ਔਰਤ ਦੇ ਗਲੇ ’ਚੋਂ ਝਪਟ ਕੇ ਝਪਟਮਾਰ ਫਰਾਰ

Thursday, Aug 22, 2019 - 04:50 AM (IST)

ਔਰਤ ਦੇ ਗਲੇ ’ਚੋਂ  ਝਪਟ ਕੇ ਝਪਟਮਾਰ ਫਰਾਰ

ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਵਿਚ ਲੁੱਟਾਂ-ਖੋਹਾਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਅੱਜ ਸ਼ਾਮੀਂ ਸਾਢੇ 5 ਵਜੇ ਦੇ ਕਰੀਬ ਫਗਵਾਡ਼ਾ ਰੋਡ ’ਤੇ ਸਥਿਤ ਸਿੰਗਲਾ ਹਸਪਤਾਲ ਦੇ ਸਾਹਮਣੇ ਕੋਟਲਾ ਨੌਧ ਸਿੰਘ ਪਿੰਡ ਤੋਂ ਆਪਣੇ ਬੇਟੇ ਨੂੰ ਵਿਖਾਉਣ ਆ ਰਹੀ ਔਰਤ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਕੇ ਝਪਟਮਾਰ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ । ਦਿਨ-ਦਿਹਾਡ਼ੇ ਵਾਪਰੀ ਇਸ ਘਟਨਾ ਨਾਲ ਆਸ-ਪਾਸ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੌਰ ਨਿਵਾਸੀ ਕੋਟਲਾ ਨੌਧ ਸਿੰਘ ਬੁੱਲ੍ਹੋਵਾਲ ਆਪਣੇ ਬੇਟੇ ਨੂੰ ਵਿਖਾਉਣ ਲਈ ਸ਼ਾਮੀਂ ਕਰੀਬ ਸਾਢੇ 5 ਵਜੇ ਸਿੰਗਲਾ ਹਸਪਤਾਲ ਆਈ ਸੀ। ਇਸ ਦੌਰਾਨ ਜਦੋਂ ਉਹ ਰਿਕਸ਼ਾ ਤੋਂ ਉਤਰ ਕੇ ਹਸਪਤਾਲ ਅੰਦਰ ਦਾਖਲ ਹੋਣ ਲੱਗੀ ਤਾਂ ਉੱਥੇ ਪਹਿਲਾਂ ਤੋਂ ਹੀ ਖਡ਼੍ਹੇ ਇਕ ਨੌਜਵਾਨ ਨੇ ਉਸ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਝਪਟੀ ਅਤੇ ਆਪਣੇ ਸਾਥੀ, ਜੋ ਕਿ ਮੋਟਰਸਾਈਕਲ ’ਤੇ ਸੀ, ਨਾਲ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਔਰਤ ਕਾਫ਼ੀ ਸਹਿਮੀ ਹੋਈ ਸੀ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਝਪਟਮਾਰ ਫਗਵਾਡ਼ਾ ਚੌਕ ਵੱਲ ਫਰਾਰ ਹੋ ਗਏ। ਘਟਨਾ ਤੋਂ ਬਾਅਦ ਲੋਕਾਂ ਦਾ ਕਹਿਣਾ ਸੀ ਕਿ ਚੋਰਾਂ ਅਤੇ ਝਪਟਮਾਰਾਂ ’ਤੇ ਕਾਰਵਾਈ ਲਈ ਪੁਲਸ ਨੂੰ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਝਪਟਮਾਰਾਂ ਦੇ ਸੰਤਾਪ ਤੋਂ ਰਾਹਤ ਮਿਲ ਸਕੇ।


author

Bharat Thapa

Content Editor

Related News