ਜਲੰਧਰ : 12 ਸਾਲਾ ਵਿਦਿਆਰਥੀ ਫਗਵਾੜਾ ਗੇਟ ਤੋਂ ਲਾਪਤਾ
Wednesday, Sep 19, 2018 - 07:33 PM (IST)
ਜਲੰਧਰ,(ਸੁਧੀਰ)- ਫਗਵਾੜਾ ਗੇਟ ਤੋਂ ਅੱਜ ਇਕ ਬੱਚੇ ਦੀ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫਗਵਾੜਾ ਗੇਟ ਸਥਿਤ ਆਪਣੇ ਘਰ ਤੋਂ ਟਿਊਸ਼ਨ 'ਤੇ ਗਿਆ 12 ਸਾਲਾ ਵਿਦਿਆਰਥੀ ਸ਼ਿਵਮ ਸਹਿਗਲ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਨੂੰ ਬੱਚੇ ਦੇ ਲਾਪਤਾ ਹੋਣ ਦਾ ਤਦ ਪਤਾ ਲੱਗਾ ਜਦੋਂ ਟਿਊਸ਼ਨ ਪੜਾਉਣ ਵਾਲੇ ਅਧਿਆਪਕ ਨੇ ਉਨ੍ਹਾਂ ਦੇ ਘਰ ਆ ਕਿ ਉਨ੍ਹਾਂ ਦੇ ਪੁੱਛਿਆ ਕਿ ਸ਼ਿਵਮ ਟਿਊਸ਼ਨ ਪੜਨ ਕਿਉਂ ਨਹੀਂ ਆਇਆ। ਸ਼ਿਵਮ ਦੇ ਟਿਊਸ਼ਨ 'ਤੇ ਨਾ ਪਹੁੰਚਣ ਦਾ ਪਤਾ ਲੱਗਦੇ ਹੀ ਪਰਿਵਾਰ ਵਾਲੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ। ਇਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਘਰ ਨੇੜਲੇ ਸੀ. ਸੀ. ਟੀ. ਵੀ. ਫੁਟੇਜ ਦੇਖਣੇ ਸ਼ੁਰੂ ਕਰ ਦਿੱਤੇ। ਪੁਲਸ ਵਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।
