ਬੇਖੌਫ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੌਕ ''ਤੇ ਦਰਾਣੀ-ਜਠਾਣੀ ਨੂੰ ਲੁੱਟਿਆ
Wednesday, Feb 05, 2025 - 08:52 PM (IST)
ਮਨੀਸ਼ ਬਾਵਾ- ਫਿਲੌਰ ਤੋਂ ਗੁਰਾਇਆ ਥਾਣੇ ਦੇ ਪਿੰਡ ਕੋਟਲੀ ਖੱਖਿਆਂ ਆਪਣੇ ਰਿਸ਼ਤੇਦਾਰ ਦੇ ਮਰਗ ਦੇ ਭੋਗ 'ਤੇ ਜਾ ਰਹੀ ਦਰਾਣੀ-ਜਠਾਣੀ ਨੂੰ ਤੇਜ਼ਧਾਰ ਹਥਿਆਰਾ ਦੀ ਨੌਕ ਤੇ ਜਖਮੀ ਕਰਕੇ ਦੋ ਲੁਟੇਰਿਆਂ ਨੇ ਸੋਨੇ ਦੀਆਂ ਬਾਲੀਆ ਲੁੱਟ ਕਿ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਇੰਦਰਜੀਤ ਨੇ ਦੱਸਿਆ ਕਿ ਉਹ ਫਿਲੋਰ ਦੀ ਰਹਿਣ ਵਾਲੀ ਹੈ ਜੋ ਆਪਣੀ ਦਰਾਣੀ ਦੇ ਨਾਲ ਕੋਟਲੀ ਖੱਖਿਆਂ ਨੂੰ ਆ ਰਹੀ ਸੀ। ਜਦੋਂ ਫਗਵਾੜਾ ਤੋਂ ਉਨ੍ਹਾਂ ਨੇ ਮਿਨੀ ਬੱਸ ਲਈ ਤਾਂ ਬੱਸ ਅੱਡੇ ਤੇ ਉਤਰਨ ਤੋਂ ਬਾਅਦ ਉਨ੍ਹਾਂ ਦੇ ਮਗਰ ਇੱਕ ਮੋਟਰਸਾਈਕਲ 'ਤੇ ਦੋ ਲੁਟੇਰੇ ਆਏ, ਜ਼ਿਨ੍ਹਾਂ ਨੇ ਉਨ੍ਹਾਂ ਤੋਂ ਸੋਨੇ ਦੀ ਵਾਲੀਆਂ ਮੰਗੀਆਂ।
ਡਰ ਦੇ ਮਾਰੇ ਉਨ੍ਹਾਂ ਨੂੰ ਸੋਨੇ ਦੀ ਵਾਲੀਆਂ ਦੇ ਦਿੱਤੀਆਂ ਪਰ ਲੁਟੇਰਿਆਂ ਨੇ ਹਥਿਆਰ ਨਾਲ ਉਨ੍ਹਾਂ ਦੇ ਹੱਥ 'ਤੇ ਵਾਰ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਉਨ੍ਹਾਂ ਦੇ ਹੱਥ ਤੇ 8 ਤੋਂ 9 ਟਾਂਕੇ ਲੱਗੇ ਹਨ ਅਤੇ ਲੁਟੇਰੇ ਸੋਨੇ ਦੀ ਵਾਲੀਆਂ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਉਨ੍ਹਾਂ ਨੇ ਦੁਸਾਂਝ ਕਲਾਂ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।