ਭਾਰਤੀ ਕਿਸਾਨ ਯੂਨੀਅਨ ਨੇ ਦਸੂਹਾ ਵਿਖੇ ਕੇਂਦਰ ਤੇ ਹਰਿਆਣਾ ਸਰਕਾਰ ਦਾ ਪੂਤਲਾ ਫੂਕਿਆ

Thursday, Aug 01, 2024 - 04:26 PM (IST)

ਭਾਰਤੀ ਕਿਸਾਨ ਯੂਨੀਅਨ ਨੇ ਦਸੂਹਾ ਵਿਖੇ ਕੇਂਦਰ ਤੇ ਹਰਿਆਣਾ ਸਰਕਾਰ ਦਾ ਪੂਤਲਾ ਫੂਕਿਆ

ਦਸੂਹਾ (ਝਾਵਰ)- ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਵੱਲ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਵਿਰੁੱਧ ਦਸੂਹਾ ਵਿਖੇ ਐੱਸ. ਡੀ. ਐੱਮ. ਚੌਂਕ ਵਿਖੇ ਯੂਨੀਅਨ ਦੇ ਮੀਤ ਪ੍ਰਧਾਨ ਹਰਪ੍ਰੀਤ ਸਿਘ ਸੰਧੂ ਦੀ ਅਗਵਾਈ ਹੇਠ ਪੂਤਲਾ ਫੂਕਿਆ ਗਿਆ। ਇਸ ਮੌਕੇ 'ਤੇ ਕੇਂਦਰ ਅਤੇ ਹਰਿਆਣਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆ ਮੰਗਾਂ ਨਹੀਂ ਮੰਨੀਆਂ ਜਾਂਦੀਆ, ਉਦੋ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। 

ਇਸ ਮੌਕੇ 'ਤੇ ਮਿੰਟਾਂ ਚੀਮਾਂ, ਦਵਿੰਦਰ ਸਿੰਘ ਬਸਰਾ, ਸਤਪਾਲ ਸਿੰਘ, ਖੜਕ ਸਿੰਘ, ਗੁਰਪ੍ਰਤਾਪ ਸਿੰਘ, ਜਤਿੰਦਰ ਸਿੰਘ ਬਾਜਵਾ, ਭੁਪਿਦਰ ਸਿੰਘ ਬਾਜਵਾ, ਬਲਜੀਤ ਸਿੰਘ ਚੰਡੀਦਾਸ, ਦਿਲਬਾਗ ਸਿੰਘ ਘੋਗਰਾ, ਹਰਿੰਦਰ ਸਿੰਘ ਹਲੇੜ, ਸਤਵਿੰਦਰ ਸਿੰਘ ਪੱਪੂ ਪੰਡੋਰੀ, ਮਨਜੀਤ ਸਿੰਘ ਘੁੰਮਣ, ਸਾਬੀ ਗਾਲੋਵਾਲ ,ਗੋਪੀ ਵਿਰਕ ,ਗੁਲਸ਼ਨ, ਤਰਲੋਕ ਸਿੰਘ, ਨਿਰੰਜਣ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਬੇਰਹਿਮੀ ਨਾਲ ਕਤਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News