ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ’ਚ ਏਜੰਟ ਤੇ ਮੈਨੇਜਰ ਖ਼ਿਲਾਫ਼ ਮਾਮਲਾ ਦਰਜ

03/15/2024 1:58:30 PM

ਜਲੰਧਰ (ਵਰੁਣ) - ਥਾਣਾ ਨਵਾਂ ਬਾਰਾਂਦਰੀ ਦੀ ਪੁਲਸ ਨੇ ਵਾਸਲ ਮਾਲ ਸਥਿਤ ਯੂਰੋਕੈਨ ਗਲੋਬਲ ਸਟੱਡੀ ਅਬਰੌਡ ਦੇ ਏਜੰਟ ਅਤੇ ਡਾਇਰੈਕਟਰ ਅਮਨਦੀਪ ਸਿੰਘ ਅਤੇ ਉਸ ਦੇ ਮੈਨੇਜਰ ਵਿਰੁੱਧ 2 ਵਿਅਕਤੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ 2 ਐੱਫ਼. ਆਈ. ਆਈਜ਼ ਦਰਜ ਕੀਤੀਆਂ ਹਨ। ਸਾਲ 2022 ’ਚ ਅਮਨਦੀਪ ਸਿੰਘ ਨੂੰ ਥਾਣਾ ਨਿਊ ਬਾਰਾਦਰੀ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਪਰ ਚਰਚਾ ਹੈ ਕਿ ਹੁਣ ਉਹ ਜ਼ਮਾਨਤ ’ਤੇ ਬਾਹਰ ਆ ਕੇ ਚੰਡੀਗੜ੍ਹ ਦੇ ਸੈਕਟਰ 8 ਮੱਧ ਮਾਰਗ ’ਤੇ ਆਪਣੀ ਦੁਕਾਨਦਾਰੀ ਚਲਾ ਰਿਹਾ ਹੈ।

ਪਹਿਲੇ ਮਾਮਲੇ ’ਚ ਅਸ਼ੋਕ ਕੁਮਾਰ ਵਾਸੀ ਹਰਨਾਮਦਾਸਪੁਰਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਹ 2021 ’ਚ ਆਪਣੇ ਲੜਕੇ ਨੂੰ ਇਟਲੀ ਸਟੱਡੀ ਵੀਜ਼ੇ ’ਤੇ ਭੇਜਣ ਲਈ ਏਜੰਟ ਅਮਨਦੀਪ ਸਿੰਘ ਨੂੰ ਉਸ ਦੇ ਦਫਤਰ ’ਚ ਮਿਲਿਆ ਸੀ। ਸਾਰਾ ਸੌਦਾ ਉਸ ਦੀ ਮੈਨੇਜਰ ਸਵਿਤਾ ਨਾਲ ਹੋਇਆ ਸੀ। ਸੌਦੇ ਅਨੁਸਾਰ ਉਸ ਨੇ ਆਪਣੇ ਲੜਕੇ ਦਾ ਵੀਜ਼ਾ ਲਗਵਾਉਣ ਲਈ 5.50 ਲੱਖ ਰੁਪਏ ਲੈਣੇ ਸਨ। ਦੋਸ਼ ਹੈ ਕਿ ਪਹਿਲਾਂ ਉਸ ਨੇ 2.15 ਲੱਖ ਰੁਪਏ ਤੇ ਸਾਰੇ ਦਸਤਾਵੇਜ਼ ਏਜੰਟ ਨੂੰ ਦਿੱਤੇ, ਜਦਕਿ ਬਾਕੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਅਦਾ ਕਰਨ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ: ਹੁਣ ਜਲੰਧਰ 'ਚ ਦੂਜੇ ਸ਼ਹਿਰਾਂ ਤੋਂ ਆਉਣ ਵਾਲੀਆਂ ਗੱਡੀਆਂ ਦੇ ਨਹੀਂ ਕੱਟੇ ਜਾਣਗੇ ਚਲਾਨ, ਖ਼ਾਸ ਹਦਾਇਤਾਂ ਜਾਰੀ

ਇਸ ਦੇ ਬਾਵਜੂਦ ਕੁਝ ਸਮੇਂ ਬਾਅਦ ਏਜੰਟ ਤੇ ਉਸ ਦੇ ਮੈਨੇਜਰ ਨੇ ਉਸ ’ਤੇ 1 ਲੱਖ ਰੁਪਏ ਨਕਦ ਦੇਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜੂਨ 2021 ਨੂੰ ਉਹ ਵਾਸਲ ਮਾਲ ਸਥਿਤ ਅਮਨਦੀਪ ਸਿੰਘ ਦੇ ਦਫ਼ਤਰ ਗਿਆ ਤੇ ਉਸ ਨੂੰ 1 ਲੱਖ ਰੁਪਏ ਨਕਦ ਦਿੱਤੇ ਪਰ ਉਸ ਤੋਂ ਬਾਅਦ ਉਹ ਟਾਲ-ਮਟੋਲ ਕਰਨ ਲੱਗਾ। ਦੋਸ਼ ਹੈ ਕਿ ਉਸ ਨੂੰ 90 ਦਿਨ ਦਾ ਸਮਾਂ ਲਿਆ ਸੀ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਉਹ ਦਫ਼ਤਰ ਗਿਆ ਤਾਂ ਪਤਾ ਲੱਗਾ ਕਿ ਪੁਲਸ ਨੇ ਅਮਨਦੀਪ ਸਿੰਘ ਦੇ ਦਫ਼ਤਰ ’ਚ ਛਾਪਾ ਮਾਰਿਆ ਹੈ।

ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਹੁਣ ਅਮਨਦੀਪ ਜ਼ਮਾਨਤ ’ਤੇ ਬਾਹਰ ਹੈ ਤੇ ਚੰਡੀਗੜ੍ਹ ’ਚ ਲੋਕਾਂ ਨਾਲ ਠੱਗੀ ਮਾਰ ਰਿਹਾ ਹੈ। ਦੂਜੇ ਮਾਮਲੇ ’ਚ ਵਿਸ਼ਾਲ ਵਾਸੀ ਪੁਰਾਣੀ ਬੱਸੀ ਨੇ ਦੋਸ਼ ਲਾਇਆ ਕਿ ਉਸ ਨੇ ਅਮਨਿੰਦਰ ਸਿੰਘ ਨਾਲ ਸਟੱਡੀ ਵੀਜ਼ੇ ’ਤੇ ਮਾਲਟਾ ਜਾਣ ਲਈ ਸੰਪਰਕ ਕੀਤਾ ਸੀ। ਏਜੰਟ ਨਾਲ ਇਹ ਤੈਅ ਹੋਇਆ ਸੀ ਕਿ ਵੀਜ਼ਾ ਆਉਣ ਤੋਂ ਬਾਅਦ ਹੀ ਸਾਰੇ ਪੈਸੇ ਇਕ ਵਾਰ ਹੀ ਦੇ ਦਿੱਤੇ ਜਾਣਗੇ ਪਰ ਦੋਸ਼ੀ ਏਜੰਟ ਅਮਨਦੀਪ ਸਿੰਘ ਨੇ ਜਾਅਲੀ ਆਫਰ ਲੈਟਰ ਦਿਖਾ ਕੇ ਵਿਸ਼ਾਲ ਤੋਂ 2 ਲੱਖ ਰੁਪਏ ਲੈ ਲਏ। ਪੈਸੇ ਲੈਣ ਤੋਂ ਬਾਅਦ ਏਜੰਟ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ, ਜਦੋਂ ਵਿਸ਼ਾਲ 21 ਜੁਲਾਈ 2022 ਨੂੰ ਆਪਣੇ ਪੈਸੇ ਮੰਗਣ ਲਈ ਉਸ ਦੇ ਦਫ਼ਤਰ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਏਜੰਟ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਪੁਲਸ ਇਨ੍ਹਾਂ ਮਾਮਲਿਆਂ ’ਚ ਮੁਲਜ਼ਮ ਏਜੰਟ ਅਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਪਾਵੇਗੀ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ: ‘ਆਪ’ ਨੇ ਉਮੀਦਵਾਰਾਂ ਦੇ ਐਲਾਨ ’ਚ ਮਾਰੀ ਬਾਜ਼ੀ, ਹੋਰ ਪਾਰਟੀਆਂ ਅਜੇ ਸ਼ਸ਼ੋਪੰਜ ’ਚ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News