ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ''ਚ ਬਿਜਲੀ ਦਾ ‘ਅੱਖ-ਮਟੱਕਾ’ ਸ਼ੁਰੂ !
Thursday, Apr 10, 2025 - 03:40 AM (IST)

ਅਲਾਵਲਪੁਰ (ਬੰਗੜ) - ਅਪ੍ਰੈਲ ਮਹੀਨੇ ਦਾ ਪਹਿਲਾ ਹਫਤਾ ਹੀ ਬੀਤਿਆ ਹੈ। ਹਾਲੇ ਗਰਮੀ ਆਪਣੀ ਰਫਤਾਰ ਵੀ ਨਹੀਂ ਫੜਨ ਲੱਗੀ ਕਿ ਪਿੰਡਾਂ ’ਚ ਬਿਜਲੀ ਦਾ ‘ਅੱਖ-ਮਟੱਕਾ’ ਸ਼ੁਰੂ ਵੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡ ਸਿਕੰਦਰਪੁਰ ਵਿਖੇ ਸ਼ਾਮ ਹੁੰਦਿਆਂ ਹੀ ਵਾਰ-ਵਾਰ ਬਿਜਲੀ ਬੰਦ ਹੋਣ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਪਿੰਡ ਸਿਕੰਦਰਪੁਰ ਦੀ ਘਰੇਲੂ ਬਿਜਲੀ ਸਪਲਾਈ ਠੀਕ ਢੰਗ ਨਾਲ ਨਹੀਂ ਹੋ ਰਹੀ ਹੈ। ਅਣ-ਐਲਾਨੈ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੇ ਮੋਹਤਬਾਰ ਵਿਅਕਤੀਆਂ ਵੱਲੋਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ।