ਔਰਤਾਂ ਦੇ ਕੱਪੜੇ ਪਹਿਨ ਕੇ ਭੀਖ ਮੰਗਣ ਵਾਲਿਆਂ ਨੂੰ ਪੈਸੇ ਨਾ ਦੇਣ ’ਤੇ ਕਾਰ ਚਾਲਕ ਨਾਲ ਬਦਸਲੂਕੀ

Thursday, Mar 26, 2026 - 12:05 PM (IST)

ਔਰਤਾਂ ਦੇ ਕੱਪੜੇ ਪਹਿਨ ਕੇ ਭੀਖ ਮੰਗਣ ਵਾਲਿਆਂ ਨੂੰ ਪੈਸੇ ਨਾ ਦੇਣ ’ਤੇ ਕਾਰ ਚਾਲਕ ਨਾਲ ਬਦਸਲੂਕੀ

ਜਲੰਧਰ (ਜ. ਬ.)–ਪਠਾਨਕੋਟ ਚੌਕ ’ਤੇ ਔਰਤਾਂ ਦੇ ਕੱਪੜੇ ਪਹਿਨ ਕੇ ਭੀਖ ਮੰਗਣ ਵਾਲਿਆਂ ਨੇ ਕਾਰ ਚਾਲਕ ਵੱਲੋਂ ਪੈਸੇ ਨਾ ਦੇਣ ’ਤੇ ਉਸ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ। ਕਾਰ ਚਾਲਕ ਨੇ ਵਿਰੋਧ ਕੀਤਾ ਤਾਂ ਉਹ ਲੋਕ ਝਗੜੇ ’ਤੇ ਉਤਾਰੂ ਹੋ ਗਏ ਪਰ ਜਦੋਂ ਚੌਕ ’ਤੇ ਤਾਇਨਾਤ ਟ੍ਰੈਫਿਕ ਮੁਲਾਜ਼ਮਾਂ ਨੇ ਕਾਰ ਚਾਲਕ ਨੂੰ ਪੁਲਸ ਕੰਟਰੋਲ ਰੂਮ ’ਚ ਫੋਨ ਕਰਨ ਦੀ ਸਲਾਹ ਦਿੱਤੀ ਤਾਂ ਉਕਤ ਲੋਕਾਂ ਨੇ ਉਲਟਾ ਸ਼ਰੇਆਮ ਟ੍ਰੈਫਿਕ ਮੁਲਾਜ਼ਮਾਂ ਨੂੰ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ: 26, 27 ਤੇ 29 ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪੰਜਾਬ ਦੇ ਮੌਸਮ ਲਈ ਹੋਈ ਵੱਡੀ ਭਵਿੱਖਬਾਣੀ

ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਸਮੇਂ ਇਕ ਕਾਰ ਚਾਲਕ ਪਠਾਨਕੋਟ ਚੌਕ ’ਤੇ ਰੈੱਡ ਲਾਈਟ ’ਤੇ ਖੜ੍ਹਾ ਸੀ। ਅਜਿਹੇ ਵਿਚ ਇਕ ਕਥਿਤ ਕਿੰਨਰ ਕਾਰ ਚਾਲਕ ਤੋਂ ਪੈਸੇ ਮੰਗਣ ਲੱਗਾ। ਕਾਰ ਚਾਲਕ ਨੇ ਉਸ ਨੂੰ ਖੁੱਲ੍ਹੇ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਪੈਸੇ ਮੰਗਣ ਵਾਲੇ ਨੇ ਉਸ ’ਤੇ ਭੱਦੀ ਟਿੱਪਣੀ ਕਰ ਦਿੱਤੀ। ਕਾਰ ਚਾਲਕ ਨੇ ਵਿਰੋਧ ਕੀਤਾ ਤਾਂ ਭੀਖ ਮੰਗਣ ਵਾਲਿਆਂ ਨੇ ਉਸ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਕਾਰ ਚਾਲਕ ਨੇ ਵੀ ਗੱਡੀ ਸਾਈਡ ’ਤੇ ਖੜ੍ਹੀ ਕਰ ਕੇ ਕਥਿਤ ਕਿੰਨਰ ਨਾਲ ਬਹਿਸ ਸ਼ੁਰੂ ਕਰ ਦਿੱਤੀ।

ਅਜਿਹੇ ਵਿਚ ਹੋਰ ਭੀਖ ਮੰਗਣ ਵਾਲੇ ਵੀ ਇਕੱਠੇ ਹੋ ਗਏ। ਚੌਕ ’ਤੇ ਹੰਗਾਮਾ ਹੁੰਦਾ ਵੇਖ ਕੇ ਉਥੇ ਤਾਇਨਾਤ ਟ੍ਰੈਫਿਕ ਮੁਲਾਜ਼ਮ ਵੀ ਪਹੁੰਚ ਗਏ। ਉਨ੍ਹਾਂ ਨੇ ਕਾਰ ਚਾਲਕ ਨੂੰ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦੇਣ ਦੀ ਗੱਲ ਕਹੀ ਤਾਂ ਕਥਿਤ ਕਿੰਨਰਾਂ ਨੇ ਪੁਲਸ ਮੁਲਾਜ਼ਮਾਂ ਨਾਲ ਹੀ ਸ਼ਰੇਆਮ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਚੌਕ ਵਿਚਕਾਰ ਕੱਪੜੇ ਉਤਾਰਨ ਦੀਆਂ ਧਮਕੀਆਂ ਦੇਣ ਲੱਗੇ।

ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਕਾਰ ਚਾਲਕ ਖੁਦ ਹੀ ਬਿਨਾਂ ਕੋਈ ਕਾਰਵਾਈ ਕਰਵਾਏ ਉਥੋਂ ਚਲਾ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਚੌਕ ’ਤੇ ਕਿਸ ਦੀ ਸ਼ਹਿ ’ਤੇ ਧੱਕੇ ਨਾਲ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਹਨ। ਇਹ ਇਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸ਼ਹਿਰ ਦੇ ਕਈ ਅਜਿਹੇ ਚੌਕ ਹਨ, ਜਿੱਥੇ ਰੈੱਡ ਲਾਈਟਾਂ ’ਤੇ ਖੜ੍ਹੇ ਲੋਕਾਂ ਤੋਂ ਜ਼ਬਰਦਸਤੀ ਪੈਸੇ ਮੰਗੇ ਜਾਂਦੇ ਹਨ ਅਤੇ ਨਾ ਦੇਣ ’ਤੇ ਲੋਕਾਂ ਨਾਲ ਗਲਤ ਟਿੱਪਣੀ ਵੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News