਪੁਰਾ ਮੁਹੱਲੇ ਵਿਚ ਅੱਜ ਦੁਪਹਿਰ ਉਸ ਸਮੇਂ ਚੀਕ-ਚਿਹਾੜਾ ਮਚ ਗਿਆ ਜਦ ਇਕ ਨੌਜਵਾਨ ਨੇ ਮੁਹੱਲੇ ਦੇ ਹੀ ਕੁਝ ਲੋਕਾਂ ਵਲੋਂ ਕੁਝ ਮਹੀਨੇ ਪਹਿਲਾਂ ਉਸ ਨਾਲ ਕੀਤੀ ਗਈ ਕੁੱਟ-ਮਾਰ ਵਿਚ ਟੁੱਟੀਆਂ ਹੱਡੀਆਂ ਦਾ ਦਰਦ ਨਾ ਸਹਾਰਦੇ ਹੋਏ ਫਾਹ ਲਗਾ ਕੇ ਆਤਮਹੱਤਿਆ ਕਰ ਲਈ। ਲਾਸ਼ ਦੇ ਕੱਪੜਿਆਂ 'ਤੇ ਮੁੱਖ ਪੁਲਸ ਅਫਸਰ ਜਲੰਧਰ ਦੇ ਨਾਂ ਲਿਖਿਆ ਇਕ ਸੁਸਾਈਡ ਨੋਟ ਵੀ ਚਿਪਕਿਆ ਹੋਇਆ ਸੀ। ਮ੍ਰਿਤਕ 2 ਭੈਣਾਂ ਦਾ ਇਕੱਲਾ ਭਰਾ ਸੀ। ਪਿਤਾ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ ਤੇ ਬੇਟੇ ਦਾ ਇਲਾਜ ਵੀ ਕਰਵਾ ਰਿਹਾ ਸੀ।
PunjabKesariਜਾਣਕਾਰੀ ਮੁਤਾਬਕ ਮਨਜੀਤ ਲਾਲ ਪੁੱਤਰ ਜਸਵਿੰਦਰ ਲਾਲ ਅੱਜ ਦੁਪਹਿਰ ਘਰ ਵਿਚ ਇਕੱਲਾ ਸੀ ਜਿਸ ਦੌਰਾਨ ਉਸ ਨੇ ਫਾਹ ਲਗਾ ਕੇ ਆਤਮਹੱਤਿਆ ਕਰ ਲਈ। ਜਦ ਜਸਵਿੰਦਰ ਦੇ ਪਰਿਵਾਰਕ ਮੈਂਬਰ ਘਰ ਆਏ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਜਿਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਥਾਣਾ ਨੰ. 8 ਦੀ ਪੁਲਸ ਨੂੰ ਦਿੱਤੀ। ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਤੇ ਸੁਸਾਈਡ ਨੋਟ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਜਸਵਿੰਦਰ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕਈ ਵਾਰ ਵੱਡੇ ਪੁਲਸ ਅਧਿਕਾਰੀਆਂ ਨੂੰ ਵੀ ਮਿਲੇ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਜਿਸ ਕਾਰਨ ਅੱਜ ਨਿਰਾਸ਼ ਹੋ ਕੇ ਮਨਜੀਤ ਨੇ ਇਹ ਖੌ²ਫਨਾਕ ਕਦਮ ਚੁੱਕ ਲਿਆ। ਸੁਸਾਈਡ ਨੋਟ ਵਿਚ ਲਿਖੇ ਨਾਵਾਂ 'ਤੇ ਪੁਲਸ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਲਿਖਿਆ ਹੈ ਸੁਸਾਈਡ ਨੋਟ 'ਚ
PunjabKesari

ਮਨਜੀਤ ਦੀ ਲਾਸ਼ ਤੋਂ ਜੋ ਸੁਸਾਈਡ ਨੋਟ ਮਿਲਿਆ ਹੈ ਉਸ ਵਿਚ ਉਸ ਨੇ ਸਾਫ ਲਿਖਿਆ ਹੈ ਕਿ ਉਹ 18 ਫਰਬਰੀ ਨੂੰ ਦੁੱਧ ਲੈਣ ਲਈ ਕੋਲ ਦੇ ਹੀ ਰਵਿਦਾਸ ਮੰਦਰ ਦੇ ਨੇੜੇ ਗਿਆ ਸੀ ਜਿਸ ਦੌਰਾਨ ਹਰਭਜਨ ਸੰਧੂ ਨਾਮੀ ਵਿਅਕਤੀ ਨੇ ਹੋਰ 8-9 ਨੌਜਵਾਨਾਂ ਨਾਲ ਮਿਲ ਕੇ ਉਸ ਦੀ ਮਾਰਕੁੱਟ ਕੀਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। ਸੁਸਾਈਡ ਨੋਟ ਵਿਚ ਹਮਲਾ ਕਰਨ ਵਾਲਿਆਂ ਵਿਚ ਹਰਭਜਨ ਸੰਧੂ ਤੇ ਉਸ ਦਾ ਸਾਲਾ, ਡਰਾਈਵਰ ਜਗਜੀਤ ਸਿੰਘ ਜੀਤਾ, ਸ਼ੋਕ ਪੁੱਤਰ ਜਸਵਿੰਦਰ ਲਾਲ, ਮੋਨੂ ਪੁੱਤਰ ਦਲਵਿੰਦਰ ਲਾਲ, ਸੋਨੂ ਪੁੱਤਰ ਦਲਵਿੰਦਰ ਪਾਲ ਦੇ ਇਲਾਵਾ ਹੋਰ 3 ਨੌਜਵਾਨਾਂ ਨੂੰ ਸ਼ਾਮਲ ਦੱਸਿਆ ਗਿਆ ਹੈ। ਉਸ ਨੇ ਲਿਖਿਆ ਹੈ ਕਿ ਪੁਲਸ ਨੇ ਇਸ ਮਾਮਲੇ ਵਿਚ 3 ਵਿਅਕਤੀਆਂ ਨੂੰ ਫੜ ਲਿਆ ਸੀ ਪਰ ਬਾਅਦ ਵਿਚ ਛੱਡ ਦਿੱਤਾ। ਵਾਰ-ਵਾਰ ਪੁਲਸ ਨੂੰ ਫਰਿਆਦ ਕਰਨ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਹਮਲੇ ਦੌਰਾਨ ਟੁੱਟੀਆਂ ਹੱਡੀਆਂ ਦਾ ਦਰਦ ਅਜੇ ਵੀ ਘੱਟ ਨਹੀਂ ਹੋਇਆ ਅਤੇ ਉਹ ਹੌਲੀ-ਹੌਲੀ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ ਜਿਸ ਕਾਰਨ ਮੈਂ ਆਤਮਹੱਤਿਆ ਕਰ ਜਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਮਾਮਲੇ ਦੇ ਦੋਸ਼ੀਆਂ 'ਤੇ ਕਾਰਵਾਈ ਹੋਵੇ।

ਕੀ ਕਹਿੰਦੇ ਹਨ ਏ. ਸੀ. ਪੀ. ਨਾਰਥ
ਇਸ ਸਬੰਧ ਵਿਚ ਏ. ਸੀ. ਪੀ. ਨਾਰਥ ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਨਜੀਤ ਦੇ ਸੁਸਾਈਡ ਨੋਟ ਵਿਚ ਜਿਨ੍ਹਾਂ ਦੋਸ਼ੀਆਂ ਦੇ ਨਾਂ ਲਿਖੇ ਗਏ ਉਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਹੁਣ ਅੱਗੇ ਦੀ ਜਾਂਚ ਜਾਰੀ ਹੈ।


shivani attri

Content Editor

Related News