ਇਕਦਮ ਮੌਸਮ ਤਬਦੀਲੀ ਤੇ ਤੇਜ਼ ਹਵਾਵਾਂ ਨੇ ਡਰਾਏ ਕਿਸਾਨ

Wednesday, Apr 16, 2025 - 10:21 PM (IST)

ਇਕਦਮ ਮੌਸਮ ਤਬਦੀਲੀ ਤੇ ਤੇਜ਼ ਹਵਾਵਾਂ ਨੇ ਡਰਾਏ ਕਿਸਾਨ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਜਿੱਥੇ ਪਿਛਲੇ ਛੇ ਮਹੀਨੇ ਤੋਂ ਕਣਕ ਦੀ ਫਸਲ ਪੱਕਣ ਦੀ ਉਡੀਕ ਦੀ ਆਸ ਲਗਾਈ ਬੈਠੇ ਕਿਸਾਨ ਦੀ ਕਣਕ ਦੀ ਫਸਲ ਵੱਢਣ ਦਾ ਸਮਾਂ ਆਇਆ ਹੈ ਉਥੇ ਹੀ ਮੌਸਮ ਵਿੱਚ ਆਈ ਇੱਕ ਦਮ ਤਬਦੀਲੀ ਅਤੇ ਤੇਜ਼ ਤੂਫਾਨ ਕਾਰਨ ਕਿਸਾਨ ਨੂੰ ਇੱਕ ਵਾਰ ਮੁੜ ਮੱਥੇ 'ਤੇ ਪਰੇਸ਼ਾਨੀ ਦੀਆਂ ਲਕੀਰਾਂ ਵੇਖਣ ਨੂੰ ਮਿਲ ਰਹੀਆਂ ਹਨ। 

ਜਾਣਕਾਰੀ ਅਨੁਸਾਰ ਦੇਰ ਸ਼ਾਮ ਅਚਾਨਕ ਇੱਕ ਦਮ ਤੇਜ਼ ਹਵਾਵਾਂ ਅਤੇ ਅਸਮਾਨ 'ਤੇ ਕਾਲੇ ਬੱਦਲ ਛਾਏ ਜਾਣ ਕਾਰਨ ਕਿਸਾਨ ਲਈ ਪਰੇਸ਼ਾਨੀ ਪੈਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ ਤੇਜ਼ ਹਵਾ ਕਾਰਨ ਬਿਜਲੀ ਵੀ ਬਿਲਕੁਲ ਗੁੱਲ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਅਜੇ ਇੱਕ ਦੋ ਦਿਨ ਪਹਿਲਾਂ ਹੀ ਲੋਕਾਂ ਵੱਲੋਂ ਕਣਕ ਦੀ ਫਸਲ ਦੀ ਵਾਢੀ ਸ਼ੁਰੂ ਕੀਤੀ ਸੀ ਜਿਸ ਕਾਰਨ ਅਜੇ ਬੜੀ ਵੱਡੀ ਗਿਣਤੀ ਕਣਕ ਦਾ ਰਕਬਾ  ਖੇਤਾਂ ਵਿੱਚ ਹੀ ਖੜਾ ਹੈ। ਪਰ ਮੌਸਮ ਵਿਭਾਗ ਦੀ ਭਵਿੱਖ ਬਾਣੀ ਦੇ ਅਨੁਸਾਰ ਇਕਦਮ ਮੌਸਮ ਵਿੱਚ ਆਈ ਤਬਦੀਲੀ ਨੇ ਮੁੜ ਕਿਸਾਨਾਂ ਲਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਹਨ ਕਿਉਂਕਿ ਜੇਕਰ ਹਲਕੀ ਜਿਹੀ ਬਾਰਿਸ਼ ਵੀ ਹੋ ਜਾਂਦੀ ਹੈ ਤਾਂ ਕਣਕ ਦੀ ਵਾਢੀ ਕੁਝ ਦਿਨ ਲੇਟ ਹੋ ਸਕਦੀ ਹੈ ਅਤੇ ਮੰਡੀਆਂ ਵਿੱਚ ਵੀ ਕਣਕ ਦੀ ਫਸਲ ਜਿਨ੍ਹਾਂ ਕਿਸਾਨਾਂ ਨੇ ਵੇਚਣ ਲਈ ਸੁੱਟੀ ਹੋਈ ਹੈ ਉਨ੍ਹਾਂ ਨੂੰ ਵੀ ਪਰੇਸ਼ਾਨ ਹੋਣਾ ਪੈ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜੇਕਰ ਮੌਸਮ ਸਾਫ ਨਹੀਂ ਹੁੰਦਾ ਤਾਂ ਕਿਸਾਨਾ ਲਈ ਕਈ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ। ਉਧਰ ਤੇਜ਼ ਤੂਫਾਨ ਕਾਰਨ ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਨਹੀਂ ਹਨੇਰੇ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News