3 ਸਾਲਾ ਬੱਚੀ ਨੇ ਖਾਧੀਆਂ ਗਲਤੀ ਨਾਲ ਨੀਂਦ ਦੀਆਂ ਗੋਲੀਆਂ
Saturday, Mar 14, 2020 - 12:47 PM (IST)

ਕਪੂਰਥਲਾ (ਮਹਾਜਨ)— ਪਿੰਡ ਔਜਲਾ ਵਿਖੇ ਇਕ ਤਿੰਨ ਸਾਲਾ ਬੱਚੀ ਨੇ ਗਲਤੀ ਨਾਲ ਨੀਂਦ ਦੀਆਂ ਗੋਲੀਆਂ ਖਾ ਲਈਆਂ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸੁਖਮਨਪ੍ਰੀਤ ਕੌਰ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਔਜਲਾ ਦੇ ਦਾਦਾ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਜੋ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ ਅਤੇ ਉਸ ਦੀ ਦਵਾਈ ਜਲੰਧਰ ਦੇ ਨਿੱਜੀ ਹਸਪਤਾਲ ਤੋਂ ਚੱਲਦੀ ਹੈ। ਬੀਤੇ ਦਿਨ ਉਸ ਦੀ ਪੋਤਰੀ ਸੁਮਨਪ੍ਰੀਤ ਕੌਰ ਨੇ ਫਰਿੱਜ 'ਤੇ ਪਈ ਉਸ ਦੀ ਦਵਾਈ ਨੂੰ ਟੌਫੀਆਂ ਸਮਝ ਕੇ ਖਾ ਲਿਆ, ਜਿਸ ਕਾਰਣ ਉਸ ਦੀ ਹਾਲਤ ਵਿਗੜ ਗਈ। ਇਸ ਦੌਰਾਨ ਸੁਮਨਪ੍ਰੀਤ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾ. ਮੋਮੀ ਨੇ ਦੱਸਿਆ ਕਿ ਬੱਚੀ ਦੀ ਹਾਲਤ ਗੰਭੀਰ ਹੈ ਅਤੇ ਇਲਾਜ ਜਾਰੀ ਹੈ।