ਰਿਮਾਂਡ ’ਤੇ ਲਏ 3 ਮੁਲਜ਼ਮ ਪਿਸ਼ਾਬ ਕਰਨ ਦਾ ਬਹਾਨਾ ਬਣਾ ਕੇ ਹਵਾਲਾਤ ਖੁਲ੍ਹਵਾ ਕੇ ਹੋਏ ਫਰਾਰ

02/22/2024 2:49:55 PM

ਜਲੰਧਰ (ਵਰੁਣ)–ਸ਼ਹਿਰ ਵਿਚ ਥਾਣੇ ਤੋਂ ਬਾਅਦ ਹੁਣ ਚੌਕੀ ਵਿਚ ਕਾਂਡ ਹੋ ਗਿਆ ਹੈ। ਪਹਿਲਾਂ ਥਾਣਾ ਨੰਬਰ 1 ਦੇ ਮਾਲਖਾਨੇ ਵਿਚੋਂ ਚੋਰੀ ਕਰ ਕੇ ਇਕ ਚੋਰ ਫ਼ਰਾਰ ਹੋ ਰਿਹਾ ਸੀ ਪਰ ਪੁਲਸ ਨੇ ਉਸਨੂੰ ਕਾਬੂ ਕਰ ਲਿਆ ਪਰ ਉਹੀ ਚੋਰ 2 ਹੋਰ ਚੋਰਾਂ ਨਾਲ ਚੌਕੀ ਫੋਕਲ ਪੁਆਇੰਟ ਦੀ ਹਵਾਲਾਤ ਵਿਚੋਂ ਭੱਜ ਨਿਕਲਿਆ, ਹਾਲਾਕਿ 2 ਮੁਲਜ਼ਮਾਂ ਨੂੰ ਪੁਲਸ ਨੇ ਪਿੱਛਾ ਕਰ ਕੇ ਕੁਝ ਦੂਰੀ ’ਤੇ ਕਾਬੂ ਕਰ ਲਿਆ ਪਰ ਇਕ ਮੁਲਜ਼ਮ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਕੋਈ ਵੀ ਪੁਲਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।
ਸੂਤਰਾਂ ਦੀ ਮੰਨੀਏ ਤਾਂ ਥਾਣੇ ਵਿਚ ਚੋਰੀ ਕਰਨ ਦੇ ਕੇਸ ’ਚ ਫੜਿਆ ਗੌਤਮ, ਨਰਿੰਦਰ ਅਤੇ ਰਾਜਵੰਤ ਰਿਮਾਂਡ ’ਤੇ ਸਨ, ਜਿਨ੍ਹਾਂ ਨੂੰ ਚੌਕੀ ਫੋਕਲ ਪੁਆਇੰਟ ਦੀ ਹਵਾਲਾਤ ਵਿਚ ਰੱਖਿਆ ਹੋਇਆ ਸੀ। ਸੋਮਵਾਰ ਰਾਤ ਉਕਤ ਮੁਲਜ਼ਮਾਂ ਨੇ ਪਿਸ਼ਾਬ ਕਰਨ ਦਾ ਬਹਾਨਾ ਬਣਾ ਕੇ ਹਵਾਲਾਤ ਨੂੰ ਖੁਲ੍ਹਵਾਇਆ। ਹਵਾਲਾਤ ਖੋਲ੍ਹਣ ਵਾਲੇ ਪੁਲਸ ਮੁਲਾਜ਼ਮ ਗੱਲਾਂ ਵਿਚ ਰੁੱਝੇ ਹੋਏ ਸਨ, ਜਿਸ ਦਾ ਫਾਇਦਾ ਚੁੱਕ ਕੇ ਗੌਤਮ, ਨਰਿੰਦਰ ਅਤੇ ਰਾਜਵੰਤ ਹਵਾਲਾਤ ਵਿਚੋਂ ਨਿਕਲਦੇ ਹੀ ਭੱਜ ਗਏ।
ਪੁਲਸ ਮੁਲਾਜ਼ਮ ਨੇ ਰੌਲਾ ਪਾਇਆ ਤਾਂ ਹੋਰਨਾਂ ਮੁਲਾਜ਼ਮਾਂ ਦੀ ਮਦਦ ਨਾਲ ਗੌਤਮ ਤੇ ਰਾਜਵੰਤ ਨੂੰ ਕੁਝ ਹੀ ਦੂਰੀ ’ਤੇ ਕਾਬੂ ਕਰ ਲਿਆ ਗਿਆ ਪਰ ਨਰਿੰਦਰ ਫ਼ਰਾਰ ਹੋ ਗਿਆ। ਇਸ ਸਬੰਧੀ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਅਵਤਾਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
 


Aarti dhillon

Content Editor

Related News