ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 46ਵੇਂ ਦਿਨ ਕਿਸਾਨਾਂ ਨੂੰ ਦਿੱਤਾ ਗਿਆ ਦਿੱਲੀ ਚੱਲੋ ਦਾ ਹੋਕਾ

11/19/2020 4:59:03 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ):ਚੌਲਾਂਗ ਟੋਲ ਪਲਾਜ਼ਾ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ਤੇ ਬੈਠੇ ਕਿਸਾਨਾਂ ਦਾ ਸੰਘਰਸ਼ ਅੱਜ 46ਵੇਂ ਦਿਨ ਵੀ ਬੁਲੰਦ ਰਿਹਾ। ਇਸ ਦੌਰਾਨ ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਇਲਾਕੇ ਦੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਾਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜੰਗਵੀਰ ਸਿੰਘ ਰਸੂਲਪੁਰ, ਅਮਰਜੀਤ ਸਿੰਘ ਸੰਧੂ ਅਤੇ ਸਤਪਾਲ ਸਿੰਘ ਮਿਰਜ਼ਾਪੁਰ ਦੀ ਅਗਵਾਈ 'ਚ ਅੱਜ ਧਰਨੇ ਦੌਰਾਨ ਜਿੱਥੇ ਮੌਜੂਦ ਕਿਸਾਨਾਂ ਨੂੰ 26 ਅਤੇ 27 ਨਵੰਬਰ ਦੇ ਦਿੱਲੀ ਚਲੋ ਦੇ ਅੰਦੋਲਨ ਲਈ ਲਾਮਬੰਦ ਕੀਤਾ ਗਿਆ, ਉੱਥੇ ਜਥੇਬੰਦੀ ਦੇ ਆਗੂਆਂ ਦੀ ਟੀਮ ਨੇ ਪਿੰਡ ਪਿੰਡ ਜਾ ਕੇ ਦਿੱਲੀ ਦੇ ਸੰਘਰਸ਼ ਨੂੰ ਮਿਸਾਲੀ ਬਣਾਉਣ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। |     ਧਰਨੇ ਦੌਰਾਨ ਪ੍ਰਿਤਪਾਲ ਸਿੰਘ ਸੈਨਪੁਰ, ਜਥੇਦਾਰ ਦਵਿੰਦਰ ਸਿੰਘ ਮੂਨਕ, ਮਲਕੀਤ ਢੱਟ, ਬਿੱਟੂ 
ਕੁਰਾਲਾ ਅਤੇ ਬਲਬੀਰ ਸਿੰਘ ਸੋਹੀਆਂ, ਰਾਜਪਾਲ ਸਿੰਘ ਮਾਂਗਟ, ਹੈਪੀ ਸੰਧੂ ਆਦਿ ਬੁਲਾਰਿਆਂ ਨੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨੀ ਹਿੱਤਾਂ ਦੇ ਰਾਖੀ ਅਤੇ ਆਪਣੇ ਭਵਿੱਖ ਨੂੰ ਬਚਾਉਣ ਲਈ ਦਿੱਲੀ 'ਚ ਹੋ ਰਹੇ ਮੋਦੀ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ 'ਚ ਵੱਧ ਚੜ ਕੇ ਭਾਗ ਲੈਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਕਿਸਾਨਾਂ ਅਤੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਪ੍ਰੰਤੂ ਪੰਜਾਬ ਦੇ ਕਿਸਾਨਾਂ ਦੀ ਸ਼ੁਰੂ ਕੀਤੀ ਲੜਾਈ ਲੜਨ ਲਈ ਹੁਣ ਦੇਸ਼ ਦੀਆਂ 500 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਨਿੱਤਰ ਆਈਆਂ ਹਨ ਅਤੇ ਹੁਣ ਮੋਦੀ ਸਰਕਾਰ ਨੂੰ ਝੁੱਕਣਾ ਪਵੇਗਾ।|ਇਸ ਮੌਕੇ ਬਲਬੀਰ ਸਿੰਘ ਢੱਟ, ਬੰਟੂ ਕੰਧਾਲੀ, ਕੁਲਵੀਰ ਜੌੜਾ, ਗੋਲਡੀ ਬੱਧਣ, ਰਤਨ ਸਿੰਘ, ਗੋਪੀ ਜੌੜਾ,  ਸਵਰਨ ਸਿੰਘ, ਜਰਨੈਲ ਸਿੰਘ ਕੁਰਾਲਾ, ਮੋਦੀ ਕੁਰਾਲਾ, ਨਿੰਦਾ ਕੁਰਾਲਾ, ਬਲਵਿੰਦਰ ਸਿੰਘ ਕੋਟਲੀ, ਮਲਕੀਤ ਸਿੰਘ ਢੱਟ, ਬਲਬੀਰ ਸਿੰਘ ਢੱਟ, ਮਹਿੰਦਰ ਸਿੰਘ, ਹਰਜਿੰਦਰ ਸਿੰਘ, ਜਸਪਾਲ ਸਿੰਘ ਕੰਧਾਲਾ ਸ਼ੇਖਾਂ, ਅਵਤਾਰ ਸਿੰਘ ਖਰਲਾਂ, ਜਸਬੀਰ ਸਿੰਘ ਕੰਧਾਲੀ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ ਵੜੈਚ, ਲਾਡੀ ਚੌਲਾਂਗ, ਗੁਰਦੀਪ ਸਿੰਘ ਬੈਂਚਾਂ, ਅਵਤਾਰ ਸਿੰਘ ਚੀਮਾ, ਭਜਨ ਸਿੰਘ ਕੰਗ, ਉਂਕਾਰ ਸਿੰਘ, ਤਰਸੇਮ ਸਿੰਘ, ਖੁਸ਼ਵੰਤ ਸਿੰਘ, ਅਮਰਜੀਤ ਸਿੰਘ ਕੁਰਾਲਾ, ਡਾਕਟਰ ਭੀਮਾ, ਇੰਸਪੈਕਟਰ ਸੰਜੀਵ ਸਿੰਘ ਚੀਮਾ, ਕੁਲਵੀਰ ਜੌੜਾ, ਚੈਂਚਲ ਸਿੰਘ ਜੌੜਾ, ਮਨਦੀਪ ਸਿੰਘ ਲਿਤਰਾ, ਸੁਖਦੇਵ ਸਿੰਘ, ਪ੍ਰਦੀਪ ਸਿੰਘ, ਮਨਜੀਤ ਸਿੰਘ ਖਾਲਸਾ, ਰਣਜੀਤ ਸਿੰਘ ਸੈਨਪੁਰ, ਕਰਮਜੀਤ ਜਾਜਾ, ਵਾਸਦੇਵ ਸਿੰਘ ਰਾਪੁਰ, ਬੱਬੂ ਲਿੱਤਰਾ, ਮਾਸਟਰ ਅਮਰਜੀਤ ਸਿੰਘ ਆਦਿ 
ਮੌਜੂਦ ਸਨ।  


Aarti dhillon

Content Editor

Related News