ਆਦਮਪੁਰ ਪੁਲਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਕਤੀ ਕਾਬੂ

10/15/2019 12:01:39 AM

ਆਦਮਪੁਰ,(ਤਰਨਜੋਤ ਸਿੰਘ): ਆਦਮਪੁਰ ਪੁਲਿਸ ਵਲੋਂ ਵੱਖ-ਵੱਖ ਥਾਈਂ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਦੀ ਖਬਰ ਮਿਲੀ ਹੈ। ਥਾਣਾ ਮੁਖੀ ਆਦਮਪੁਰ ਨੇ ਦੱਸਿਆ ਕਿ ਮਹਿਮਦਪੁਰ ਪੁਲੀ 'ਤੇ ਨਾਕਾਬੰਦੀ ਦੌਰਾਨ ਸਬ ਇੰਸਪੈਕਟਰ ਇੰਦਰ ਸਿੰਘ ਨੇ ਸ਼ੱਕ ਦੇ ਆਹਾਰ 'ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਢਾਈ ਕਿਲੋ ਡੋਡੇ ਚੁਰਾ ਪੋਸਤ ਬਰਾਮਦ ਹੋਇਆ। ਜਿਸ ਦੀ ਪਛਾਣ ਨਰੇਸ਼ ਕੁਮਾਰ ਉਰਫ ਆਸ਼ੂ ਵਾਸੀ ਲੇਸੜੀਵਾਲ ਵਜੋਂ ਹੋਈ ਹੈ ਤੇ ਦੂਜਾ ਵਿਅਕਤੀ ਅਲਾਵਲਪੁਰ ਚੌਂਕੀ ਦੇ ਇੰਚਾਰਜ ਹਰਪਾਲ ਸਿੰਘ ਨੇ ਬਿਆਸ ਪਿੰਡ ਮਾਰਗ ਤੇ ਗਸ਼ਤ ਦੌਰਾਨ ਸ਼ਮਸ਼ਾਨ ਘਾਟ ਨੇੜਿਓਂ ਕਾਬੂ ਕੀਤਾ। ਜਿਸ ਕੋਲੋਂ 5 ਗ੍ਰਾਮ ਹੈਰੋਇਨ ਤੇ 120 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਿਸ ਦੀ ਪਛਾਣ ਧਵਨਪ੍ਰੀਤ ਸਿੰਘ ਵਾਸੀ ਪੰਡੋਰੀ ਨਿਝਰਾਂ ਵਜੋਂ ਹੋਈ ਹੈ। ਦੋਵੇਂ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਹਿਰਾਸਤ 'ਚ ਲੈ ਲਿਆ ਹੈ।


Related News