ਪੰਜਾਬ ਦੇ ਇਲਾਕੇ 'ਚ ਤੇਜ਼ ਹਨ੍ਹੇਰੀ ਨੇ ਮਚਾਈ ਤਬਾਹੀ, ਗੁਰੂਘਰ 'ਚ ਹੋ ਗਈ Announcement
Saturday, Apr 12, 2025 - 10:49 AM (IST)

ਬੋਹਾ/ਬੁਢਲਾਡਾ (ਅਮਨਦੀਪ, ਬਾਂਸਲ) : ਬੁਢਲਾਡਾ ਇਲਾਕੇ ਦੇ ਬੋਹਾ ਪਿੰਡ 'ਚ ਬੀਤੀ ਸ਼ਾਮ ਅਚਨਚੇਤ ਆਈ ਬਰਸਾਤ ਅਤੇ ਤੇਜ਼ ਝੱਖੜ ਨੇ ਤਬਾਹੀ ਮਚਾ ਦਿੱਤੀ। ਇਸ ਕਾਰਨ ਜਿੱਥੇ ਕਿਸਾਨਾਂ ਦੀਆਂ ਪੱਕ ਰਹੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਉੱਥੇ ਸਥਾਨਕ ਗਊਸ਼ਾਲਾ 'ਚ ਗਊਆਂ 'ਤੇ ਵੀ ਕੁਦਰਤ ਨੇ ਕਹਿਰ ਢਾਇਆ ਹੈ। ਤੇਜ਼ ਝੱਖੜ ਨਾਲ ਸਥਾਨਕ ਗਊਸ਼ਾਲਾ ਵਿਚ ਦੋਵੇਂ ਪਾਸੇ ਪਏ ਲੰਬੇ ਸ਼ੈੱਡਾਂ ਨੂੰ ਜ਼ਬਰਦਸਤ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਣਕ ਦੀ ਵਾਢੀ ਦੌਰਾਨ ਐਡਵਾਈਜ਼ਰੀ ਜਾਰੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ...
ਸ਼ੈੱਡ ਥੱਲੇ ਸੈਂਕੜੇ ਗਊਆਂ ਸਨ, ਜਿਨ੍ਹਾਂ ’ਚੋਂ 15 ਗਊਆਂ ਦਮ ਤੋੜ ਗਈਆਂ ਅਤੇ ਦਰਜਨਾਂ ਗਊਆਂ ਜ਼ਖਮੀ ਹੋ ਗਈਆਂ ਹਨ। ਬੋਹਾ ਨਗਰ ਦੇ ਗੁਰੂ ਘਰ ’ਚ ਹੋਈ ਅਨਾਊਂਸਮੈਂਟ ਤੋਂ ਬਾਅਦ ਸਾਰਾ ਨਗਰ ਹੀ ਗਊਸ਼ਾਲਾ 'ਚ ਪਹੁੰਚਿਆ, ਜਿੱਥੇ ਬੋਹਾ, ਗਾਦੜਪੱਤੀ ਦੇ ਕਿਸਾਨ, ਦੁਕਾਨਦਾਰ ਭਰਾ, ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਦਰਜਨਾਂ ਜਖਮੀ ਅਤੇ ਜਾਨ ਗੁਆ ਚੁੱਕੀਆਂ ਗਊਆਂ ਨੂੰ ਢਹਿ-ਢੇਰੀ ਹੋਏ ਸ਼ੈੱਡ ਥੱਲੋਂ ਬਾਹਰ ਕੱਢਿਆ।
ਇਹ ਵੀ ਪੜ੍ਹੋ : Result ਤੋਂ ਪਹਿਲਾਂ ਵਿਦਿਆਰਥੀਆਂ ਲਈ ਆਖ਼ਰੀ ਮੌਕਾ! ਇਹ ਤਾਰੀਖ਼ ਲੰਘ ਗਈ ਤਾਂ...
ਇਸ ਮੌਕੇ ਵੈਟਰਨਰੀ ਡਾਕਟਰ, ਪੁਲਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਹਾਜ਼ਰ ਸਨ। ਇਸ ਘਟਨਾ ਨਾਲ ਸਮੁੱਚੇ ਬੋਹਾ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਪ੍ਰਧਾਨ ਵਿਪਨ ਗਰਗ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਗਊਸ਼ਾਲਾ ਦੀ ਲੋੜੀਂਦੀ ਮਦਦ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8