PAP ਚੌਂਕ ‘ਤੇ ਆਲੂਆਂ ਨਾਲ ਭਰੀ ਟਰਾਲੀ ਪਲਟੀ, ਸੜਕ ‘ਤੇ ਖਿਲਰੇ ਆਲੂ

Thursday, Mar 26, 2026 - 05:33 PM (IST)

PAP ਚੌਂਕ ‘ਤੇ ਆਲੂਆਂ ਨਾਲ ਭਰੀ ਟਰਾਲੀ ਪਲਟੀ, ਸੜਕ ‘ਤੇ ਖਿਲਰੇ ਆਲੂ

ਜਲੰਧਰ (ਸੁਨੀਲ)- ਜਲੰਧਰ ਦੇ ਪੀਏਪੀ ਚੌਂਕ ਨੇੜੇ ਦੇਰ ਰਾਤ ਇਕ ਆਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਟਰਾਲੀ ‘ਚ ਸਵਾਰ ਦੋ ਨੌਜਵਾਨ ਮਨਵਿੰਦਰ ਅਤੇ ਹੈਪੀ ਵਾਲ-ਵਾਲ ਬਚ ਗਏ। ਮਿਲੀ ਜਾਣਕਾਰੀ ਮੁਤਾਬਕ ਆਲੂਆਂ ਨਾਲ ਭਰੀ ਟਰਾਲੀ ਕਰਤਾਰਪੁਰ ਤੋਂ ਕਾਦੀਆਂ ਵੱਲ ਜਾ ਰਹੀ ਸੀ। ਜਦੋਂ ਟਰਾਲੀ ਪੀਏਪੀ ਚੌਂਕ ਨੇੜੇ ਮੋੜ ਮੁੜ ਰਹੀ ਸੀ ਤਾਂ ਭਾਰੀ ਲੋਡ ਹੋਣ ਕਰਕੇ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਰਾਲੀ ਸੜਕ ‘ਤੇ ਪਲਟ ਗਈ।

ਇਹ ਵੀ ਪੜ੍ਹੋ-'ਸੁੱਕਾ ਦੁੱਧ' ਵਿਵਾਦ ‘ਤੇ 'ਆਪ' ਸਰਕਾਰ 'ਤੇ ਮਜੀਠੀਆ ਦਾ ਵੱਡਾ ਹਮਲਾ, CM ਮਾਨ ਤੋਂ ਕੀਤੀ ਅਸਤੀਫੇ ਦੀ ਮੰਗ

ਇਸ ਹਾਦਸੇ ਕਾਰਨ ਸੜਕ ‘ਤੇ ਆਲੂ ਖਿਲਰ ਗਏ, ਜਿਸ ਨਾਲ ਕੁਝ ਸਮੇਂ ਲਈ ਯਾਤਾਯਾਤ ਪ੍ਰਭਾਵਿਤ ਰਹੀ। ਸੂਚਨਾ ਮਿਲਣ ‘ਤੇ ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ। ਜਾਂਚ ਅਧਿਕਾਰੀ ਏਐਸਆਈ ਕਰਨੈਲ ਸਿੰਘ ਅਤੇ ਹੈੱਡ ਕਾਂਸਟੇਬਲ ਅਨੀਲ ਕੁਮਾਰ ਨੇ ਦੱਸਿਆ ਕਿ ਹਾਲਾਤਾਂ ‘ਤੇ ਕਾਬੂ ਪਾਇਆ ਗਿਆ ਅਤੇ ਦੂਜੀ ਟਰਾਲੀ ਮੰਗਵਾ ਕੇ ਸੜਕ ‘ਤੇ ਬਿਖਰੇ ਆਲੂਆਂ ਨੂੰ ਲੋਡ ਕਰਵਾ ਕੇ ਰਸਤਾ ਸਾਫ ਕਰਵਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਿਸੇ ਹੋਰ ਦੇ ਭੁਲੇਖੇ ਸੈਲੂਨ ਮਾਲਕ ਨੂੰ ਵੱਢ ਗਏ ਮੁਲਜ਼ਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News