ਵੈਸ਼ਨੋ ਦੇਵੀ ਮਾਲਵਾ ਤੇ ਨਾਂਦੇੜ ਸਾਹਿਬ ਐਕਸਪ੍ਰੈੱਸ 3-3, ਅੰਮ੍ਰਿਤਸਰ ਤੇ ਗੋਰਖਪੁਰ ਸਪੈਸ਼ਲ ਟਰੇਨ ਵੀ ਰਹੀ ਲੇਟ
Monday, Mar 23, 2026 - 03:24 PM (IST)
ਜਲੰਧਰ (ਪੁਨੀਤ)-ਐਤਵਾਰ ਦੀ ਛੁੱਟੀ ਦਾ ਦਿਨ ਵੀ ਰੇਲ ਯਾਤਰੀਆਂ ਲਈ ਭਾਰੀ ਪ੍ਰੇਸ਼ਾਨੀਆਂ ਭਰਿਆ ਰਿਹਾ। ਕਈ ਪ੍ਰਮੁੱਖ ਟ੍ਰੇਨਾਂ ਘੰਟਿਆਂਬੱਧੀ ਦੇਰੀ ਨਾਲ ਚੱਲੀਆਂ ਅਤੇ ਯਾਤਰੀਆਂ ਨੂੰ ਸਿਟੀ ਤੇ ਕੈਂਟ ਰੇਲਵੇ ਸਟੇਸ਼ਨਾਂ ’ਤੇ ਲੰਮੀ ਉਡੀਕ ਦਾ ਸਾਹਮਣਾ ਕਰਨਾ ਪਿਆ। ਵੈਸ਼ਨੋ ਦੇਵੀ ਮਾਲਵਾ ਐਕਸਪ੍ਰੈੱਸ ਅਤੇ ਨਾਂਦੇੜ ਸਾਹਿਬ ਐਕਸਪ੍ਰੈੱਸ ਲਗਭਗ 3-3 ਘੰਟੇ ਦੀ ਦੇਰੀ ਨਾਲ ਪਹੁੰਚੀਆਂ, ਜਦਕਿ ਅੰਮ੍ਰਿਤਸਰ ਅਤੇ ਗੋਰਖਪੁਰ ਲਈ ਚਲਾਈਆਂ ਗਈਆਂ ਸਪੈਸ਼ਲ ਟ੍ਰੇਨਾਂ ਲੱਗਭਗ ਸਾਢੇ ਚਾਰ ਘੰਟੇ ਲੇਟ ਰਹੀਆਂ। ਇਸ ਤੋਂ ਇਲਾਵਾ ਸ਼ਹੀਦ ਐਕਸਪ੍ਰੈੱਸ ਨੇ ਯਾਤਰੀਆਂ ਨੂੰ ਕਰੀਬ ਪੌਣੇ ਦੋ ਘੰਟੇ ਤੱਕ ਪਲੇਟਫਾਰਮ ’ਤੇ ਰੋਕੀ ਰੱਖਿਆ ਅਤੇ ਆਮਰਪਾਲੀ ਐਕਸਪ੍ਰੈੱਸ ਵੀ ਲੱਗਭਗ ਦੋ ਘੰਟੇ ਦੀ ਦੇਰੀ ਨਾਲ ਚੱਲੀ, ਜਿਸ ਨਾਲ ਯਾਤਰੀਆਂ ਦੀ ਪ੍ਰੇਸ਼ਾਨੀ ਹੋਰ ਵਧ ਗਈ।
ਇਹ ਵੀ ਪੜ੍ਹੋ: DM ਖ਼ੁਦਕੁਸ਼ੀ ਮਾਮਲੇ 'ਚ ਪੰਜਾਬ ਰੋਡਵੇਜ਼ ਵਰਕਰਾਂ ਨੇ ਜਲੰਧਰ 'ਚ ਕੀਤਾ ਰੋਸ ਪ੍ਰਦਰਸ਼ਨ
ਟ੍ਰੇਨਾਂ ਦੀ ਇਸ ਲੇਟ-ਲਤੀਫ਼ੀ ਕਾਰਨ ਸਟੇਸ਼ਨ ’ਤੇ ਯਾਤਰੀਆਂ ਦੀ ਭੀੜ ਵਧਦੀ ਗਈ ਅਤੇ ਪਲੇਟਫਾਰਮ ’ਤੇ ਅਵਿਵਸਥਾ ਦਾ ਮਾਹੌਲ ਬਣ ਗਿਆ। ਖ਼ਾਸ ਕਰ ਕੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਯਾਤਰੀ ਸਮੇਂ ’ਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਚਿੰਤਾ ਵਿਚ ਪ੍ਰੇਸ਼ਾਨ ਨਜ਼ਰ ਆਏ, ਉੱਥੇ ਹੀ ਕੁਝ ਨੇ ਰੇਲਵੇ ਦੀ ਕਾਰਜਪ੍ਰਣਾਲੀ ’ਤੇ ਨਾਰਾਜ਼ਗੀ ਵੀ ਜਤਾਈ। ਯਾਤਰੀਆਂ ਦਾ ਕਹਿਣਾ ਸੀ ਕਿ ਲਗਾਤਾਰ ਟ੍ਰੇਨਾਂ ਦੇ ਦੇਰੀ ਨਾਲ ਚੱਲਣ ਕਾਰਨ ਉਨ੍ਹਾਂ ਦੀਆਂ ਯਾਤਰਾ ਯੋਜਨਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਕਈ ਲੋਕ ਜ਼ਰੂਰੀ ਕੰਮਾਂ ਅਤੇ ਪ੍ਰੋਗਰਾਮਾਂ ਵਿਚ ਸ਼ਾਮਲ ਨਹੀਂ ਹੋ ਸਕੇ। ਉੱਥੇ ਹੀ ਰੇਲਵੇ ਪ੍ਰਸ਼ਾਸਨ ਵੱਲੋਂ ਦੇਰੀ ਦੇ ਸਪੱਸ਼ਟ ਕਾਰਨਾਂ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਨਾ ਮਿਲਣ ਨਾਲ ਯਾਤਰੀਆਂ ਵਿਚ ਬੇਚੈਨੀ ਹੋਰ ਵਧ ਗਈ। ਲਗਾਤਾਰ ਵਧ ਰਹੀ ਇਸ ਸਮੱਸਿਆ ਨੇ ਯਾਤਰੀਆਂ ਨੂੰ ਬਦਲਵੇਂ ਸਾਧਨਾਂ ਦੀ ਤਲਾਸ਼ ਕਰਨ ’ਤੇ ਵੀ ਮਜਬੂਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਜ਼ਬਰਦਸਤ ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸੁੱਤੇ ਪਏ ਵਿਅਕਤੀ ਦੀ ਦਰਦਨਾਕ ਮੌਤ
ਦੇਰੀ ਦੇ ਇਸੇ ਸਿਲਸਿਲੇ ਵਿਚ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ ਸਾਢੇ 3 ਘੰਟੇ ਦੀ ਦੇਰੀ ਨਾਲ ਦੁਪਹਿਰ 2 ਵਜੇ ਦੇ ਲੱਗਭਗ ਕੈਂਟ ਪਹੁੰਚੀ। ਅੰਮ੍ਰਿਤਸਰ ਤੋਂ ਚੱਲਣ ਵਾਲੀ 14654 ਆਪਣੇ ਤੈਅ ਸਮੇਂ ਰਾਤ ਸਵਾ 7 ਤੋਂ ਡੇਢ ਘੰਟੇ ਦੀ ਦੇਰੀ ਨਾਲ ਸਿਟੀ ਪਹੁੰਚੀ। ਅੰਮ੍ਰਿਤਸਰ ਸਪੈਸ਼ਲ 04652 ਸਾਢੇ 4 ਘੰਟੇ ਦੀ ਦੇਰੀ ਨਾਲ ਪੌਣੇ 5 ਵਜੇ ਕੈਂਟ ਪਹੁੰਚੀ। ਰੀ-ਸ਼ੈਡਿਊਲ ਹੋ ਕੇ ਅੰਮ੍ਰਿਤਸਰ ਤੋਂ ਚੱਲਣ ਵਾਲੀ 22424 ਗੋਰਖਪੁਰ ਸਪੈਸ਼ਲ ਸਾਢੇ 4 ਘੰਟੇ ਦੀ ਦੇਰੀ ਨਾਲ ਸ਼ਾਮ ਪੌਣੇ 7 ਵਜੇ ਸਿਟੀ ਪਹੁੰਚੀ। ਉੱਥੇ ਹੀ ਅੰਮ੍ਰਿਤਸਰ ਜਾਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ 2 ਘੰਟੇ ਦੀ ਦੇਰੀ ਨਾਲ ਸਾਢੇ 12 ਵਜੇ ਸਿਟੀ ਪਹੁੰਚੀ। ਸ਼ਹੀਦ ਐਕਸਪ੍ਰੈੱਸ 14673 ਪੌਣੇ 2 ਘੰਟੇ ਦੀ ਦੇਰੀ ਨਾਲ ਸ਼ਾਮ 5 ਵਜੇ ਦੇ ਲੱਗਭਗ ਸਿਟੀ ਪਹੁੰਚੀ। ਜੰਮੂ ਤੋਂ ਆਉਣ ਵਾਲੀ ਬੇਗਮਪੁਰਾ ਐਕਸਪ੍ਰੈੱਸ 12238 ਢਾਈ ਘੰਟੇ ਦੀ ਦੇਰੀ ਨਾਲ 8 ਵਜੇ ਕੈਂਟ ਪਹੁੰਚੀ। ਜੰਮੂ ਤੋਂ ਨਾਂਦੇੜ ਸਾਹਿਬ ਜਾਣ ਵਾਲੀ 12752 ਸਾਢੇ 3 ਘੰਟੇ ਦੀ ਦੇਰੀ ਨਾਲ ਦੁਪਹਿਰ ਪੌਣੇ 1 ਵਜੇ ਕੈਂਟ ਪਹੁੰਚੀ। ਅਜਮੇਰ ਤੋਂ ਆਉਣ ਵਾਲੀ 19611 ਪੌਣੇ ਘੰਟੇ ਦੀ ਦੇਰੀ ਨਾਲ ਦੁਪਹਿਰ ਸਵਾ 1 ਵਜੇ ਸਿਟੀ ਪਹੁੰਚੀ।
ਪੁੱਛਗਿੱਛ ਕੇਂਦਰਾਂ ’ਤੇ ਭੀੜ : ਲੋਕਲ ਡੀ. ਐੱਮ. ਯੂ. 1 ਤੋਂ 3 ਘੰਟੇ ਲੇਟ
ਟ੍ਰੇਨਾਂ ਦੀ ਦੇਰੀ ਦੇ ਵਿਚਕਾਰ ਪੁੱਛਗਿੱਛ ਕੇਂਦਰਾਂ ’ਤੇ ਭੀੜ ਦੇਖਣ ਨੂੰ ਮਿਲੀ। ਲੋਕਲ ਟ੍ਰੇਨਾਂ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਰੂਟਾਂ ਦੀਆਂ ਡੀ. ਐੱਮ. ਯੂ. 1 ਤੋਂ 3 ਘੰਟੇ ਤੱਕ ਦੀ ਦੇਰੀ ਦਾ ਸ਼ਿਕਾਰ ਹੋਈਆਂ। ਹੁਸ਼ਿਆਰਪੁਰ ਤੋਂ ਆਉਣ ਵਾਲੀ ਡੀ. ਐੱਮ. ਯੂ. 74917 ਲਗਭਗ ਇਕ ਘੰਟੇ ਦੀ ਦੇਰੀ ਨਾਲ ਰਾਤ 8 ਵਜੇ ਸਿਟੀ ਪਹੁੰਚੀ। ਲੁਧਿਆਣਾ ਤੋਂ ਆਉਣ ਵਾਲੀ 64551 ਡੀ. ਐੱਮ. ਯੂ. 3 ਘੰਟੇ ਦੀ ਦੇਰੀ ਨਾਲ ਪੌਣੇ 1 ਵਜੇ ਸਿਟੀ ਪਹੁੰਚੀ। ਉੱਥੇ ਹੀ, ਸ਼ਾਨ-ਏ-ਪੰਜਾਬ, ਸ਼ਤਾਬਦੀ, ਵੰਦੇ ਭਾਰਤ, ਅੰਮ੍ਰਿਤਸਰ ਸ਼ਤਾਬਦੀ ਵਰਗੀਆਂ ਟ੍ਰੇਨਾਂ ਅੱਜ ਸਹੀ ਸਮੇਂ ’ਤੇ ਦੇਖੀਆਂ ਗਈਆਂ।
ਇਹ ਵੀ ਪੜ੍ਹੋ: ਜਲੰਧਰ ਦੇ NRI ਨੇ ਕਰ 'ਤਾ ਕਮਾਲ! 4 ਮੰਜ਼ਿਲਾ ਕੋਠੀ 'ਤੇ ਖੜ੍ਹਾ ਕਰਵਾ ਦਿੱਤਾ 'ਸਟੈਚੂ ਆਫ਼ ਲਿਬਰਟੀ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
