ਲੋਕਾਂ ਨੂੰ 2 ਮਹੀਨੇ ਮਗਰੋਂ ਮਿਲੀ ਵੱਡੀ ਰਾਹਤ, ਪੜ੍ਹੋ ਕੀ ਹੈ ਪੂਰੀ ਖ਼ਬਰ
Wednesday, Dec 25, 2024 - 12:26 PM (IST)
ਚੰਡੀਗੜ੍ਹ (ਅਧੀਰ ਰੋਹਾਲ) : ਸੋਮਵਾਰ ਨੂੰ ਹੋਈ ਹਲਕੀ ਬਰਸਾਤ ਨੇ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। 2 ਮਹੀਨਿਆਂ ਬਾਅਦ ਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ। ਏ. ਕਿਊ. ਆਈ. ਡਿੱਗ ਕੇ 150 ਤੱਕ ਆ ਗਿਆ ਹੈ। ਨਵੰਬਰ ’ਚ ਵਧੇਰੇ ਪ੍ਰਦੂਸ਼ਣ ਤੇ ਫਿਰ ਦਸੰਬਰ ’ਚ ਹਾਲੇ ਤੱਕ ਵੀ ਖ਼ਰਾਬ ਚੱਲ ਰਹੀ ਸ਼ਹਿਰ ਦੀ ਹਵਾ ’ਚ ਕਾਫੀ ਹੱਦ ਤੱਕ ਸੁਧਾਰ ਆਇਆ ਹੈ। ਮੀਂਹ ਤੋਂ ਬਾਅਦ 2 ਮਹੀਨੇ ਦੇ ਪ੍ਰਦੂਸ਼ਣ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਇਹ ਰਾਹਤ ਮਿਲੀ ਹੈ। ਮੰਗਲਵਾਰ ਦਿਨ ਵੇਲੇ ਕੁੱਝ ਸੈਕਟਰਾਂ ’ਚ ਬੱਦਲਵਾਈ ਰਹੀ। ਭਾਵੇਂ ਕ੍ਰਿਸਮਸ ਮੌਕੇ ਬੁੱਧਵਾਰ ਦਿਨ ਵੇਲੇ ਅਸਮਾਨ ਸਾਫ਼ ਰਹਿਣ ਦੀ ਭਵਿੱਖਬਾਣੀ ਹੈ ਪਰ ਵੀਰਵਾਰ ਰਾਤ ਤੋਂ ਸ਼ਹਿਰ ਦਾ ਮੌਸਮ ਮੁੜ ਬਦਲਣ ਦੇ ਆਸਾਰ ਹਨ। ਇਸ ਤੋਂ ਬਾਅਦ 27 ਤੋਂ 29 ਦਸੰਬਰ ਤੱਕ ਹਲਕੀ ਬਾਰਸ਼ ਨਾਲ ਬੱਦਲ ਛਾਏ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਲੋਕਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ, ਲਾਹਾ ਲੈਣ ਲਈ ਜਲਦੀ ਕਰ ਲਓ Apply
31 ਤੱਕ ਪਾਰਾ 21 ਡਿਗਰੀ ਤੋਂ ਹੇਠਾਂ ਰਹਿਣ ਦੀ ਸੰਭਾਵਨਾ
ਸੋਮਵਾਰ ਦੀ ਬਾਰਸ਼ ਤੋਂ ਬਾਅਦ ਮੰਗਲਵਾਰ ਨੂੰ ਵੀ ਮੌਸਮ ਠੰਡਾ ਰਿਹਾ ਕਿਉਂਕਿ ਦਿਨ ਵੇਲੇ ਜ਼ਿਆਦਾਤਰ ਬੱਦਲਵਾਈ ਰਹੀ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 20.1 ਡਿਗਰੀ ਤੱਕ ਪਹੁੰਚ ਗਿਆ ਸੀ ਪਰ ਹੁਣ ਪਹਾੜਾਂ ’ਤੇ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਵੱਧ ਰਹੀ ਸੀਤ ਲਹਿਰ ਕਾਰਨ ਠੰਡ ਵੱਧ ਰਹੀ ਹੈ। ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 8.4 ਸੀ। ਆਉਣ ਵਾਲੇ ਦਿਨਾਂ ’ਚ ਦਿਨ-ਰਾਤ ਦੇ ਤਾਪਮਾਨ ’ਚ ਗਿਰਾਵਟ ਤੇ ਕੋਹਰੇ ਕਾਰਨ ਠੰਡ ਵਧੇਗੀ। ਸ਼ਹਿਰ ਦਾ ਤਾਪਮਾਨ 31 ਦਸੰਬਰ ਤੱਕ 21 ਡਿਗਰੀ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 5 ਤੋਂ 9 ਡਿਗਰੀ ਦੇ ਵਿਚਾਲੇ ਰਹਿਣ ਨਾਲ ਰਾਤਾਂ ਵੀ ਠੰਡੀਆਂ ਰਹਿਣਗੀਆਂ।
ਇਹ ਵੀ ਪੜ੍ਹੋ : ਗੱਚਕ ਖਾਣ ਦੇ ਸ਼ੌਕੀਨਾਂ ਦੇ ਹੋਸ਼ ਉਡਾ ਦੇਵੇਗੀ ਇਹ ਵੀਡੀਓ, ਜ਼ਰਾ ਧਿਆਨ ਨਾਲ ਦੇਖੋ
ਪੱਛਮੀ ਗੜਬੜੀ ਤੇ ਪੂਰਬੀ ਹਵਾਵਾਂ ਕਾਰਨ ਵਧੇਗੀ ਨਮੀ
ਵੀਰਵਾਰ ਰਾਤ ਤੋਂ ਮੌਸਮ ਮੁੜ ਬਦਲ ਜਾਵੇਗਾ। ਇਸ ਦਾ ਕਾਰਨ ਹੈ ਕਿ ਪੱਛਮੀ ਗੜਬੜੀ ਦੇ ਨਾਲ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਪੂਰਬੀ ਹਵਾਵਾਂ ਦੇ ਨਾਲ ਨਮੀ ਵੀ ਉੱਤਰੀ ਭਾਰਤ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸਰਦੀਆਂ ’ਚ ਮੀਂਹ ਤੇ ਬਰਫ਼ਬਾਰੀ ਲਿਆਉਣ ਵਾਲੇ ਇਨ੍ਹਾਂ ਦੋ ਪ੍ਰਣਾਲੀਆਂ ਦੇ ਸਰਗਰਮ ਹੋਣ ਕਾਰਨ ਪੂਰੇ ਉੱਤਰੀ ਭਾਰਤ ’ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੀਂਹ ਪੈਣ ਦੀ ਸੰਭਾਵਨਾ ਵੀ ਹੈ।
ਸੈਕਟਰ-25 ਦੇ ਆਸ-ਪਾਸ ਪ੍ਰਦੂਸ਼ਣ ਦਾ ਪੱਧਰ 119 ਤੱਕ ਆਇਆ
ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ ਨਵੰਬਰ ਤੋਂ ਹੁਣ 150 ਦੇ ਪੱਧਰ ’ਤੇ ਪਹੁੰਚ ਗਿਆ ਹੈ। ਭਾਵੇਂ ਸ਼ਹਿਰ ਦੀ ਹਵਾ ’ਚ ਹਾਲੇ ਵੀ ਮਾਮੂਲੀ ਪ੍ਰਦੂਸ਼ਣ ਹੈ ਪਰ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ’ਚ ਪ੍ਰਦੂਸ਼ਣ ਘਟਿਆ ਹੈ। ਸੈਕਟਰ 22 ਤੇ 53, ਜੋ ਪ੍ਰਦੂਸ਼ਣ ਦੇ ਮਾਮਲੇ ’ਚ ਸਭ ਤੋਂ ਮਾੜੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ, ਦਾ ਹਵਾ ਗੁਣਵੱਤਾ ਸੂਚਕ ਅੰਕ ਕ੍ਰਮਵਾਰ 139 ਤੇ 195 ਸੀ। ਸੈਕਟਰ-25 ਦੇ ਆਸ-ਪਾਸ ਪ੍ਰਦੂਸ਼ਣ ਦਾ ਪੱਧਰ 119 ਤੱਕ ਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8