ਅਲਫਾ ਕਲੀਨਿਕ ਲੈਬ ਤੇ ਡਾਇਗਨੋਸਟਿਕ ਸੈਂਟਰ ਦੇ ਬਲੱਡ ਬੈਂਕ ’ਚ ਮਿਲੀਆਂ ਖਾਮੀਆਂ

11/15/2018 6:49:54 AM

ਜਲੰਧਰ,   (ਰੱਤਾ)-  ਖੂਨ ਵੇਚਣ ਦੇ ਦੋਸ਼ ਵਿਚ ਮੰਗਲਵਾਰ ਰਾਤ ਨੂੰ 2 ਨੌਜਵਾਨਾਂ ਦੇ ਫੜੇ  ਜਾਣ ਤੋਂ ਬਾਅਦ ਡਰੱਗ ਵਿਭਾਗ ਦੀ ਟੀਮ ਵਲੋਂ ਕਪੂਰਥਲਾ ਚੌਕ ਨੇੜੇ ਸਥਿਤ ਅਲਫਾ ਕਲੀਨਿਕ  ਲੈਬ ਐਂਡ ਡਾਇਗਨੋਸਟਿਕ ਸੈਂਟਰ ਦੇ ਬਲੱਡ ਬੈਂਕ ਵਿਚ ਹੋਏ ਹੰਗਾਮੇ ਦੇ ਕਾਰਨ ਵਿਭਾਗ ਨੇ ਉਸ  ਨੂੰ ਸੀਲ ਕਰ ਦਿੱਤਾ ਸੀ। 
ਬੁੱਧਵਾਰ ਸਵੇਰੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਕਰੁਣ ਸਚਦੇਵ ਤੇ  ਡਰੱਗ ਇੰਸਪੈਕਟਰ ਅਮਰਜੀਤ ਸਿੰਘ ਦੀ ਟੀਮ ਨੇ ਲੈਬ ਦੇ ਮਾਲਕ ਡਾ. ਅਰਵਿੰਦ ਗੁਪਤਾ ਅਤੇ  ਸ਼ਿਕਾਇਤਕਰਤਾ ਦੇ ਸਾਹਮਣੇ ਬਲੱਡ ਬੈਂਕ ਦੀ ਸੀਲ ਖੋਲ੍ਹ ਕੇ ਉਥੋਂ ਦਾ ਰਿਕਾਰਡ ਚੈੱਕ ਕੀਤਾ।  ਡਰੱਗ ਵਿਭਾਗ ਦੀ ਟੀਮ ਨੂੰ ਉਥੋਂ ਮੰਗਲਵਾਰ ਰਾਤ ਕਰਾਸ ਚੈੱਕ ਕੀਤੇ ਗਏ ਬਲੱਡ ਸੈਂਪਲ ਤਾਂ  ਮਿਲ ਗਏ ਜਦ ਕਿ ਰਿਕਾਰਡ ਵਿਚ ਕੁਝ ਮਾਮੂਲੀ ਖਾਮੀਆਂ ਮਿਲੀਆਂ।
ਜ਼ੋਨਲ ਲਾਇਸੈਂਸਿੰਗ  ਅਥਾਰਟੀ ਵਰੁਣ ਸਚਦੇਵਾ ਨੇ ਦੱਸਿਆ ਕਿ ਇਸ ਸਬੰਧੀ ਪੂਰੀ ਰਿਪੋਰਟ ਵਿਭਾਗ ਦੇ ਉਚ  ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਸੌਂਪ ਦੇਣਗੇ। ਓਧਰ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ  ਬੱਗਾ ਨੇ ਕਿਹਾ ਕਿ ਡਰੱਗ ਐਂਡ ਕਾਸਮੈਟਿਕ ਐਕਟ ਦੇ ਮੁਤਾਬਕ ਬਲੱਡ ਬੈਂਕ ਦੇ ਰਿਕਾਰਡ ਵਿਚ  ਜੋ ਵੀ ਤਰੁਟੀਆਂ ਹੋਣਗੀਆਂ ਉਸ ਸਬੰਧੀ ਉਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।


Related News