ਪੰਜ ਮਰਲੇ ਦੇ ਪਲਾਟ ਨੂੰ ਲੈ ਕੇ ਚੱਲੀ ਗੋਲੀ, ਭਰਾ-ਭਰਾ ਹੋਏ ਖੂਨ ਦੇ ਪਿਆਸੇ
Friday, Dec 13, 2024 - 06:32 PM (IST)
ਗੁਰਦਾਸਪੁਰ(ਵਿਨੋਦ)- ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਜੀਵਨਵਾਲ ’ਚ ਪੰਜ ਮਰਲੇ ਦੇ ਪਲਾਟ ਨੂੰ ਲੈ ਕੇ ਚਚੇਰੇ ਭਰਾ ਆਹਮੋ-ਸਾਹਮਣੇ ਹੋ ਗਏ ਅਤੇ ਇਕ ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਵਿਅਕਤੀ ਨੇ ਫਾਇਰਿੰਗ ਵੀ ਕੀਤੀ ਜਿਸ ਨਾਲ ਇਕ ਧਿਰ ਦੇ ਮਨਦੀਪ ਸਿੰਘ ਨੂੰ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ । ਇਸ ਦੌਰਾਨ ਤਿੰਨ ਔਰਤਾਂ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਰੈਸਟੋਰੈਂਟ 'ਚ ਚੱਲ ਰਿਹਾ ਸੀ ਗੈਰ-ਕਾਨੂੰਨੀ ਧੰਦਾ, ਕੁੜੀਆਂ-ਮੁੰਡੇ ਕੱਢੇ ਬਾਹਰ, ਰੇਡ ਕਰਨ ਆਈ ਪੁਲਸ ਨੇ...
ਲੜਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਹੋਈਆਂ ਇਕ ਧੜੇ ਦੀਆਂ ਔਰਤਾਂ ਸੰਦੀਪ ਕੌਰ ਅਤੇ ਦਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦਾ ਆਪਣੇ ਤਾਏ ਦੇ ਮੁੰਡੇ ਨਾਲ ਪੰਜ ਮਰਲੇ ਦੇ ਪਲਾਟ ਨੂੰ ਲੈ ਕੇ ਲੜਾਈ ਚੱਲ ਰਹੀ ਹੈ। ਅੱਜ ਜਦੋਂ ਦੂਜੇ ਧੜੇ ਦੇ ਲੋਕ ਪਲਾਟ ’ਤੇ ਕਬਜ਼ਾ ਕਰ ਰਹੇ ਸਨ ਤਾਂ ਉਸ ਦਾ ਪਤੀ ਮਨਦੀਪ ਸਿੰਘ ਅਤੇ ਉਹ ਉਨ੍ਹਾਂ ਨੂੰ ਰੋਕਣ ਗਏ ਤਾਂ ਸਾਹਮਣੇ ਤੋਂ ਕਿਸੇ ਨੇ ਗੋਲੀ ਚਲਾ ਕੇ ਉਸ ਦੇ ਪਤੀ ਨੂੰ ਜ਼ਖ਼ਮੀ ਕਰ ਦਿੱਤਾ। ਮੁਲਜ਼ਮਾਂ ਨੇ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਾਟ ਸਾਡਾ ਹੈ ਪਰ ਪੰਚਾਇਤ ਮੈਂਬਰ ਸੁਰਜੀਤ ਸਿੰਘ ਨੇ ਬਾਹਰੋਂ ਗੁੰਡੇ ਬੁਲਾ ਕੇ ਉਸ ਦੇ ਪਲਾਟ ’ਤੇ ਕਬਜ਼ਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ- ਪੁਲਸ ਕਸਟਡੀ 'ਚ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ, ਪਰਿਵਾਰ ਨੇ ਲਾਏ ਵੱਡੇ ਇਲਜ਼ਾਮ
ਲੜਾਈ ਵਿੱਚ ਜ਼ਖ਼ਮੀ ਹੋਏ ਪੰਚਾਇਤ ਮੈਂਬਰ ਸੁਰਜੀਤ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਆਪਣੇ ਭਰਾਵਾਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਦੌਰਾਨ ਅੱਜ ਜਦੋਂ ਅਸੀਂ ਜ਼ਮੀਨ ’ਤੇ ਕੋਈ ਕੰਮ ਕਰ ਰਹੇ ਸੀ ਤਾਂ ਦੋ ਧਿਰਾਂ ਵਿਚਕਾਰ ਲੜਾਈ ਹੋ ਗਈ। ਇਸ ਦੌਰਾਨ ਉਸ ਦੇ ਪਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ। ਜਿਨ੍ਹਾਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।
ਇਹ ਵੀ ਪੜ੍ਹੋ- ਨਗਰ ਨਿਗਮ ਚੋਣਾਂ ਲਈ ਕੁੱਤੇ ਦੀ ਨਾਮਜ਼ਦਗੀ ਭਰਨ ਪੁੱਜੀ ਔਰਤ, ਮਾਮਲਾ ਜਾਣ ਹੋਵੋਗੇ ਹੈਰਾਨ
ਮੌਕੇ ’ਤੇ ਪੁੱਜੇ ਡੀ.ਐੱਸ.ਪੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜੀਵਨਵਾਲ ਵਿੱਚ ਦੋ ਧਿਰਾਂ ਜੋ ਚਚੇਰੇ ਭਰਾ ਹਨ, ਵਿੱਚ ਲੜਾਈ ਹੋਈ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਇਕ ਵਿਅਕਤੀ ਨੂੰ ਗੋਲੀ ਲੱਗੀ ਸੀ ਅਤੇ ਉਹ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸੀ ਅਤੇ ਇਸ ਲੜਾਈ ’ਚ ਇਕ ਪੰਚਾਇਤ ਮੈਂਬਰ ਵੀ ਜ਼ਖਮੀ ਹੋ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਧੜਿਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8