ਗਾਹਕ ਨੂੰ ਲੈ ਕੇ 2 ਦੁਕਾਨਦਾਰਾਂ ''ਚ ਹੋਈ ਲੜਾਈ, ਕੁੱਟਮਾਰ ਦੌਰਾਨ ਇਕ ਹੋਇਆ ਗੰਭੀਰ ਜ਼ਖ਼ਮੀ
Wednesday, Jan 17, 2024 - 01:33 AM (IST)
ਜਲੰਧਰ (ਮਜ਼ਹਰ)- ਇਮਾਮ ਨਾਸਿਰ ਆਇਲ ਸਟ੍ਰੀਟ ’ਚ 2 ਦੁਕਾਨਦਾਰਾਂ ਵਿਚਾਲੇ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਹੋਰ ਦੁਕਾਨਦਾਰ ਨੇ ਪੁਰਾਣੀ ਰੰਜਿਸ਼ ਕਾਰਨ ਬੁਟੀਕ ਦੀ ਦੁਕਾਨ ’ਤੇ ਆਈ ਮਹਿਲਾ ਗਾਹਕ ਨਾਲ ਬਿਨਾਂ ਕਿਸੇ ਕਾਰਨ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਏਅਰਪੋਰਟ 'ਤੇ ਬਣੇ ਰੇਲਵੇ ਸਟੇਸ਼ਨ ਵਰਗੇ ਹਾਲਾਤ, ਯਾਤਰੀਆਂ ਨੇ ਰਨਵੇਅ 'ਤੇ ਬੈਠ ਖਾਧਾ ਖਾਣਾ, ਸਰਕਾਰ ਨੇ ਭੇਜਿਆ ਨੋਟਿਸ
ਇਸ ਦੌਰਾਨ ਦਖ਼ਲ ਦੇਣ ਆਏ ਮੁਹੰਮਦ ਵਕਾਰ ’ਤੇ ਇਕ ਹੋਰ ਦੁਕਾਨਦਾਰ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਮੁਹੰਮਦ ਵਕਾਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮੁਹੰਮਦ ਵਕਾਰ ਦੇ ਸਿਰ ’ਚ ਕਈ ਟਾਂਕੇ ਲੱਗੇ ਹਨ।
ਇਹ ਵੀ ਪੜ੍ਹੋ- ਖ਼ੂਨ ਹੋ ਗਿਆ ਪਾਣੀ! ਪੈਸਿਆਂ ਦੇ ਲੈਣ-ਦੇਣ ਕਾਰਨ ਛੋਟੇ ਭਰਾ ਨੇ ਵੱਡੇ ਭਰਾ ਦਾ ਕੀਤਾ ਬੇਰਹਿਮੀ ਨਾਲ ਕਤਲ
ਮੁਹੰਮਦ ਵਕਾਰ ਨੇ ਦੱਸਿਆ ਕਿ ਉਸ ਦੇ ਨਾਲ ਵਾਲਾ ਦੁਕਾਨਦਾਰ ਉਸ ਨਾਲ ਈਰਖਾ ਕਰਦਾ ਹੈ। ਉਹ ਮੇਰੀ ਦੁਕਾਨ 'ਤੇ ਆਉਣ ਵਾਲੇ ਗਾਹਕਾਂ ਨਾਲ ਬਦਤਮੀਜ਼ੀ ਕਰਦਾ ਰਹਿੰਦਾ ਹੈ। ਅੱਜ ਜਦੋਂ ਮੈਂ ਆਪਣੀ ਦੁਕਾਨ ’ਤੇ ਇਕ ਗਾਹਕ ਨਾਲ ਗਾਲੀ-ਗਲੌਚ ਕਰਨ ਤੋਂ ਮਨ੍ਹਾ ਕੀਤਾ ਤਾਂ ਉਸ ਨੇ ਮੇਰੇ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਥਾਣਾ ਡਵੀਜ਼ਨ ਨੰ. 4 ’ਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਸਵੇਰੇ 11 ਵਜੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਹੈ।
ਇਹ ਵੀ ਪੜ੍ਹੋ- Exams ਦੇ ਦਿਨਾਂ 'ਚ ਨਾ ਪਾਓ ਬੱਚਿਆਂ 'ਤੇ ਵਾਧੂ ਬੋਝ, ਜਾਣੋ ਬੱਚਿਆਂ ਨੂੰ ਤਿਆਰੀ ਕਰਵਾਉਣ ਦੇ ਹੋਰ ਜ਼ਰੂਰੀ ਟਿਪਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8