ਪੰਜਾਬ ਦੇ ਮੌਸਮ ਨੇ ਫਿਰ ਬਦਲੀ ਕਰਵਟ, ਆਉਣ ਵਾਲੇ 10 ਦਿਨਾਂ ’ਚ ਪਵੇਗੀ ਤੇਜ਼ ਲੂ, ਤਾਪਮਾਨ ਹੋਵੇਗਾ 45 ਤੋਂ ਪਾਰ
Sunday, Apr 13, 2025 - 06:17 PM (IST)

ਅੰਮ੍ਰਿਤਸਰ (ਜ. ਬ.)-ਪੰਜਾਬ 'ਚ ਮੀਂਹ ਨਾਲ ਇਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਮੌਸਮ ਨੇ ਕਰਵਟ ਬਦਲਦੇ ਹੋਏ ਇਕਦਮ ਵਧੇ ਤਾਪਮਾਨ ਨੇ ਜਿੱਥੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ, ਉਥੇ ਹੀ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਹੋਰ ਵਾਧਾ ਲੋਕਾਂ ਦੇ ਪਸੀਨਾ ਛੁਡਾ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 10 ਦਿਨਾਂ ’ਚ ਤਾਪਮਾਨ 46 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਕਾਰਨ ਏਅਰ ਕੰਡੀਸ਼ਨਰ ਅਤੇ ਕੂਲਰਾਂ ਦੀ ਵਿਕਰੀ ਕਰਨ ਵਾਲਿਆਂ ਦਾ ਕਾਰੋਬਾਰ ਵਧਣ ਅਤੇ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ- ਔਰਤ ਨੇ ਪ੍ਰੇਮੀ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ ਸੀ ਪਤੀ, cctv ਤੋਂ ਹੋਇਆ ਰੂਹ ਕੰਬਾਊ ਮੌਤ ਦਾ ਖੁਲਾਸਾ
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ-ਨਾਚ
ਕੁਝ ਦਿਨਾਂ ਤੋਂ ਚੱਲੀ ਠੰਡੀ ਹਵਾ ਨੇ ਰਾਹਤ ਜ਼ਰੂਰ ਦਿੱਤੀ ਪਰ ਆਉਣ ਵਾਲੇ ਦਿਨਾਂ ’ਚ ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਮੌਸਮ ਮਾਹਿਰਾਂ ਅਨੁਸਾਰ ਗਲੋਬਲ ਵਾਰਮਿੰਗ ਕਾਰਨ ਇਸ ਵਾਰ ਅਪ੍ਰੈਲ ਤੋਂ ਜੂਨ ਤੱਕ ਗਰਮੀ ਆਪਣੇ ਸਿਖਰ ’ਤੇ ਰਹਿਣ ਦੀ ਸੰਭਾਵਨਾ ਹੈ, ਜਦਕਿ ਪਹਿਲਾਂ ਮਈ ਅਤੇ ਜੂਨ ’ਚ ਗਰਮੀ ਜ਼ਿਆਦਾ ਹੁੰਦੀ ਸੀ। ਅੱਤ ਦੀ ਗਰਮੀ ਜਿੱਥੇ ਕਿਸਾਨਾਂ ਨੂੰ ਪਛੇਤੀ ਬੀਜੀ ਕਣਕ ਦੀ ਫ਼ਸਲ ਨੂੰ ਪੱਕਣ ’ਚ ਰਾਹਤ ਦੇਵੇਗੀ, ਉਥੇ ਹੀ ਇਸ ਨਾਲ ਲੋਕਾਂ ਦਾ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਸਕਦਾ ਹੈ। ਤੇਜ਼ ਗਰਮੀ ’ਚ ਚੱਲਣ ਵਾਲੀ ਲੂ ਜਿੱਥੇ ਛੋਟੇ ਬੱਚਿਆਂ ਸਮੇਤ ਆਮ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰੇਗੀ , ਉਥੇ ਹੀ ਇਸ ਦਾ ਅਸਰ ਰੋਜ਼ਾਨਾ ਦੇ ਕੰਮਾਂ ’ਤੇ ਵੀ ਪਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਜ਼ਮਾਨਤ 'ਤੇ ਆਏ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
16 ਤੋਂ ਬਾਅਦ ‘ਹੀਟ ਵੇਵ’ ਦਾ ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 16 ਅਪ੍ਰੈਲ ਤੋਂ ਬਾਅਦ ਹੀਟ ਵੇਵ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ 16 ਅਪ੍ਰੈਲ ਲਈ ਹੀਟ ਵੇਵ ਦੇ ਪਹਿਲੇ ਪੜਾਅ ’ਚ ਬਠਿੰਡਾ, ਮਾਨਸਾ, ਸੰਗਰੂਰ ਤੇ ਬਰਨਾਲਾ ਲਈ ਹੀਟ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਧਦੀ ਗਰਮੀ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਰੌਣਕ ਲਿਆ ਸਕਦੀ ਹੈ ਅਤੇ ਇਸ ਤੋਂ ਇਲਾਵਾ ਕੋਲਡ ਡਰਿੰਕਸ, ਕੁਲਫੀ ਅਤੇ ਆਈਸਕ੍ਰੀਮ ਵੇਚਣ ਵਾਲੇ ਕਾਰੋਬਾਰੀਆਂ ਦੀ ਚਾਂਦੀ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8